ਨਵੀਂ ਦਿੱਲੀ (ਏਜੰਸੀ)। Gold-Silver Price Today: ਭਾਰਤ ਦੇ ਕੀਮਤੀ ਧਾਤ ਬਾਜ਼ਾਰ ’ਚ ਇਸ ਸਮੇਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ ਵਾਧਾ ਨਿਵੇਸ਼ਕਾਂ ਤੇ ਗਾਹਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਕਿਉਂਕਿ ਸੋਨੇ ਦੀ ਕੀਮਤ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਸੋਮਵਾਰ ਦੇਰ ਸ਼ਾਮ ਸ਼ੁਰੂ ਹੋਏ ਵਾਧੇ ਤੋਂ ਬਾਅਦ, ਮੰਗਲਵਾਰ ਨੂੰ ਸੋਨੇ ਦੀ ਕੀਮਤ 1,10,000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਪਹੁੰਚ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ ਤੇ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਡਾਲਰ ਦੇ ਕਮਜ਼ੋਰ ਹੋਣ ਨੇ ਸੋਨੇ ਨੂੰ ਸਮਰਥਨ ਦਿੱਤਾ ਹੈ। ਇਸ ਤੋਂ ਇਲਾਵਾ, ਨਿਵੇਸ਼ਕ ਅਮਰੀਕੀ ਕੇਂਦਰੀ ਬੈਂਕ ਦੀ ਆਉਣ ਵਾਲੀ ਨੀਤੀ ਮੀਟਿੰਗ ਤੋਂ ਵਿਆਜ ਦਰਾਂ ’ਚ ਕਟੌਤੀ ਦੀ ਵੀ ਉਮੀਦ ਕਰ ਰਹੇ ਹਨ, ਜਿਸ ਦਾ ਸਿੱਧਾ ਅਸਰ ਸੋਨੇ ਦੀ ਕੀਮਤ ’ਤੇ ਪਵੇਗਾ। Gold-Silver Price Today
ਇਹ ਖਬਰ ਵੀ ਪੜ੍ਹੋ : Animal Welfare: ਡੇਰਾ ਸ਼ਰਧਾਲੂਆਂ ਨੇ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਦੀ ਕੀਤੀ ਸੰਭਾਲ
ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਦੇ ਬਾਜ਼ਾਰਾਂ ’ਚ ਕੀਮਤਾਂ ਵਿੱਚ ਥੋੜ੍ਹਾ ਜਿਹਾ ਫਰਕ
ਦੇਸ਼ ਦੇ ਮੁੱਖ ਮਹਾਂਨਗਰਾਂ ’ਚ 24 ਕੈਰੇਟ ਸੋਨੇ ਦੀ ਕੀਮਤ 1.10 ਲੱਖ ਰੁਪਏ ਤੋਂ ਵੱਧ ਦਰਜ ਕੀਤੀ ਗਈ। ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਦੇ ਬਾਜ਼ਾਰਾਂ ’ਚ ਕੀਮਤਾਂ ’ਚ ਥੋੜ੍ਹਾ ਜਿਹਾ ਅੰਤਰ ਵੇਖਿਆ ਗਿਆ, ਪਰ ਦਰਾਂ ਹਰ ਜਗ੍ਹਾ ਰਿਕਾਰਡ ਪੱਧਰ ’ਤੇ ਹਨ। ਚਾਂਦੀ ਦੀ ਗੱਲ ਕਰੀਏ ਤਾਂ ਇਸ ’ਚ ਵੀ ਕਾਫ਼ੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰ ’ਚ ਇਸ ਦੀ ਕੀਮਤ 1,29,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ। Gold-Silver Price Today
ਕਿ ਇਲੈਕਟ੍ਰਿਕ ਵਾਹਨਾਂ ਤੇ ਸੂਰਜੀ ਊਰਜਾ ਉਪਕਰਣਾਂ ’ਚ ਚਾਂਦੀ ਦੀ ਵੱਧਦੀ ਮੰਗ ਨੇ ਇਸ ਧਾਤ ਨੂੰ ਮਜ਼ਬੂਤੀ ਦਿੱਤੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਂਦੀ ਹੈ, ਤਾਂ ਆਉਣ ਵਾਲੇ ਦਿਨਾਂ ’ਚ ਸੋਨੇ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ, ਘਰੇਲੂ ਪੱਧਰ ’ਤੇ ਨਿਵੇਸ਼ਕ ਵੀ ਸੋਨੇ ਦੇ ਈਟੀਐਫ ਤੇ ਸਰਾਫਾ ਖਰੀਦਣ ’ਚ ਦਿਲਚਸਪੀ ਦਿਖਾ ਰਹੇ ਹਨ, ਜਿਸ ਕਾਰਨ ਮੰਗ ਬਰਕਰਾਰ ਹੈ। ਬਾਜ਼ਾਰ ਮਾਹਿਰਾਂ ਨੇ ਗਾਹਕਾਂ ਨੂੰ ਮੌਜ਼ੂਦਾ ਸਮੇਂ ’ਚ ’ਚ ਸਮਝਦਾਰੀ ਨਾਲ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਨੇੜਲੇ ਭਵਿੱਖ ’ਚ ਕੀਮਤਾਂ ’ਚ ਉਤਰਾਅ-ਚੜ੍ਹਾਅ ਹੋਰ ਵੱਧ ਸਕਦਾ ਹੈ।