ਸੋਨੇ ਦੀ ਚਮਕ ਹੋਰ ਘਟੀ, 595 ਰੁਪਏ ਟੁੱਟਿਆ

Bull Market

ਸੋਨੇ ਦੀ ਚਮਕ ਹੋਰ ਘਟੀ, 595 ਰੁਪਏ ਟੁੱਟਿਆ | Bull Market

ਨਵੀਂ ਦਿੱਲੀ (ਏਜੰਸੀ)। ਵਿਸ਼ਵ ਪੱਧਰ ‘ਤੇ ਪੀਲੀ ਧਾਤ Gold ‘ਚ ਰਹੀ ਤੇਜ਼ੀ ਵਿਚਕਾਰ ਦਿੱਲੀ ਸਰਾਫ਼ਾ ਬਜ਼ਾਰ Bull Market ‘ਚ ਦੋ ਦਿਨਾਂ ਦੀ ਛੁੱਟੀ ਤੋਂ ਬਾਅਦ ਬੁੱਧਵਾਰ ਨੂੰ ਸੋਨਾ 595 ਰੁਪਏ ਟੁੱਟ ਕੇ 44,815 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਚਾਂਦੀ ਵੀ 1200 ਰੁਪਏ ਦੀ ਵਿਰਾਵਟ ਨਾਲ 47,150 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਸੋਮਵਾਰ ਤੇ ਮੰਗਲਵਾਰ ਨੂੰ ਵਿਦੇਸ਼ੀ ਬਜ਼ਾਰ ‘ਚ ਰਹੀ ਗਿਰਾਵਟ ਦਾ ਅਸਰ ਅੱਜ ਸਥਾਨਕ ਬਜ਼ਾਰ ‘ਚ ਦਿਸਿਆ।  ਲੰਦਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਲਾਂਕਿ ਅੱਜ ਸੋਨਾ ਹਾਜ਼ਰ 10.35 ਡਾਲਰ ਦਾ ਵਾਧਾ ਲੈ ਕੇ 2662.45 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਅਮਰਕੀ ਸਰਕਾਰ ਦੁਆਰਾ ਪ੍ਰਸਤਾਵਿਤ ਉਤਸ਼ਾਹ ਰਾਸ਼ੀ ਮਿਲਣ ‘ਚ ਦੇਰੀ ਨਾਲ ਪੀਲੀ ਧਾਤ ‘ਚ ਤੇਜ਼ੀ ਆਈ ਹੈ। Bull Market

  • ਅਪਰੈਲ ਦਾ ਅਮਰੀਕੀ ਸੋਨਾ ਵਾਅਦਾ 3.40 ਡਾਲਰ ਦੀ ਮਜ਼ਬੂਤੀ ਨਾਲ 1663.70 ਡਾਲਰ ਪ੍ਰਤੀ ਔਂਸਲ ਬੋਲਿਆ ਗਿਆ।
  • ਇਸ ਦੌਰਾਨ ਚਾਂਦੀ ਹਾਜ਼ਰ 0.06 ਡਾਲਰ ਚੜ੍ਹ ਕੇ 16.99 ਡਾਲਰ ਪ੍ਰਤੀ ਔਂਸ ‘ਤੇ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here