5 ਲੱਖ ਰੁਪਏ ਦਾ ਸੋਨਾ ਤੇ 95 ਹਜ਼ਾਰ ਰੁਪਏ ਨਗਦੀ ਚੋਰੀ
(ਮਨੋਜ) ਮਲੋਟ। ਮਲੋਟ ਦੀ ਮੰਡੀ ਹਰਜੀ ਰਾਮ ਵਿਖੇ ਚੋਰ ਇੱਕ ਘਰ ਵਿੱਚੋਂ ਸੋਨਾ ਚਾਂਦੀ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਸਮੇਂ ਪਰਿਵਾਰਕ ਮੈਂਬਰ ਮੁਹਾਲੀ ਵਿਖੇ ਇੱਕ ਵਿਆਹ ਸਮਾਗਮ ’ਚ ਗਏ ਹੋਏ ਸਨ ਅਤੇ ਮਗਰੋਂ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਮਲੋਟ ਵਿਖੇ ਦਿੱਤੀ ਸੂਚਨਾ ’ਚ ਹਰਜੀ ਰਾਮ ਮੰਡੀ, ਮਲੋਟ ਵਾਸੀ ਜਸਪ੍ਰੀਤ ਸਿੰਘ ਜਾਖੜ ਪੁੱਤਰ ਸੁਭਾਸ਼ ਸਿੰਘ ਜਾਖੜ ਵਾਸੀ ਚਾਰ ਖੰਭਾ ਚੌਕ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ 6 ਨਵੰਬਰ ਨੂੰ ਦੁਪਹਿਰ 2 ਵਜੇ ਮੁਹਾਲੀ ਵਿਖੇ ਆਪਣੀ ਰਿਸ਼ਤੇਦਾਰੀ ’ਚ ਵਿਆਹ ਵਿੱਚ ਗਿਆ ਸੀ ਅਤੇ ਸਾਰੇ ਘਰ ਨੂੰ ਤਾਲਾ ਲਗਾ ਕੇ ਗਏ ਸੀ। ਪਰ ਜਦੋਂ ਉਹ ਮਿਤੀ 8 ਨਵੰਬਰ ਨੂੰ ਕਰੀਬ ਰਾਤ 8:30 ਵਜੇ ਆਪਣੇ ਘਰ ਵਾਪਸ ਆਏ ਤਾਂ ਦੇਖਿਆ ਕਮਰਿਆਂ ’ਚ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਅਤੇ ਸਮਾਨ ਖਿਲਰਿਆ ਪਿਆ ਸੀ। ਸਟੋਰ ਰੂਮ ਚੱੈਕ ਕੀਤਾ ਤਾਂ ਉਸ ਵਿਚ ਗੋਦਰੇਜ ਦੀ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸਾਰਾ ਸਮਾਨ ਖਿੱਲਰਿਆ ਹੋਇਆ ਸੀ।
ਜਦੋਂ ਉਸ ਨੇ ਅਲਮਾਰੀ ਚੈੱਕ ਕੀਤੀ ਤਾਂ ਅਲਮਾਰੀ ਵਿਚੋ ਸੋਨੇ ਦੇ ਗਹਿਣੇ ਕਿੱਟੀ ਸੈਟ ਕਰੀਬ 1-1/2 ਤੋਲਾ, ਝੁਮਕੇੇ ਕਰੀਬ 3 ਤੋਲੇ, ਲੇਡੀਜ਼ ਰਿੰਗ 3 ਕਰੀਬ 1/2 ਤੋਲਾ ਹਰੇਕ, ਵਾਲੀਆਂ ਕਰੀਬ 1/2 ਤੋਲਾ, ਲੇਡੀਜ਼ ਚੈਨ 2 ਤੋਲੇ, ਡਾਇਮੰਡ ਦਾ ਕੋਕਾ ਕੀਮਤ 70 ਹਜ਼ਾਰ ਰੁਪਏ, ਚਾਂਦੀ ਦੇ ਪੁਰਾਣੇ ਸਿੱਕੇ 7, ਦੋ ਗਲਾਸ ਚਾਂਦੀ, ਬੱਚੇ ਦੇ ਸਗਲੇ ਚਾਂਦੀ ਦੇ 8 ਤੋਲੇ, ਪੰਜੇਬਾ 8 ਤੋਲੇ ਅਤੇ 95 ਹਜ਼ਾਰ ਰੁਪਏ ਨਕਦੀ ਘਰ ਪਿਆ ਸੀ। ਇਸ ਤਰ੍ਹਾਂ ਕਰੀਬ 5 ਲੱਖ ਰੁਪਏ ਦਾ ਸੋਨਾ ਅਤੇ 95 ਹਜ਼ਾਰ ਰੁਪਏ ਨਗਦੀ ਜੋ ਕੋਈ ਨਾਮਲੂਮ ਵਿਅਕਤੀ ਰਸੋਈ ਦੀ ਬਾਰੀ ਪੁੱਟ ਕੇ ਘਰ ਅੰਦਰ ਦਾਖਲ ਹੋ ਕੇ ਚੋਰੀ ਕਰਕੇ ਲੈ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ