ਪਰਮਾਤਮਾ ਦੀ ਕਿਰਪਾ
ਇੱਕ ਵਾਰ ਇੱਕ ਫ਼ਕੀਰ ਕਿਸੇ ਪਿੰਡ ’ਚੋਂ ਲੰਘ ਰਿਹਾ ਸੀ ਪਿੰਡੋਂ ਬਾਹਰ ਕਿਸਾਨ ਕਣਕ ਨੂੰ ਪਾਣੀ ਲਾ ਰਿਹਾ ਸੀ ਕਣਕ ਦੀ ਫਸਲ ਬਹੁਤ ਚੰਗੀ ਸੀ ਲਹਿਰਾਉਂਦੀ ਫ਼ਸਲ ਵੇਖ ਕੇ ਫ਼ਕੀਰ ਨੇ ਕਿਹਾ, ‘‘ਪਰਮਾਤਮਾ ਦੀ ਕਿਰਪਾ ਨਾਲ ਇਸ ਵਾਰ ਬਹੁਤ ਵਧੀਆ ਫਸਲ ਹੋਈ’’ ਕਿਸਾਨ ਨੇ ਇਹ ਸੁਣ ਲਿਆ ਤੇ ਕਿਹਾ, ‘‘ਮਹਾਰਾਜ, ਇਸ ’ਚ ਪਰਮਾਤਮਾ ਦੀ ਕਿਰਪਾ ਕਿੱਥੋਂ ਆ ਗਈ? ਮੈਂ ਸਖ਼ਤ ਮਿਹਨਤ ਕਰਕੇ ਖੇਤ ਵਾਹਿਆ, ਬੀਜਿਆ, ਕੱਖ ਕੱਢੇ, ਚੰਗੇ ਬੀਜ ਨੂੰ ਮਹਿੰਗੀ ਕੀਮਤ ’ਤੇ ਖਰੀਦਿਆ, ਸਮੇਂ ’ਤੇ ਖਾਦ ਪਾਣੀ ਦਿੱਤਾ ਨਾ ਰਾਤ ਵੇਖੀ ਨਾ ਦਿਨ, ਲੋੜ ਮੁਤਾਬਕ ਖੇਤ ’ਚ ਜੁਟਿਆ ਰਿਹਾ ਇਹ ਤਾਂ ਮੇਰੀ ਮਿਹਨਤ ਦਾ ਫਲ ਹੈ
ਜੇਕਰ ਮੈਂ ਮਿਹਨਤ ਨਾ ਕਰਦਾ ਤਾਂ ਫਸਲ ਚੰਗੀ ਕਿਵੇਂ ਹੁੰਦੀ’’ ਉਸ ਸਮੇਂ ਕਿਸਾਨ ਦੀ ਗੱਲ ਸੁਣ ਕੇ ਫ਼ਕੀਰ ਬਿਨਾਂ ਕੋਈ ਜਵਾਬ ਦਿੱਤਿਆਂ ਮੁਸਕਰਾਉਂਦਾ ਹੋਇਆ ਚਲਾ ਗਿਆ ਕੁਝ ਦਿਨਾਂ ਬਾਅਦ ਉਹ ਫਿਰ ਉਸੇ ਰਸਤਿਓਂ ਵਾਪਸ ਆ ਰਿਹਾ ਸੀ ਕਿ ਵੇਖਿਆ, ਉਹੀ ਕਿਸਾਨ ਸਿਰ ’ਤੇ ਹੱਥ ਰੱਖ ਕੇ ਉਦਾਸ ਮਨ ਨਾਲ ਖੇਤ ’ਚ ਬੈਠਾ ਸੀ ਫ਼ਕੀਰ ਉਸ ਨੂੰ ਦੁਖੀ ਵੇਖ ਕੇ ਰੁਕ ਗਿਆ, ਕੋਲ ਗਿਆ ਤੇ ਹਮਦਰਦੀ ਭਰੇ ਸ਼ਬਦਾਂ ’ਚ ਬੋਲਿਆ, ‘‘ਭਾਈ ਬਹੁਤ ਬੁਰਾ ਹੋਇਆ, ਤੇਰੀ ਤਾਂ ਹਰੀ-ਭਰੀ ਲਹਿਰਾਉਂਦੀ ਫ਼ਸਲ ਖਤਮ ਹੋ ਗਈ’’
ਕਿਸਾਨ ਨੇ ਕਿਹਾ, ‘‘ਮਹਾਰਾਜ ਕੀ ਦੱਸਾਂ, ਮੈਨੂੰ ਭਗਵਾਨ ਨੇ ਤਬਾਹ ਕਰ ਦਿੱਤਾ ਸਾਰੀ ਮਿਹਨਤ ਬੇਕਾਰ ਚਲੀ ਗਈ ਗੜਿਆਂ ਤੇ ਹਨ੍ਹੇਰੀ ਨੇ ਸਾਰੀ ਫ਼ਸਲ ਨੂੰ ਬਰਬਾਦ ਕਰ ਦਿੱਤਾ’’ ਤਾਂ ਫ਼ਕੀਰ ਬੋਲੇ, ‘‘ਭਾਈ, ਪਰਮਾਤਮਾ ਦੀ ਤਾਂ ਮਾਇਆ ਹੈ ਹੀ ਇਹੀ ਗੱਲ ਤਾਂ ਪਿਛਲੇ ਦਿਨੀਂ ਚੰਗੀ ਫਸਲ ਨੂੰ ਵੇਖ ਕੇ ਮੈਂ ਆਖੀ ਸੀ ਕਿ ਪਰਮਾਤਮਾ ਦੀ ਕਿਰਪਾ ਹੈ ਪਰ ਤੂੰ ਨਹੀਂ ਮੰਨਿਆ, ਬੋਲਿਆ ਕਿ ਇਹ ਤਾਂ ਮੇਰੀ ਮਿਹਨਤ ਦਾ ਫਲ ਹੈ, ਇਸ ’ਚ ਪਰਮਾਤਮਾ ਦੀ ਕਿਰਪਾ ਕਿੱਥੋਂ ਆਈ? ਹੁਣ ਤੂੰ ਕਹਿ ਰਿਹਾ ਹੈਂ ਕਿ ਪਰਮਾਤਮਾ ਨੇ ਤਬਾਹ ਕਰ ਦਿੱਤਾ ਚੰਗੇ ਕੰਮ ਦਾ ਸਿਹਰਾ ਤਾਂ ਤੂੰ ਲਵੇਂ ਤੇ ਮਾੜਾ ਹੋਵੇ ਤਾਂ ਉਸ ਭਗਵਾਨ ਨੂੰ ਕਿਉਂ ਦੋਸ਼ੀ ਮੰਨਦਾ ਹੈਂ?’’ ਹੁਣ ਕਿਸਾਨ ਸਮਝ ਗਿਆ ਕਿ ਮਿਹਨਤ ਦਾ ਫਲ ਤਾਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ