ਸੋਨਾ 51,155 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 58,169 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਰਵਾ ਚੌਥ ਦੇ ਤਿਉਹਾਰ ਦੇ ਮੱਦਨਜ਼ਰ ਬਜਾਰਾਂ ’ਚ ਰੌਣਕਾਂ ਹਨ ਤੇ ਹਰ ਔਰਤ ਖਰਦੀਦਾਰ ਕਰ ਰਹੀ ਹੈ। ਇਸ ਦੌਰਾਨ ਸੋਨੇ ਦੀਆਂ ਕੀਮਤਾਂ (Gold Price) ਵੀ ਘੱਟ ਗਈਆਂ ਹਨ। ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ‘ਚ ਬੁੱਧਵਾਰ ਨੂੰ ਸੋਨਾ 20 ਰੁਪਏ ਡਿੱਗ ਕੇ 51,155 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਈ ਹੈ। ਪਿਛਲੇ ਦੋ ਦਿਨਾਂ ‘ਚ ਸੋਨਾ ਕਰੀਬ 900 ਰੁਪਏ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਸੋਨੇ ਵਾਂਗ ਚਾਂਦੀ ਵੀ ਅੱਜ 473 ਰੁਪਏ ਦੀ ਗਿਰਾਵਟ ਨਾਲ 58,169 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਪਿਛਲੇ ਦੋ ਦਿਨਾਂ ‘ਚ ਚਾਂਦੀ ਦੀ ਕੀਮਤ ‘ਚ ਕਰੀਬ 3200 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮਹਿੰਦੀ ਮੁਕਾਬਲਾ : ਮਾਨਸੀ ਨੇ ਲਗਾਈ ਸਭ ਤੋਂ ਸੋਹਣੀ ਮਹਿੰਦੀ
ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ (Gold Price) 51,175 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਚਾਂਦੀ ਦੀ ਕੀਮਤ 58,642 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕੌਮਾਂਤਰੀ ਬਾਜ਼ਾਰ ‘ਚ ਸੋਨਾ 1,669.5 ਡਾਲਰ ਪ੍ਰਤੀ ਔਂਸ ‘ਤੇ ਸਥਿਰ ਰਿਹਾ। ਚਾਂਦੀ 19.18 ਡਾਲਰ ਪ੍ਰਤੀ ਔਂਸ ਦੇ ਨੁਕਸਾਨ ਦੇ ਨਾਲ ਕਾਰੋਬਾਰ ਕਰ ਰਹੀ ਸੀ। ਵਾਇਦਾ ਬਾਜ਼ਾਰ ‘ਚ ਬੁੱਧਵਾਰ ਨੂੰ ਚਾਂਦੀ ਦੀ ਕੀਮਤ 619 ਰੁਪਏ ਡਿੱਗ ਕੇ 57,916 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ