ਬਾਂਦਰਾਂ ਦੇ ਹਮਲੇ ਨਾਲ ਲੜਕੀ ਦੀ ਹੋਈ ਮੌਤ, ਜਾਣੋ ਕੀ ਹੈ ਮਾਮਲਾ

Monkey Attack
ਫਾਈਲ ਫੋਟੋ।

ਸ਼ਿਮਲਾ। ਇੱਥੇ ਹਿਮਾਚਲ ਪ੍ਰਦੇਸ਼ ’ਚ ਸੋਮਵਾਰ ਨੂੰ ਬਾਂਦਰਾਂ ਦੇ ਹਮਲੇ (Monkey Attack) ਤੋਂ ਬਾਅਦ ਸੰਤੁਲਨ ਵਿਗੜਨ ਕਾਰਨ ਘਰ ਦੀ ਤੀਜੀ ਮੰਜਲ ਤੋਂ ਹੇਠਾਂ ਡਿੱਗ ਕੇ ਇੱਕ ਲੜਕੀ ਦੀ ਮੌਤ ਹੋ ਗਈ। ਐੱਸਪੀ ਸੰਜੀਵ ਗਾਂਧੀ ਨੇ ਦੱਸਿਆ ਕਿ ਇਹ ਘਟਨਾ ਸ਼ਿਮਲਾ ਦੇ ਉਪਨਗਰ ਟੂਟੂ ’ਚ ਵਾਪਰੀ, ਜਦੋਂ ਬਾਂਦਰਾਂ ਦੇ ਇੱਕ ਸਮੂਹ ਨੇ ਛੇ ਵਜੇ ਕੱਪੜੇ ਸੁਕਾਉਣ ਗਈ ਇੱਕ ਲੜਕੀ ’ਤੇ ਹਮਲਾ ਕਰ ਦਿੱਤਾ।

ਡਰ ਦੇ ਮਾਰੇ ਬੱਚੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਤੀਜੀ ਮੰਜਲ ਤੋਂ ਹੇਠਾਂ ਡਿੱਗ ਕੇ ਗੰਭੀਰ ਜਖਮੀ ਹੋ ਗਈ। ਪਰਿਵਾਰ ਵਾਲੇ ਉਸ ਨੂੰ ਆਈਜੀਐਮਸੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਲੜਕੀ ਦੀ ਪਛਾਣ ਹਿਮਾਂਸ਼ੀ ਸ਼ਰਮਾ (19) ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਦੁਖੀ ਹਨ। ਦੂਜੇ ਪਾਸੇ ਸ਼ਿਮਲਾ ਜ਼ਿਲ੍ਹਾ ਪ੍ਰਸਾਸਨ ਨੇ ਬਾਂਦਰਾਂ ਦੇ ਹਮਲਿਆਂ ਨੂੰ ਰੋਕਣ ਲਈ ਜੰਗਲੀ ਜੀਵ ਵਿਭਾਗ ਨੂੰ ਸਟਾਫ਼ ਤਾਇਨਾਤ ਕਰਨ ਲਈ ਪੱਤਰ ਲਿਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here