ਜੀ.ਕੇ.ਯੂ ਖੇਤੀਬਾੜੀ ਸਿੱਖਿਆ ’ਚ ਆਈ.ਸੀ.ਏ.ਆਰ ਤੇ ਪੰਜਾਬ ਸਰਕਾਰ ਤੋਂ ਦੋਹਰੀ ਮਾਨਤਾ ਹਾਸਲ ਕਰਨ ਵਾਲੀ ਪਹਿਲੀ ’ਵਰਸਿਟੀ ਬਣੀ
ਬਠਿੰਡਾ, ਸੁਖਨਾਮ। ਗੁਰੂ ਕਾਸ਼ੀ ’ਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ ਐਗਰੀਕਲਚਰ ਨੂੰ ਭਾਰਤੀ ਖੋਜ਼ ਪਰਿਸ਼ਦ ਤੇ ਪੰਜਾਬ ਖੇਤੀਬਾੜੀ ਸਿੱਖਿਆ ਕੌਂਸਲ ਤੋਂ ਮਾਨਤਾ ਮਿਲ ਗਈ ਹੈ ਇਹ ਜਾਣਕਾਰੀ ਅੱਜ ਡਾ. ਨੀਲਮ ਗਰੇਵਾਲ ਉੱਪ ਕੁਲਪਤੀ, ਡਾ. ਜਗਤਾਰ ਸਿੰਘ ਧੀਮਾਨ ਪ੍ਰੋ. ਵਾਈਸ ਚਾਂਸਲਰ, ਡਾ. ਪੁਸ਼ਪਿੰਦਰ ਸਿੰਘ ਔਲਖ ਪ੍ਰੋ. ਵਾਈਸ ਚਾਂਸਲਰ, ਡਾ. ਗੁਰਜੰਟ ਸਿੰਘ ਸਿੱਧੂ ਡੀਨ ਤੇ ਡਾ. ਅਸ਼ਵਨੀ ਸੇਠੀ ਡਾਇਰੈਕਟਰ ਯੋਜਨਾ ਤੇ ਵਿਕਾਸ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਡਾ. ਗਰੇਵਾਲ ਨੇ ਦੱਸਿਆ ਕਿ ਗੁਰੂ ਕਾਸ਼ੀ ’ਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਨੂੰ ਭਾਰਤੀ ਖੋਜ ਪਰਿਸ਼ਦ ਅਤੇ ਪੰਜਾਬ ਖੇਤੀ ਸਿੱਖਿਆ ਕੌਂਸਲ ਵਲੋਂ ਬੀ.ਐੱਸ.ਸੀ ਐਗਰੀਕਲਚਰ (ਆਨਰਜ਼) ਦੇ ਕੋਰਸ ਚਲਾਉਣ ਦੀ ਮਾਨਤਾ ਦਿੱਤੀ ਗਈ ਹੈ , ਜਦ ਕਿ ਇਸ ਨੂੰ ਭਾਰਤੀ ਖੋਜ ਪਰਿਸ਼ਦ ਵਲੋਂ ਪਹਿਲਾਂ ਹੀ ਮਾਨਤਾ ਮਿਲ ਚੁੱਕੀ ਹੈ।
ਜੀ.ਕੇ.ਯੂ ਇਹ ਮਾਨਤਾ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਪ੍ਰਾਈਵੇਟ ’ਵਰਸਿਟੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਨਤਾ ਨਾਲ ਇਲਾਕੇ ਦੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਰਾਸ਼ਟਰੀ ਪੱਧਰ ਦੀ ਇਸ ਪ੍ਰਾਪਤੀ ਨਾਲ ਯੂਨੀਵਰਸਿਟੀ ਦੇ ਤਾਜ ਵਿੱਚ ਇੱਕ ਹੋਰ ਹੀਰਾ ਜੜਿਆ ਗਿਆ ਹੈ। ਡਾ. ਪੁਸ਼ਪਿੰਦਰ ਸਿੰਘ ਔਲਖ ਨੇ ’ਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਦਾ ਸੰਦੇਸ਼ ਪੜਿ੍ਹਆ। ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਇਹ ਮਾਣਮਤੀ ਪ੍ਰਾਪਤੀ ’ਵਰਸਿਟੀ ਵਿਖੇ ਉੱਚ ਸਿੱਖਿਆ ਪ੍ਰਾਪਤ ਤੇ ਤਜ਼ਰਬੇਕਾਰ ਫੈਕਲਟੀ, ਵਧੀਆ ਸਿੱਖਿਆ ਤੇ ਖੋਜ਼ ਸਹੂਲਤਾਂ, ਸਿੱਖਿਆ ਦਾ ਉਚੇਰਾ ਮਿਆਰ ਅਤੇ ਚੰਗੇਰੀ ਵਿਗਿਆਨਕ ਸੋਚ ਦੀ ਤਰਜਮਾਨੀ ਕਰਦੀ ਹੈ। ਸੁਖਰਾਜ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ, ਇੰਜ਼. ਸੁਖਵਿੰਦਰ ਸਿੰਘ ਜ. ਸਕੱਤਰ ਨੇ ’ਵਰਸਿਟੀ ਦੇ ਸਮੂਹ ਫੈਕਲਟੀ ਮੈਬਰਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।