ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਦਿਲ ਦਹਿਲਾ ਦੇਣ...

    ਦਿਲ ਦਹਿਲਾ ਦੇਣ ਵਾਲੀ ਘਟਨਾ : ਝਗੜੇ ਤੋਂ ਬਾਅਦ ਹੋਟਲ ਬਾਹਰ ਖੜ੍ਹੀ ਲੜਕੀ ਨੂੰ ਦਰੜਿਆ, ਦਿਲ ਦਹਿਲਾ ਦੇਵੇਗਾ ਇਹ ਵੀਡੀਓ

    Jaipur

    ਘਟਨਾ ਰਾਜ਼ਸਥਾਨ ਦੀ ਰਾਜਧਾਨੀ ਜੈਪੁਰ ਦੀ | Jaipur

    ਜੈਪੁਰ (ਸੱਚ ਕਹੂੰ ਨਿਊਜ਼/ਗੁਰਜੰਟ ਸਿੰਘ)। ਰਾਜ਼ਸਥਾਨ ਦੀ ਰਾਜਧਾਨੀ ਜੈਪੁਰ ਦੇ ਜਵਾਹਰ ਸਰਕਲ ਥਾਣਾ ਖੇਤਰ ’ਚ ਇੱਕ ਲੜਕੀ ਦਾ ਕਤਲ ਅਤੇ ਉਸ ਦੇ ਸਾਥੀ ਨੂੰ ਕਾਰ ਵੱਲੋਂ ਦਰੜ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮੰਗਲਵਾਰ ਸਵੇਰੇ ਇਲਾਕੇ ਦੇ ਗਿਰਧਰ ਰੋਡ ’ਤੇ ਮੁਲਜ਼ਮ ਨੇ ਲੜਕੀ ਅਤੇ ਉਸ ਦੇ ਸਾਥੀ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ’ਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਪਰ ਲੜਕੀ ਦੀ ਮੌਤ ਹੋ ਗਈ। ਇਲਾਕੇ ਦੇ ਇੱਕ ਹੋਟਲ ’ਚ ਮੁਲਜ਼ਮ ਮੰਗੇਸ਼ ਅਰੋੜਾ ਅਤੇ ਮੱਧ ਪ੍ਰਦੇਸ਼ ਨਿਵਾਸੀ ਉਮਾ ਸੁਥਾਰ ਅਤੇ ਉਸ ਦੇ ਦੋਸਤ ਵਿਚਕਾਰ ਮੰਗੇਸ਼ ਵੱਲੋਂ ਉਮਾ ’ਤੇ ਟਿੱਪਣੀਆਂ ਕਰਨ ਅਤੇ ਉਸ ਨੂੰ ਗਲਤ ਨਜਰ ਨਾਲ ਵੇਖਣ ਨੂੰ ਲੈ ਕੇ ਬਹਿਸ ਹੋ ਗਈ। (Jaipur)

    ਇਹ ਵੀ ਪੜ੍ਹੋ : Rahul ਦਾ ਸੈਂਕੜਾ, ਭਾਰਤੀ ਟੀਮ ਆਲਆਊਟ, ਹੁਣ ਪਹਿਲੇ ਸੈਸ਼ਨ ’ਚ ਐਲਗਰ-ਜੌਰਜੀ ਨੇ ਅਫਰੀਕਾ ਨੂੰ ਸੰਭਾਲਿਆ

    ਇਸ ਤੋਂ ਬਾਅਦ ਜਦੋਂ ਇਹ ਲੋਕ ਹੋਟਲ ਤੋਂ ਬਾਹਰ ਆਏ ਤਾਂ ਮੰਗੇਸ਼ ਨੇ ਪਹਿਲਾਂ ਕਾਰ ’ਚੋਂ ਬੇਸ ਬਾਲ ਬੈਟ ਕੱਢ ਕੇ ਲੜਕੀ ਅਤੇ ਉਸ ਦੇ ਦੋਸਤ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਆਪਣੀ ਕਾਰ ਨਾਲ ਦੋਵਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪੁਲਿਸ ਨੇ ਇਸ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 307 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਆਦਿ ਦੀ ਮਦਦ ਨਾਲ ਘਟਨਾ ਦੇ 24 ਘੰਟਿਆਂ ’ਚ ਮੁਲਜਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। (Jaipur)

    LEAVE A REPLY

    Please enter your comment!
    Please enter your name here