ਇਸ ਵਾਰ ਸੰਸਾਰਿਕ ਗਰਮੀ ਸਿਖ਼ਰ ’ਤੇ ਹੈ ਵਿਸ਼ਵ ਮੌਸਮ ਸੰਗਠਨ (ਡਬਲਯੂਅੱੈਮਓ) ਅਨੁਸਾਰ ਬੀਤੇ ਸਾਲ ਅਤੇ ਪਿਛਲੇ ਦਹਾਕੇ ਨੇ ਧਰਤੀ ’ਤੇ ਅੱਗ ਵਰ੍ਹਾਉਣ ਦਾ ਕੰਮ ਕੀਤਾ ਹੈ ਅਮਰੀਕਾ ਦੀ ਵਾਤਾਵਰਨ ਸੰਸਥਾ ਸੰਸਾਰਿਕ ਵਿਟਨਸ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਅਧਿਐਨ ਦੇ ਨਤੀਜੇ ’ਚ ਪਾਇਆ ਹੈ ਕਿ ਤੇਲ ਅਤੇ ਗੈਸ ਦੀ ਜ਼ਿਆਦਾ ਮਾਤਰਾ ’ਚ ਉਤਪਾਦਨ ਨਾਲ ਇਹ ਹਾਲਾਤ ਪੈਦਾ ਹੋਏ ਹਨ ਜੇਕਰ ਇਨ੍ਹਾਂ ਈਂਧਨਾਂ ਦੇ ਉਤਪਾਦਨ ਦਾ ਇਹੀ ਹਾਲ ਰਿਹਾ ਤਾਂ 2050 ਤੱਕ ਗਰਮੀ ਆਪਣੇ ਸਿਖ਼ਰ ’ਤੇ ਹੋਵੇਗੀ ਡਬਲਯੂਐੱਮਓ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਪੰਜ ਸਾਲਾਂ ’ਚ ਸੰਸਾਰਿਕ ਤਾਪਮਾਨ 1.5 ਡਿਗਰੀ ਸੈਲਸੀਅਸ ਤੱਕ ਵਧਣ ਦੀ 66 ਫੀਸਦੀ ਸੰਭਾਵਨਾ ਹੈ ਇਸ ਗਰਮੀ ਨਾਲ ਜੀਵ-ਜਗਤ ਦੀ ਕੀ ਹਾਲਤ ਹੋਵੇਗੀ। (Global Warming)
ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ ਯੂਨੀਸੇਫ ਨਾਲ ਸਾਂਝੇਦਾਰੀ ’ਚ ਅਮਰੀਕਾ ਦੇ ਆਜ਼ਾਦ ਰਿਸਰਚ ਸੰਸਥਾਨ ‘ਹੈਲਥ ਇਫੈਕਟਸ ਇੰਸਟੀਚਿਊਟ (ਐੱਚਈਆਈ)’ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ 2021 ’ਚ ਦੁਨੀਆ ਭਰ ’ਚ 81 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਨਾਲ ਹੋਈ ਹੈ ਇਨ੍ਹਾਂ ’ਚ ਭਾਰਤ ’ਚ 21 ਲੱਖ ਅਤੇ ਚੀਨ ’ਚ 23 ਲੱਖ ਮੌਤਾਂ ਦਰਜ ਕੀਤੀਆਂ ਗਈਆਂ ਹਨ 2021 ’ਚ ਭਾਰਤ ’ਚ ਪੰਜ ਸਾਲ ਦੀ ਘੱਟ ਉਮਰ ਦੇ ਇੱਕ ਲੱਖ 69 ਹਜ਼ਾਰ 400 ਬੱਚਿਆਂ ਦੀਆਂ ਮੌਤਾਂ ਹੋਈਆਂ ਹਨ ਇਸ ਦੇ ਨਾਲ ਹੀ ਨਾਈਜ਼ੀਰੀਆ, ਪਾਕਿਸਤਾਨ , ਇਥੋਪੀਆ ਅਤੇ ਬੰਗਲਾਦੇਸ਼ ’ਚ ਵੀ ਹਜ਼ਾਰਾਂ ਬੱਚੇ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਮੌਤ ਦੇ ਮੂੰਹ ’ਚ ਸਮਾਂ ਗਏ ਹਨ।
ਇਹ ਵੀ ਪੜ੍ਹੋ : Afghanistan Team: ਖਿਡਾਰੀਆਂ ਲਈ ਪ੍ਰੇਰਨਾ ਬਣੇ ਅਫਗਾਨ
ਸਮੁੱਚੇ ਸੰਸਾਰ ’ਚ ਵਧਦੇ ਸੰਸਾਰਿਕ ਤਾਪਮਾਨ ਅਤੇ ਵਾਤਾਵਰਨ ਬਦਲਾਅ ਕਾਰਨ ਕੁਦਰਤੀ ਆਫਤਾਂ ਦੀ ਗਿਣਤੀ ਅਤੇ ਤੀਬਰਤਾ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਧਰਤੀ ’ਤੇ ਪਰਲੋ ਹੜ੍ਹ ਨਾਲ ਨਹੀਂ ਅਸਮਾਨ ਤੋਂ ਵਰ੍ਹਨ ਵਾਲੀ ਅੱਗ ਨਾਲ ਆਵੇਗੀ ਇਸ ਦੇ ਸੰਕੇਤ ਕੁਦਰਤ ਲਗਾਤਾਰ ਦੇ ਰਹੀ ਹੈ ਫਿਰ ਵੀ ਵਿਡੰਬਨਾ ਹੈ ਕਿ ਦੁਨੀਆ ਦੇ ਨੀਤੀ-ਘਾੜੇ ਚਿੰਤਾ ਨਹੀਂ ਕਰ ਰਹੇ ਹਨ ਇਸ ਗਰਮੀ ਦਾ ਅੰਦਾਜ਼ਾ ਵਾਤਾਵਰਨ ਮਾਹਿਰਾਂ ਨੇ ਪਹਿਲਾਂ ਤੋਂ ਹੀ ਲਾ ਲਿਆ ਹੈ ਇਨ੍ਹਾਂ ਦੀ ਸਲਾਹ ’ਤੇ 100 ਤੋਂ ਜ਼ਿਆਦਾ ਦੇਸ਼ 2030 ਤੱਕ ਦੁਨੀਆ ਦੀ ਨਵਿਆਉਣਯੋਗ ਊਰਜਾ ਨੂੰ ਵਧਾ ਕੇ ਤਿੰਨ ਗੁਣਾ ਕਰਨ ਦੇ ਯਤਨ ’ਚ ਲੱਗੇ ਹੋਏ ਹਨ। (Global Warming)
ਇਸ ਤਹਿਤ ਅਕਸ਼ੈ ਊਰਜਾ ਦੇ ਮੁੱਖ ਸਰੋਤ ਸੂਰਜ, ਹਵਾ ਅਤੇ ਪਾਣੀ ਨਾਲ ਬਿਜਲੀ ਬਣਾਉਣ ਦੇ ਉਪਾਅ ਸੁਝਾਝੇ ਗਏ ਹਨ ਇਸ ਸਿਲਸਿਲੇ ’ਚ ਪ੍ਰੇਰਨਾ ਲੈਣ ਲਈ ਉਰੂਗੁਏ ਦੇਸ਼ ਦੀ ਉਦਾਹਰਨ ਦਿੱਤੀ ਜਾ ਰਹੀ ਹੈ, ਜੋ ਆਪਣੀ ਜ਼ਰੂਰਤ ਦੀ 98 ਫੀਸਦੀ ਊਰਜਾ ਇਨ੍ਹਾਂ ਸਰੋਤਾਂ ਤੋਂ ਪ੍ਰਾਪਤ ਕਰਦਾ ਹੈ ਇਸ ਸਾਲ ਦੁਨੀਆ ’ਚ ਸੂਰਜ ਤੋਂ ਕੁੱਲ ਖਪਤ ਦੀ 6 ਫੀਸਦੀ ਊਰਜਾ ਪ੍ਰਾਪਤ ਹੋ ਰਹੀ ਹੈ ਹਰੇਕ ਤਿੰਨ ਸਾਲ ਅੰਦਰ ਸੌਰ ਥਰਮਲ ਪਲਾਂਟ ਸਥਾਪਿਤ ਕਰਨ ਦੀ ਸਮਰੱਥਾ ਦੁੱਗਣੀ ਵਧ ਰਹੀ ਹੈ ਅਗਲੇ ਦਸ ਸਾਲਾਂ ’ਚ ਇਸ ਦੇ 10 ਗੁਣਾ ਵਧਣ ਦੀ ਉਮੀਦ ਹੈ 2035 ਤੱਕ ਸੌਰ ਊਰਜਾ ਬਿਜਲੀ ਦਾ ਸਭ ਤੋਂ ਵੱਡਾ ਸਰੋਤ ਹੋਵੇਗੀ। (Global Warming)
2040 ਤੱਕ ਬਿਜਲੀ ਸਮੇਤ ਹੋਰ ਊਰਜਾ ਦੀ ਲੋੜ ਇਨ੍ਹਾਂ ਸੌਰ ਥਰਮਲ ਪਲਾਂਟਾਂ ਤੋਂ ਪੂਰੀ ਹੋਣ ਦੀ ਉਮੀਦ ਹੈ
2040 ਤੱਕ ਬਿਜਲੀ ਸਮੇਤ ਹੋਰ ਊਰਜਾ ਦੀ ਲੋੜ ਇਨ੍ਹਾਂ ਸੌਰ ਥਰਮਲ ਪਲਾਂਟਾਂ ਤੋਂ ਪੂਰੀ ਹੋਣ ਦੀ ਉਮੀਦ ਹੈ ਸੋਲਰ ਪੈਨਲਾਂ ਨਾਲ ਪੈਦਾ ਹੋਣ ਵਾਲੀ ਬਿਜਲੀ ਊਰਜਾ ਦੇ ਹੋਰ ਸਰੋਤਾਂ ਨਾਲੋਂ ਲਾਗਤ ’ਚ ਸਸਤੀ ਹੈ ਇਸ ਦਾ ਚਿੰਤਾਜਨਕ ਪਹਿਲੂ ਇਹੀ ਹੈ ਕਿ ਇਸ ਊਰਜਾ ਨੂੰ ਪੈਦਾ ਕਰਨ ਵਾਲੇ ਸੌਰ ਪੈਨਲ ਦਾ ਸਭ ਤੋਂ ਜ਼ਿਆਦਾ ਨਿਰਮਾਣ ਚੀਨ ’ਚ ਹੁੰਦਾ ਹੈ ਇਸ ਕਾਰਨ ਇਹ ਇਨ੍ਹਾਂ ਦੀ ਕੀਮਤ ਆਪਣੀ ਇੱਛਾ ਅਨੁਸਾਰ ਦੁਨੀਆ ਦੇ ਦੇਸ਼ਾਂ ਤੋਂ ਵਸੂਲਦਾ ਹੈ ਭਾਰਤ ਵੀ ਸੂਰਜ ਤੋਂ ਊਰਜਾ ਪੈਦਾ ਕਰਨ ਦੀ ਦਿਸ਼ਾ ’ਚ ਲਗਾਤਾਰ ਵਧ ਰਿਹਾ ਹੈ ਅਡਾਨੀ ਗਰੁੱਪ ਗਰੀਨ ਥਰਮਲ ਪਲਾਂਟ ਗੁਜਰਾਤ ਅਤੇ ਰਾਜਸਥਾਨ ’ਚ ਲਾ ਰਿਹਾ ਹੈ ਪਰ ਇਹ ਇੱਕ ਅਪਵਾਦ ਹੈ। (Global Warming)
ਜ਼ਿੰਦਗੀ ਜਿਉਣ ਦੀ ਸ਼ੈਲੀ ਨੂੰ ਵੀ ਬਦਲਣਾ ਹੋਵੇਗਾ
ਹਕੀਕਤ ਇਹ ਹੈ ਕਿ ਯੂਕਰੇਨ ਅਤੇ ਰੂਸ ਅਤੇ ਇਜ਼ਰਾਇਲ ਅਤੇ ਹਮਾਸ ਵਿਚਕਾਰ ਚੱਲਦੇ ਭਿਆਨਕ ਜੰਗ ਕਾਰਨ ਕੋਲੇ ਵਰਗੇ ਜੀਵਾਸ਼ਮ ਈਂਧਨ ਨਾਲ ਊਰਜਾ ਪੈਦਾਵਾਰ ਦਾ ਪ੍ਰਯੋਗ ਵਧਿਆ ਹੈ ਅਤੇ ਬਿਜਲੀ ਉਤਪਾਦਨ ਦੇ ਜਿਨ੍ਹਾਂ ਕੋਲਾ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਉਨ੍ਹਾਂ ਦੀ ਵਰਤੋਂ ਫਿਰ ਤੋਂ ਸ਼ੁਰੂ ਹੋ ਗਈ ਹੈ ਇਨ੍ਹਾਂ ਬਦਲਦੇ ਹਾਲਾਤਾਂ ’ਚ ਅਸੀਂ ਜਿੰਦਾ ਰਹਿਣਾ ਹੈ ਤਾਂ ਜ਼ਿੰਦਗੀ ਜਿਉਣ ਦੀ ਸ਼ੈਲੀ ਨੂੰ ਵੀ ਬਦਲਣਾ ਹੋਵੇਗਾ ਹਰ ਹਾਲ ’ਚ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ’ਚ ਕਟੌਤੀ ਕਰਨੀ ਹੋਵੇਗੀ ਜੇਕਰ ਤਾਪਮਾਨ ’ਚ ਵਾਧੇ ਨੂੰ ਪਹਿਲਾਂ ਉਦਯੋਗਿਕ ਕਾਲ ਦੇ ਪੱਧਰ ’ਤੇ 1.5 ਡਿਗਰੀ ਸੈਲਸੀਅਸ ਤੱਕ ਸੀਮਿਤ ਕਰਨਾ ਹੈ। (Global Warming)
ਤਾਂ ਕਾਰਬਨ ਨਿਵਾਸੀ ’ਚ 43 ਫੀਸਦੀ ਕਮੀ ਲਿਆਉਣੀ ਹੋਵੇਗੀ ਆਈਪੀਸੀਸੀ ਨੇ 1850-1900 ਦੀ ਮਿਆਦ ਨੂੰ ਪੂਰਵ ਉਦਯੋਗਿਕ ਵਰ੍ਹੇ ਦੇ ਰੂਪ ’ਚ ਰੇਖਾਂਕਿਤ ਕੀਤਾ ਹੋਇਆ ਹੈ ਇਸ ਨੂੰ ਹੀ ਵਧਦੇ ਔਸਤ ਸੰਸਾਰਿਕ ਤਾਪਮਾਨ ਦੀ ਤੁਲਨਾ ਦੇ ਆਧਾਰ ਦੇ ਰੂਪ ’ਚ ਲਿਆ ਜਾਂਦਾ ਹੈ, ਉਂਜ, ਕਾਰਬਨ ਨਿਕਾਸੀ ਦੀ ਦਰ ਨਾ ਘਟੀ ਅਤੇ ਤਾਪਮਾਨ 1.5 ਡਿਗਰੀ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਬੇਮੌਸਮਾ ਅਕਾਲ, ਸੋਕਾ, ਹੜ੍ਹ ਤੇ ਜੰਗਲ ’ਚ ਅੱਗ ਦੀਆਂ ਘਟਨਾਵਾਂ ਦਾ ਸਾਹਮਣਾ ਲਗਾਤਾਰ ਕਰਦੇ ਰਹਿਣਾ ਪਵੇਗਾ ਇਨ੍ਹਾਂ ਗਰਮੀਆਂ ’ਚ ਭਾਰਤ ਸਮੇਤ ਨਾ ਸਿਰਫ਼ ਦੁਨੀਆ ਦੇ ਜੰਗਲਾਂ ’ਚ ਅੱਗ ਦੀਆਂ ਘਟਨਾਵਾਂ ਵਧੀਆਂ ਹਨ। (Global Warming)
ਸਮੁੰਦਰ ਦਾ ਤਾਪਮਾਨ ਵੀ ਇਸ ਨਾਲ ਵਧੇਗਾ
ਸਗੋਂ ਉਦਯੋਗ, ਹਸਪਤਾਲ ਤੇ ਘਰਾਂ ਅਤੇ ਖੜ੍ਹੀਆਂ ਅਤੇ ਚੱਲਦੀਆਂ ਕਾਰਾਂ ’ਚ ਵੀ ਵੱਡੀ ਗਿਣਤੀ ’ਚ ਅੱਗ ਦੀਆਂ ਘਟਨਾਵਾਂ ਦੇਖਣ ’ਚ ਆ ਰਹੀਆਂ ਹਨ ਵਧਦੇ ਤਾਪਮਾਨ ਦਾ ਅਸਰ ਸਿਰਫ਼ ਧਰਤੀ ’ਤੇ ਹੋਵੇਗਾ, ਅਜਿਹਾ ਨਹੀਂ ਹੈ ਸਮੁੰਦਰ ਦਾ ਤਾਪਮਾਨ ਵੀ ਇਸ ਨਾਲ ਵਧੇਗਾ ਤੇ ਕਈ ਸ਼ਹਿਰਾਂ ਦੀ ਹੋਂਦ ਲਈ ਸਮੁੰਦਰ ਸੰਕਟ ਬਣ ਜਾਵੇਗਾ ਇਸ ਸਿਲਸਿਲੇ ’ਚ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਸੰਯਕੁਤ ਰਾਸ਼ਟਰ ਦੀ ਅੰਤਰ ਸਰਕਾਰੀ ਸੰਮਤੀ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਰੇ ਦੇਸ਼ ਜੇਕਰ ਜਲਵਾਯੂ ਬਦਲਾਅ ਦੇ ਸਿਲਸਿਲੇ ’ਚ ਹੋਈ ਕਿਓਟੋ-ਸੰਧੀ ਦਾ ਪਾਲਣ ਕਰਦੇ ਹਨ। (Global Warming)
ਫਿਰ ਵੀ ਸੰਸਾਰਿਕ ਗਰੀਨ ਹਾਊਸ ਗੈਸ ਨਿਕਾਸੀ ’ਚ 2010 ਦੇ ਪੱਧਰ ਦੀ ਤੁਲਨਾ ’ਚ 2030 ਤੱਕ 10.6 ਫੀਸਦੀ ਤੱਕ ਦਾ ਵਾਧਾ ਹੋਵੇਗਾ ਨਤੀਜੇ ਵਜੋਂ ਤਾਪਮਾਨ ਵੀ 1.5 ਤੋਂ ਉੱਪਰ ਜਾਣ ਦੀ ਸੰਭਾਵਨਾ ਵਧ ਗਈ ਹੈ ਦੁਨੀਆ ’ਚ ਵਧਦੀਆਂ ਕਾਰਾਂ ਵੀ ਗਰਮੀ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਬਣਦੀਆਂ ਜਾ ਰਹੀਆਂ ਹਨ 2024 ’ਚ ਸੰਸਾਰਿਕ ਪੱਧਰ ’ਤੇ ਕਾਰਾਂ ਦੀ ਗਿਣਤੀ 1.475 ਬਿਲੀਅਨ ਮਾਪੀ ਜਾ ਰਹੀ ਹੈ ਭਾਵ ਹਰੇਕ 5.5 ਵਿਅਕਤੀਆਂ ’ਤੇ ਇੱਕ ਕਾਰ ਹੈ ਜੋ ਅੱਜ-ਕੱਲ੍ਹ ਪਿੰਡ-ਪਿੰਡ ਪ੍ਰਦੂਸ਼ਣ ਫੈਲਾਉਣ ਦਾ ਕੰਮ ਕਰ ਰਹੀ ਹੈ ਇਨ੍ਹਾਂ ’ਤੇ ਵੀ ਕੰਟਰੋਲ ਜ਼ਰੂਰੀ ਹੈ। (Global Warming)
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ