ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home Breaking News ਸੋਨ ਤਮਗਾ ਜੇਤੂ...

    ਸੋਨ ਤਮਗਾ ਜੇਤੂ ਨੀਰਜ ਚੋਪੜਾ ਮੁੱਖ ਮੰਤਰੀ ਮਨੋਹਰ ਲਾਲ ਨਾਲ ਕਰਨਗੇ ਮੁਲਾਕਾਤ

    ਸੋਨ ਤਮਗਾ ਜੇਤੂ ਨੀਰਜ ਚੋਪੜਾ ਮੁੱਖ ਮੰਤਰੀ ਮਨੋਹਰ ਲਾਲ ਨਾਲ ਕਰਨਗੇ ਮੁਲਾਕਾਤ

    ਪਾਣੀਪਤ (ਸੰਨੀ ਕਥੂਰੀਆ)। ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਕੱਲ੍ਹ ਸਿਹਤ ਵਿਗੜ ਗਈ ਸੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਨੀਰਜ ਹੁਣ ਠੀਕ ਹੈ ਜਿਆਦਾ ਗਰਮੀ ਦੀ ਵਜ੍ਹਾ ਨਾਲ ਕੁਝ ਪ੍ਰੇਸ਼ਾਨੀ ਆ ਗਈ ਸੀ ਪਰ ਜਾਂਚ ’ਚ ਸਭ ਕੁਝ ਠੀਕ ਹੈ ਹੁਣ ਨੀਰਜ ਚੋਪੜਾ ਕੱਲ੍ਹ ਵੀਰਵਾਰ ਨੂੰ ਚੰਡੀਗੜ੍ਹ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕਰਨਗੇ।

    ਕੀ ਹੈ ਮਾਮਲਾ :

    ਜ਼ਿਕਰਯੋਗ ਹੈ ਕਿ ਕੱਲ੍ਹ ਮੰਗਲਵਾਰ ਨੂੰ ਨੀਰਜ਼ ਚੋਪੜਾ ਗੋਲਡ ਜੇਤੂ ਹੋਣ ਦੇ 10 ਦਿਨਾਂ ਬਾਅਦ ਘਰ ਪਹੁੰਚੇ ਸਨ ਪੇਂਡੂਆਂ ਤੇ ਪਾਣੀਪਤ ਜ਼ਿਲ੍ਹਾ ਵਾਸੀਆਂ ਨੇ ਉਨ੍ਹਾਂ ਦੇ ਸਵਾਗਤ ’ਚ ਕੋਈ ਕਸਰ ਨਹੀਂ ਛੱਡੀ ਪਾਣੀਪਤ-ਸੋਨੀਪਤ ਬਾਰਡਰ ਪਿੰਡ ਹਲਦਾਨਾ ਤੋਂ ਉਨ੍ਹਾਂ ਵਿਸ਼ਾਲ ਕਾਫ਼ਲੇ ਦੇ ਨਾਲ ਢੋਲ-ਨਗਾੜੇ ਦਰਮਿਆਨ ਸੈਂਕੜੇ ਬਾਈਕਾਂ ਤੇ ਗੱਡੀਆਂ ਦੇ ਨਾਲ ਉਨ੍ਹਾਂ ਦੇ ਪਿੰਡ ਖੰਡਰਾ ਲਿਆਂਦਾ ਗਿਆ ਸੀ ਲੰਮੇ ਸਫ਼ਰ ’ਚ ਗੱਡੀ ’ਚ ਖੜੇ ਹੋ ਕੇ ਜ਼ਿਲ੍ਹਾ ਵਾਸੀਆਂ ਦਾ ਸਵਾਗਤ ਕਬੂਲਣ ਤੇ ਗਰਮੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਥੋੜ੍ਹੀ ਬਹੁਤ ਸਿਹਤ ਸਬੰਧੀ ਪ੍ਰੇਸ਼ਾਨੀ ਹੋ ਗਈ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ