ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home ਰੂਹਾਨੀਅਤ ਅਨਮੋਲ ਬਚਨ ਹੰਕਾਰ ਨੂੰ ਤਿਆ...

    ਹੰਕਾਰ ਨੂੰ ਤਿਆਗ ਕੇ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ

    Anmol Vachan Sachkahoon

    ਹੰਕਾਰ ਨੂੰ ਤਿਆਗ ਕੇ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ

    ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਆਪਣੀ ਖੁਦੀ, ਹੰਕਾਰ ਨੂੰ ਤਿਆਗ ਕੇ ਮਾਲਕ ਦੀ ਭਗਤੀ ਕਰਦਾ ਹੈ, ਉਹ ਪ੍ਰਭੂ-ਪਰਮਾਤਮਾ ਦੀ ਦਇਆ-ਮਿਹਰ ਨੂੰ ਪਾ ਸਕਦਾ ਹੈ ਜਿਸ ਇਨਸਾਨ ਦੇ ਅੰਦਰ ਦਾ ਕਚਰਾ ਸਾਫ਼ ਹੋ ਜਾਂਦਾ ਹੈ ਉਸ ਦੀ ਨਜ਼ਰ ਅਜਿਹੀ ਬਣ ਜਾਂਦੀ ਹੈ ਕਿ ਉਸ ਨੂੰ ਕਣ-ਕਣ , ਜ਼ਰ੍ਹੇ-ਜ਼ਰ੍ਹੇ ’ਚ ਆਪਣਾ ਮਾਲਕ, ਸਤਿਗੁਰੂ ਨਜ਼ਰ ਆਉਣ ਲੱਗਦਾ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਕਲਿਯੁਗ ’ਚ ਜ਼ਿਆਦਾਤਰ ਲੋਕ ਮਨ ਦੇ ਕਹੇ ਚਲਦੇ ਹਨ ਕਿਸੇ ਵੀ ਬੁਰਾਈ ਨੂੰ ਛੇਤੀ ਗ੍ਰਹਿਣ ਕਰ ਲੈਂਦੇ ਹਨ ਅਤੇ ਆਪਣਾ ਹੰਕਾਰ ਇੰਨਾ ਵਧਾ ਲੈਂਦੇ ਹਨ ਕਿ ਕਿਸੇ ਹੋਰ ਨੂੰ ਉਹ ਆਪਣੇ ਸਾਹਮਣੇ ਕੁਝ ਵੀ ਨਹੀਂ ਸਮਝਦੇ ਅੰਤ ਅਜਿਹੇ ਲੋਕ ਬੇਚੈਨ ਰਹਿਣ ਲੱਗਦੇ ਹਨ ਅਤੇ ਮਾਲਕ ਤੋਂ ਮੂੰਹ ਮੋੜਨ ਲੱਗਦੇ ਹਨ ਇਸ ਸਥਿਤੀ ’ਚ ਉਹ ਭਗਤ ਹੋਣ ਦਾ ਦਿਖਾਵਾ ਕਰਦੇ ਹਨ ਪਰ ਅੰਦਰੂਨੀ ਤੌਰ ’ਤੇ ਅਜਿਹੇ ਲੋਕ ਖਸਤਾ, ਮਨ ਦੇ ਹੱਥੋਂ ਮਜ਼ਬੂਰ ਅਤੇ ਹੰਕਾਰੀ ਹੋ ਜਾਂਦੇ ਹਨ ਉਹ ਇਹ ਭੁੱਲ ਜਾਂਦੇ ਹਨ ਕਿ ਬੁਰਾ ਕਰਮ ਕਰਦੇ ਰਹਿਣ ਨਾਲ ਅੱਗੇ ਚੱਲ ਕੇ ਸੁਖ, ਚੈਨ ਖ਼ਤਮ ਹੋ ਜਾਵੇਗਾ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੁਨੀਆ ’ਚ ਅਜਿਹੇ ਵੀ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਖੁਦ ਤਾਂ ਭਗਤੀ-ਇਬਾਦਤ ਕਰਦੇ ਹਨ, ਨਾਲ ਹੀ ਦੂਜਿਆਂ ਨੂੰ ਵੀ ਮਾਲਕ ਨਾਲ ਜੁੜਨ ਲਈ ਬੇਨਤੀ ਕਰਦੇ ਹਨ ਉਹ ਲੋਕ ਆਪਣੇ ਦੋਸਤ, ਰਿਸ਼ਤੇਦਾਰ ਇੱਥੋਂ ਤੱਕ ਕਿ ਰਾਹਗੀਰਾਂ ਨੂੰ ਵੀ ਸਮਝਾਉਂਦੇ ਹਨ ਕਿ ਮਾਲਕ ਦੀ ਭਗਤੀ ’ਚ ਸੁਖ ਹੀ ਸੁਖ ਹੈ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਬਾਹਰੋਂ ਭਗਤੀ ਦਾ ਦਿਖਾਵਾ ਕਰਦੇ ਹਨ ਅਤੇ ਅੰਦਰ ਹੀ ਅੰਦਰ ਲੋਕਾਂ ਨੂੰ ਭਗਤੀ-ਮਾਰਗ ਤੋਂ ਤੋੜਦੇ ਰਹਿੰਦੇ ਹਨ ਅਜਿਹਾ ਕਰਨਾ ਗਾਂ ਨੂੰ ਬੁੱਚੜਖਾਨੇ ’ਚ ਕਟਵਾਉਣ ਦੇ ਬਰਾਬਰ ਪਾਪ ਹੈ ਜੋ ਲੋਕ ਆਪਣੀਆਂ ਗੱਲਾਂ ਨਾਲ ਭੋਲ਼ੇ-ਭਾਲ਼ੇ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਂਦੇ ਹਨ ਅਤੇ ਮਾਲਕ ਤੋਂ ਦੂਰ ਕਰਦੇ ਹਨ ਅਜਿਹੇ ਲੋਕਾਂ ’ਚ ਤਾਂ ਕੀ ਉਨ੍ਹਾਂ ਦੀਆਂ ਤਾਂ ਕੁਲਾਂ ’ਚ ਵੀ ਬੇਚੈਨੀ ਬਣੀ ਰਹੇਗੀ।

    ਇਸ ਲਈ ਕਿਸੇ ਨੂੰ ਜੋੜ ਨਹੀਂ ਸਕਦੇ ਤਾਂ ਉਸ ਨੂੰ ਤੋੜਨਾ ਵੀ ਨਹੀਂ ਚਾਹੀਦਾ ਡਿੱਗੇ ਹੋਏ ਨੂੰ ਉਠਾਓਗੇ ਤਾਂ ਮਾਲਕ ਕਿਰਪਾ-ਦ੍ਰਿਸ਼ਟੀ ਨਾਲ ਜ਼ਰੂਰ ਨਿਵਾਜੇਗਾ ਜੇਕਰ ਡਿੱਗੇ ਹੋਏ ਨੂੰ ਉਠਾ ਨਹੀਂ ਸਕਦੇ ਤਾਂ ਚਲਦੇ ਹੋਏ ਨੂੰ ਡੇਗਣਾ ਵੀ ਪਾਪ ਹੈ ਜੋ ਇਨ੍ਹਾਂ ਬਚਨਾਂ ’ਤੇ ਅਮਲ ਨਹੀਂ ਕਰਦਾ ਉਹ ਜੀਵਨ ’ਚ ਕਦੇ ਵੀ ਸੁਖ-ਚੈਨ ਨਾਲ ਨਹੀਂ ਰਹਿ ਸਕਦਾ ਉਸ ਦਾ ਜੀਵਨ ਨਰਕ ਵਾਂਗ ਗੁਜ਼ਰਦਾ ਰਹੇਗਾ ਇਸ ਲਈ ਸੱਚੇ ਦਿਲੋਂ ਮਾਲਕ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ, ਇਸ ਨਾਲ ਸੁਖ ਮਿਲੇਗਾ ਅਤੇ ਜੇਕਰ ਅਜਿਹਾ ਨਹੀਂ ਕਰਦੇ ਅਤੇ ਸਵਾਰਥ ’ਚ ਹੀ ਡੁੱਬੇ ਰਹੇ ਤਾਂ ਭੌਤਿਕਤਾਵਾਦ ’ਚ ਗੁਆਚੇ ਰਹੋਗੇ ਅਤੇ ਮਾਲਕ ਤੋਂ ਦੂਰ ਹੋ ਜਾਓਗੇ ਫਿਰ ਉਹ ਮਾਲਕ ਪਾਸ ਹੁੰਦੇ ਹੋਏ ਵੀ ਨਜ਼ਰ ਨਹੀਂ ਆਵੇਗਾ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਜੋਰ-ਜਬਰਦਸਤੀ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ ਮਾਲਕ ਦਾ ਪਿਆਰ ਪਾਉਣ ਲਈ ਸੱਚੀ ਤੜਫ਼, ਭਾਵਨਾ, ਸ਼ੁੱਧ ਦਿਲ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਗੁਰੂ, ਪੀਰ-ਫ਼ਕੀਰ ਵੱਲੋਂ ਫ਼ਰਮਾਏ ਗਏ ਬਚਨਾਂ ’ਤੇ ਅਮਲ ਕਰਨ ਨਾਲ ਮਾਲਕ ਦੀ ਦਇਅ-ਮਿਹਰ ਇਨਸਾਨ ’ਤੇ ਵਰਸਣੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਜੋ ਹੋ ਗਿਆ ਉਸ ਦੇ ਲਈ ਚਿੰਤਾ ਨਹੀਂ ਕਰਨੀ ਚਾਹੀਦੀ ਸਗੋਂ ਅੱਗੇ ਆਉਣ ਵਾਲੇ ਸਮੇਂ ਨੂੰ ਚੰਗਾ ਬਣਾਉਣ ਲਈ ਭਗਤੀ-ਇਬਾਦਤ ਕਰਨੀ ਚਾਹੀਦੀ ਹੈ ਜੋ ਸਮਾਂ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆ ਸਕਦਾ ਪਰ ਆਉਣ ਵਾਲੇ ਸਮੇਂ ਨੂੰ ਵੀ ਇਨਸਾਨ ਨਹੀਂ ਸੰਭਾਲਦਾ ਤਾਂ ਆਉਣ ਵਾਲਾ ਸਮਾਂ ਵੀ ਪਾਪ-ਕਰਮ ਨਾਲ ਬਦ ਤੋਂ ਬਦਤਰ ਹੁੰਦਾ ਜਾਵੇਗਾ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਕਦੇ ਬਦਲਦੇ ਨਹੀਂ ਅਤੇ ਹਮੇਸ਼ਾ ਆਪਣੇ ਜੀਵਾਂ ਨਾਲ ਪਿਆਰ ਕਰਦੇ ਹਨ ਪਰ ਇਨਸਾਨ ਦੇ ਜਦੋਂ ਖੁਦ ਦੇ ਵਿਚਾਰ ਡਿੱਗਦੇ ਹਨ ਤਾਂ ਮਨ ਹਾਵੀ ਹੋ ਜਾਂਦਾ ਹੈ ਫਿਰ ਉਸ ਨੂੰ ਲੱਗਣ ਲਗਦਾ ਹੈ ਕਿ ਸੰਤ ਤਾਂ ਬਦਲ ਗਏ ਹਨ ਇਹ ਨਹੀਂ ਸੋਚਦਾ ਕਿ ਉਹ ਖੁਦ ਹੀ ਬਦਲ ਗਿਆ ਹੈ ਅਤੇ ਮਨ ਦਾ ਗੁਲਾਮ ਬਣ ਗਿਆ ਹੈ ਇਸ ਲਈ ਮਨ ਦਾ ਗੁਲਾਮ ਨਹੀਂ ਬਣਨਾ ਚਾਹੀਦਾ ਸਗੋਂ ਸੰਤਾਂ ਦੇ ਦੱਸੇ ਰਸਤੇ ’ਤੇ ਚੱਲਣਾ ਚਾਹੀਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।