ਏਸ਼ਿਆਡ ‘ਚ ਸੌਖੀ ਨਹੀਂ ਗੋਲਡ ਦੀ ਰਾਹ

Gold Coast: Flagbearer PV Sindhu leads the Indian contingent at Carrara Stadium during the opening ceremony of 2018 Commonwealth Games, Gold Coast in Australia on Wednesday. PTI Photo by Manvender Vashist (PTI4_4_2018_000168A)

ਏਸ਼ਿਆਡ ‘ਚ ਸੌਖੀ ਨਹੀਂ ਗੋਲਡ ਦੀ ਰਾਹ | Asian Games

ਏਸ਼ੀਆ ਮਹਾਂਦੀਪ ਦੇ ਦੇਸ਼ਾਂ ਦਾ 4 ਸਾਲਾਂ ਬਾਅਦ ਹੋਣ ਵਾਲਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਜਾਂ ਕਹਿ ਲਈਏ Âੇਸ਼ੀਆਈ ਦੇਸ਼ਾਂ ਲਈ ‘ਖੇਡਾਂ ਦਾ ਕੁੰਭ’ ‘ਏਸ਼ੀਅਨ ਖੇਡਾਂ’ ਇਸ ਵਾਰ 18 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਅਤੇ ਪਾਲੇਮਬਾਂਗ ‘ਚ ਕਰਵਾਈਆਂ ਜਾ ਰਹੀਆਂ ਹਨ ਏਸ਼ੀਆਈ ਓਲੰਪਿਕ ਸੰਘ ਵੱਲੋਂ ਪਹਿਲੀ ਵਾਰ ਭਾਰਤ ‘ਚ ਇਹਨਾਂ ਖੇਡਾਂ ਦੀ ਸ਼ੁਰੂਆਤ 1951 ‘ਚ ਹੋਈ ਸੀ ਅਤੇ ਉਸ ਸਮੇਂ 11 ਦੇਸ਼ਾਂ ਨੇ 8 ਖੇਡਾਂ ਦੇ 57 ਮੁਕਾਬਲਿਆਂ ‘ਚ ਇਸ ਵਿੱਚ ਭਾਗ ਲਿਆ ਸੀ ਅਤੇ ਇਹਨਾਂ ਖੇਡਾਂ ਂਚ ਭਾਰਤ ਦਾ ਜਾਪਾਨ ਤੋਂ ਬਾਅਦ ਦੂਸਰੇ ਸਥਾਨ ‘ਤੇ ਰਹਿਣਾ ਉਸਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਇਸ ਵਾਰ 18ਵੀਂਆਂ ਏਸ਼ੀਆਈ ਖੇਡਾਂ ‘ਚ 45 ਦੇਸ਼ਾਂ ਦੇ ਖਿਡਾਰੀਆਂ ‘ਚ 40 ਖੇਡਾਂ ਦੀਆਂ 465 ਈਵੇਂਟਸ ‘ਚ ਤਗਮੇ ਜਿੱਤਣ ਦੀ ਜ਼ੱਦੋਜ਼ਹਿਦ ਹੋਵੇਗੀ। (Asian Games)

ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ

ਭਾਰਤ 572 ਖਿਡਾਰੀਆਂ ਅਤੇ ਅਧਿਕਾਰੀਆਂ ਸਮੇਤ ਲਗਭੱਗ 800 ਮੈਂਬਰੀ ਦਲ ਨਾਲ ਇੱਥੇ ਸ਼ਮੂਲੀਅਤ ਕਰੇਗਾ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਨੇਜਾ ਸੁੱਟਣ ਵਾਲੇ ਅਥਲੀਟ ਨੀਰਜ ਚੋਪੜਾ ਨੂੰ ਇਸ ਵਾਰ ਭਾਰਤ ਦਾ ਝੰਡਾਬਰਦਾਰ ਬਣਨ ਦਾ ਮਾਣ ਦਿੱਤਾ ਗਿਆ ਹੈ ਭਾਰਤ ਵੱਲੋਂ ਪਿਛਲੀਆਂ ਏਸ਼ੀਆਈ ਖੇਡਾਂ ‘ਚ 541 ਖਿਡਾਰੀਆਂ ਨੇ ਸ਼ਿਰਕਤ ਕੀਤੀ ਸੀ ਅਤੇ 11 ਸੋਨ ਤਗਮਿਆਂ ਸਮੇਤ ਕੁੱਲ 57 ਤਗਮੇ ਜਿੱਤੇ ਸਨ ਇਸ ਵਾਰ ਦੀਆਂ ਏਸ਼ੀਆਡ ‘ਚ 40 ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਭਾਰਤ 36 ਖੇਡਾਂ ‘ਚ ਹਿੱਸਾ ਲਵੇਗਾ ਅਤੇ ਭਾਰਤ ਦੇ 300 ਦੇ ਕਰੀਬ ਮਰਦ ਅਤੇ 250 ਦੇ ਕਰੀਬ ਮਹਿਲਾ ਖਿਡਾਰੀ ਤਗਮਿਆਂ ਲਈ ਜੱਦੋਜ਼ਹਿਦ ਕਰਨਗੇ। (Asian Games)

1986 ਤੋਂ ਬਾਅਦ 5ਵਾਂ ਸਥਾਨ ਹਾਸਲ ਕਰਨ ਲਈ ਹੀ ਜੂਝਦਾ ਹੈ ਭਾਰਤ | Asian Games

ਚੀਨ ਨੇ 1974 ‘ਚ ਪਹਿਲੀ ਵਾਰ ਇਹਨਾਂ ਖੇਡਾਂ ‘ਚ ਸ਼ਿਰਕਤ ਕੀਤੀ ਸੀ ਅਤੇ ਅੱਠ ਸਾਲ ਬਾਅਦ 1982 ‘ਚ ਦਿੱਲੀ ਦੀਆਂ ਖੇਡਾਂ ‘ਚ ਤਗਮਿਆਂ ‘ਚ ਅੱਵਲ ਰਹਿਣ ਤੋਂ ਬਾਅਦ ਹੁਣ ਤੱਕ ਇੱਥੇ ਸਰਦਾਰੀ ਕਾਇਮ ਰੱਖੀ ਹੈ ਅਤੇ ਕਦੇ ਵੀ ਦੂਜੇ ਦੇਸ਼ ਨੂੰ ਨੇੜੇ ਨਹੀਂ ਲੱਗਣ ਦਿੱਤਾ 1951 ‘ਚ ਦੂਸਰੇ ਸਥਾਨ ‘ਤੇ ਰਹਿਣ ਬਾਅਦ ਭਾਰਤ ਹੁਣ ਤੱਕ ਚੀਨ ‘ਚ 1986 ‘ਚ ਹਾਸਲ ਕੀਤੇ ਪੰਜਵੇਂ ਸਥਾਨ ਤੱਕ ਵੀ ਨਹੀਂ ਪਹੁੰਚਿਆ ਹੈ ਅਤੇ 6ਵੇਂ ਤੋਂ 10ਵੇਂ ਨੰਬਰ ਤੱਕ ਸੀਮਤ ਰਹਿੰਦਾ ਹੈ। (Asian Games)

ਇਸ ਵਾਰ ਵੀ ਇਹਨਾਂ ਸਥਾਨਾਂ ਲਈ ਤਗਮਿਆਂ ਦੀ ਦੌੜ ‘ਚ ਅੱਗੇ ਨਿਕਲਣ ਲਈ ਉਸ ਦਾ ਮੁੱਖ ਤੌਰ ‘ਤੇ ਮਲੇਸ਼ੀਆ, ਇੰਡੋਨੇਸ਼ੀਆ, ਚੀਨੀ ਤਾਈਪੇ ਅਤੇ ਇਰਾਨ ਨਾਲ ਹੀ ਜੱਦੋਜ਼ਹਿਦ ਹੋਵੇਗੀ ਪਿਛਲੀਆਂ ਖੇਡਾਂ ‘ਚ ਭਾਰਤ ਨੇ 11 ਸੋਨ, 9 ਚਾਂਦੀ ਅਤੇ 37 ਕਾਂਸੀ ਤਗਮਿਆਂ ਸਮੇਤ ਕੁੱਲ 57 ਤਗਮਿਆਂ ਨਾਲ 8ਵਾਂ ਸਥਾਨ ਹਾਸਲ ਕੀਤਾ ਸੀ ਇਸ ਵਾਰ ਭਾਰਤ ਨੂੰ ਅਥਲੈਟਿਕਸ, ਕਬੱਡੀ, ਨਿਸ਼ਾਨੇਬਾਜ਼ੀ, ਕੁਸ਼ਤੀ, ਬੈਡਮਿੰਟਨ ਅਤੇ ਹਾੱਕੀ ‘ਚ ਮੁੱਖ ਤੌਰ ‘ਤੇ ਸੋਨ ਤਗਮੇ ਦੀਆਂ ਆਸਾਂ ਹਨ ਜਦੋਂਕਿ ਸਕੁਐਸ਼, ਨਿਸ਼ਾਨੇਬਾਜ਼ੀ, ਟੈਨਿਸ, ਕੁਸ਼ਤੀ, ਤੀਰਅੰਦਾਜ਼ੀ, ਮੁੱਕੇਬਾਜ਼ੀ ‘ਚ ਸੋਨ ਤਗਮਿਆਂ ਤੱਕ ਪਹੁੰਚ ਲਈ ਖਿਡਾਰੀਆਂ ਨੂੰ ਕੁਝ ਚੰਗੇ ਖਿਡਾਰੀਆਂ ਜਾਂ ਚੰਗੀਆਂ ਟੀਮਾਂ ਵਿਰੁੱਧ ਉਲਟਫੇਰ ਕਰਨੇ ਪੈਣਗੇ।

ਏਸ਼ੀਆਡ ਦੇ ਇਤਿਹਾਸ ‘ਚ ਪਹਿਲੀ ਵਾਰ ਕਰਨਗੇ ਦੋ ਸ਼ਹਿਰ ਮੇਜ਼ਬਾਨੀ

ਇਸ ਵਾਰ ਦੀਆਂ ਏਸ਼ੀਆਈ ਖੇਡਾਂ ਸਮੇਂ ਤੋਂ ਕੁਝ ਪਹਿਲਾਂ ਹੋ ਰਹੀਆਂ ਹਨ ਏਸ਼ੀਆਈ ਓਲੰਪਿਕ ਪਰੀਸ਼ਦ ਦੇ ਪ੍ਰਬੰਧਕੀ ਬੋਰਡ ਨੇ ਪਹਿਲਾਂ 2019 ਲਈ ਇਹਨਾਂ ਖੇਡਾਂ ਦੀ ਮੇਜ਼ਬਾਨੀ ਵੀਅਤਨਾਮ ਨੂੰ ਦਿੱਤੀ ਸੀ ਕਿਉਂਕਿ 2020 ‘ਚ ਟੋਕੀਓ ਓਲੰਪਿਕ ਹੋਣਗੀਆਂ ਪਰ 2014 ‘ਚ ਪਹਿਲਾਂ ਦੇ ਥਾਪੇ ਮੇਜ਼ਬਾਨ ਵੀਅਤਨਾਮ ਵੱਲੋਂ ਖ਼ਰਚਿਆਂ ਕਾਰਨ ਮੇਜ਼ਬਾਨੀ ਤੋਂ ਨਾਂਅ ਵਾਪਸ ਲਏ ਜਾਣ ਬਾਅਦ ਇੰਡੋਨੇਸ਼ੀਆ ਨੇ ਮੇਜ਼ਬਾਨੀ ਦੀ ਦਾਅਵੇਦਾਰੀ ਕੀਤੀ ਪਰ ਨਾਲ ਇਹ ਸ਼ਰਤ ਰੱਖੀ ਸੀ।

ਕਿ ਖੇਡਾਂ 2018 ‘ਚ ਕਰਵਾਈ ਜਾਣ ਕਿਉਂਕਿ 2019 ‘ਚ ਉੱਥੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਭਾਰਤੀ ਖੇਡ ਸੰਘ ਨੇ ਵੀ ਇਹਨਾਂ ਖੇਡਾਂ ਦੀ ਮੇਜ਼ਬਾਨੀ ਲੈਣ ‘ਚ ਦਿਲਚਸਪੀ ਦਿਖਾਈ ਸੀ ਪਰ ਮੌਕੇ ਦੀ ਸਰਕਾਰ ਵੱਲੋਂ ਇਸ ਪ੍ਰਤੀ ਹੁੰਗਾਰਾ ਨਾ ਭਰੇ ਜਾਣ ‘ਤੇ ਭਾਰਤ ਦੀ ਮੇਜ਼ਬਾਨੀ ਠੰਢੇ ਬਸਤੇ ‘ਚ ਪੈ ਗਈ ਏਸ਼ੀਅਨ ਖੇਡਾਂ ਦੇ ਇਤਿਹਾਸ ‘ਚ ਇਹ ਵੀ ਪਹਿਲੀ ਵਾਰ ਹੋਵੇਗਾ ਕਿ ਖੇਡਾਂ ਦੋ ਸ਼ਹਿਰਾਂ ‘ਚ (ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਅਤੇ ਪਾਲੇਮਬਾਂਗ) ਕਰਵਾਈਆਂ ਜਾ ਰਹੀਆਂ ਹਨ।

ਕਾਮਨਵੈਲਥ ਨਾਲੋਂ ਵੱਖਰੀ ਕਿਤੇ ਵੱਧ ਸਖ਼ਤ ਚੁਣੌਤੀ ਹੋਵੇਗੀ | Asian Games

ਭਾਰਤ ਇਸ ਸਾਲ ਅਪਰੈਲ ‘ਚ ਹੋਈ ਕਾਮਨਵੈਲਥ ਖੇਡਾਂ ‘ਚ 28 ਸੋਨ ਤਗਮਿਆਂ ਸਮੇਤ ਕੁੱਲ 66 ਤਗਮੇ ਜਿੱਤਣ ਦੇ ਇਤਿਹਾਸਕ ਪ੍ਰਦਰਸ਼ਨ ਨਾਲ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਨੂੰ ਪੁਖ਼ਤਾ ਕਰ ਚੁੱਕਾ ਹੈ ਪਰ ਇਹ ਗੱਲ ਸਪੱਸ਼ਟ ਹੈ ਕਿ ਕਾਮਨਵੈਲਥ ਖੇਡਾਂ ਨਾਲੋਂ ਇੱਥੇ ਮਿਲਣ ਵਾਲੀ ਚੁਣੌਤੀ ਕਿਤੇ ਮੁਸ਼ਕਲ ਹੋਵੇਗੀ, ਕਿਉਂਕਿ ਏਸ਼ੀਆਈ ਖੇਡਾਂ ‘ਚ ਓਲੰਪਿਕ ‘ਚ ਅੱਵਲ ਰਹਿਣ ਵਾਲੇ ਦੇਸ਼ਾਂ ‘ਚ ਸ਼ਾਮਲ ਚੀਨ ਅਤੇ ਜਾਪਾਨ ਤੋਂ ਪਾਰ ਪਾਉਣ ਜਾਂ ਨੇੜੇ ਲੱਗਣਾ ਕਾਫ਼ੀ ਮੁਸ਼ਕਲ ਹੁੰਦਾ ਹੈ ਕਾਮਨਵੈਲਥ ਖੇਡਾਂ ‘ਚ ਭਾਰਤ ਨੇ ਨਿਸ਼ਾਨੇਬਾਜ਼ੀ(7ਸੋਨ), ਬੈਡਮਿੰਟਨ(2), ਕੁਸ਼ਤੀ(5) ਅਤੇ ਟੇਬਲ ਟੈਨਿਸ(3) ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ ਪਰ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਇਹਨਾਂ ਵਰਗਾਂ ‘ਚ ਓਲੰਪਿਕ ਪੱਧਰ ਦੇ ਖਿਡਾਰੀਆਂ ਦਾ ਸਾਹਮਣਾ ਕਰਨਾ ਹੋਵੇਗਾ।

ਜਿਸ ਕਾਰਨ ਇਹਨਾਂ ਵਰਗਾਂ ‘ਚ ਭਾਰਤ ਨੂੰ ਇੱਕ-ਇੱਕ ਸੋਨ ਤਗਮੇ ਲਈ ਵੀ ਪੂਰੀ ਜੀਅ-ਜਾਨ ਲਾਉਣੀ ਹੋਵੇਗੀ ਅਤੇ ਜੇਕਰ ਕਾਮਨਵੈਲਥ ‘ਚ ਸੁਨਹਿਰੀ ਰੰਗ ਦੇ ਤਗਮੇ ਇੱਥੇ ਚਾਂਦੀ ਜਾਂ ਕਾਂਸੀ ਦੇ ਰੰਗ ‘ਚ ਬਦਲਣ ਤਾਂ ਹੈਰਾਨੀ ਨਹੀਂ ਹੋਵੇਗੀ ਹਾਲਾਂਕਿ ਵਿਦੇਸ਼ੀ ਧਰਤੀ ‘ਤੇ ਕਾਮਨਵੈਲਥ ਖੇਡਾਂ ‘ਚ ਇਤਿਹਾਸਕ ਤੀਸਰਾ ਸਥਾਨ ਹਾਸਲ ਕਰਨ ਦੌਰਾਨ ਖਿਡਾਰੀਆਂ ਦੇ ਸੁਧਰੇ ਪ੍ਰਦਰਸ਼ਨ ਨੂੰ ਵੇਖ ਕੇ ਲੱਗਦਾ ਹੈ ਉੱਥੋਂ ਦੇ ਤਜ਼ਰਬੇ ਦੇ ਦਮ ‘ਤੇ ਇੰਡੋਨੇਸ਼ੀਆ ਦੀ ਧਰਤੀ ‘ਤੇ ਵੀ ਇਸ ਵਾਰ ਭਾਰਤ ਦਾ ਸੁਧਰਿਆ ਹੋਇਆ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਅਤੇ ਭਾਰਤ ਪਿਛਲੀਆਂ ਏਸ਼ੀਆਈ ਖੇਡਾਂ ‘ਚ ਜਿੱਤੇ 11 ਸੋਨ ਤਗਮਿਆਂ ਸਮੇਤ ਕੁੱਲ 57 ਤਗਮੇ ਹਾਸਲ ਕੀਤੇ, ਅੱਠਵੇਂ ਸਥਾਨ ਨੂੰ ਪਿੱਛੇ ਛੱਡ ਦੇਵੇਗਾ।

ਇਹਨਾਂ ਖੇਡਾਂ ‘ਚ ਹੋਵੇਗੀ ਸੋਨ ਤਗਮੇ ਦੀ ਆਸ | Asian Games

ਇਸ ਵਾਰ ਭਾਰਤ ਜਿੰਨ੍ਹਾਂ 36 ਖੇਡਾਂ ‘ਚ ਭਾਗ ਲੈ ਰਿਹਾ ਹੈ ਉਹਨਾਂ ਵਿੱਚੋਂ ਕਬੱਡੀ, ਅਥਲੈਟਿਕਸ, ਮੁੱਕੇਬਾਜ਼ੀ,  ਬੈਡਮਿੰਟਨ, ਕੁਸ਼ਤੀ, ਭਾਰਤੋਲਨ ਅਤੇ ਨਿਸ਼ਾਨੇਬਾਜ਼ੀ ‘ਚ ਭਾਰਤੀ ਦਲ ਸੋਨ ਤਗਮਿਆਂ ਦਾ ਮੁੱਖ ਦਾਅਵੇਦਾਰ ਹੈ ਅਤੇ ਬੈਡਮਿੰਟਨ, ਸਕੁਐਸ਼, ਤੀਰੰਦਾਜ਼ੀ ਤੋਂ ਵੀ ਇੱਕ-ਦੋ ਸੋਨ ਤਗਮੇ ਹੱਥ ਲੱਗਣ ਦੀ ਆਸ ਕੀਤੀ ਜਾ ਸਕਦੀ ਹੈ। (Asian Games)

ਇਹਨਾਂ ਦੀ ਕਮੀਂ ਹੋਵੇਗੀ ਮਹਿਸੂਸ | Asian Games

ਇਸ ਸਾਲ ਕਾਮਨਵੈਲਥ ਖੇਡਾਂ ‘ਚ ਸੋਨ ਤਗਮਾ ਜਿਤਾਉਣ ਵਾਲੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐਮ ਸੀ ਮੈਰੀਕਾੱਮ, ਵੇਟਲਿਫਟਿੰਗ ਦੇ 48 ਕਿੱਲੋ ਭਾਰ ਵਰਗ ‘ਚ ਸੋਨ ਤਗਮਾ ਜਿਤਾਉਣ ਵਾਲੀ ਮੀਰਾਬਾਈ ਚਾਨੂ ਤੋਂ ਇਲਾਵਾ ਭਾਰਤ ਨੂੰ ਪਿਛਲੀਆਂ ਏਸ਼ੀਅਨ ਖੇਡਾਂ ‘ਚ ਸੋਨ ਤਗਮਾ ਜਿਤਾਉਣ ਵਾਲੀ ਟੈਨਿਸ ਦੀ ਮਹਿਲਾ ਵਰਗ ਦੀ ਜੇਤੂ ਸਾਨੀਆ ਮਿਰਜ਼ਾ  ਦੇ ਇਸ ਵਾਰ ਏਸ਼ੀਅਨ ਖੇਡਾਂ ‘ਚ ਭਾਗ ਨਾ ਲੈ ਸਕਣ ਕਾਰਨ ਸੋਨ ਤਗਮਿਆਂ ਦੇ ਹਿਸਾਬ ਨਾਲ ਭਾਰਤ ਲਈ ਘਾਟੇ ਦਾ ਸੌਦਾ ਰਹੇਗਾ। ਮੈਰੀਕਾਮ ਨੇ ਆਪਣਾ ਪਸੰਦੀਦਾ ਭਾਰ ਵਰਗ ਨਾ ਮਿਲਣ ਕਾਰਨ ਆਪਣਾ ਨਾਂਅ ਏਸ਼ੀਆਈ ਖੇਡਾਂ ਤੋਂ ਵਾਪਸ ਲੈ ਲਿਆ। (Asian Games)

ਜਦੋਂਕਿ ਮੀਰਾਬਾਈ ਪਿਛਲੇ ਸਮੇਂ ਤੋਂ ਪਿੱਟ ‘ਚ ਦਰਦ ਤੋਂ ਪਰੇਸ਼ਾਨੀ ਕਾਰਨ ਇਸ ਵਾਰ ਏਸ਼ੀਆਈ ਖੇਡਾਂ ‘ਚ ਸ਼ਿਰਕਤ ਨਹੀਂ ਕਰ ਰਹੀ। ਸਾਨੀਆ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਮਿਕਸਡ ਡਬਲਜ਼ ਵਰਗ ਦਾ ਸੋਨ ਤਗਮਾ ਜਿੱਤਿਆ ਸੀ ਪਰ ਉਹ ਘਰੇਲੂ ਕਾਰਨਾਂ ਕਰਕੇ ਇਸ ਵਾਰ ਏਸ਼ੀਆਡ ‘ਚ ਹਿੱਸਾ ਨਹੀਂ ਲੈ ਰਹੀ। ਇਸ ਤੋਂ ਇਲਾਵਾ ਪਿਛਲੀਆਂ ਖੇਡਾਂ ‘ਚ ਕਾਂਸੀ ਤਗਮਾ ਜਿੱਤਣ ਤੋਂ ਬਾਅਦ ਆਪਣੀ ਖੇਡ ‘ਚ ਹੈਰਾਨੀਜਨਕ ਸੁਧਾਰ ਕਰਨ ਵਾਲੇ ਭਾਰਤ ਦੇ ਨੰਬਰ ਇੱਕ ਟੈਨਿਸ ਖਿਡਾਰੀ ਯੂਕੀ ਭਾਂਬਰੀ ਵੀ ਯੂ.ਐਸ ਓਪਨ ‘ਚ ਖੇਡਣ ਕਾਰਨ ਏਸ਼ੀਆਈ ਖੇਡਾਂ ‘ਚ ਸ਼ਿਰਕਤ ਨਹੀਂ ਕਰ ਰਹੇ ਜੋ ਭਾਰਤ ਲਈ ਸਿੰਗਲ ਜਾਂ ਡਬਲਜ਼ ਵਰਗ ‘ਚ ਸੋਨ ਤਗਮੇ ਦੀ ਵੱਡੀ ਆਸ ਸਨ।  ਚਲਦਾ….।