CSK Vs GT : ਗਿੱਲ 104 ਤੇ ਸਾਈ ਸੁਦਰਸ਼ਨ 103 ਨੇ ਜੜੇ ਵਿਸਫੋਟਕ ਸੈਂਕੜੇ
- ਗੁਜਰਾਤ ਨੇ 20 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 231 ਦੌੜਾਂ ਬਣਾਈਆਂ
(ਸੱਚ ਕਹੂੰ ਨਿਊਜ਼) ਅਹਿਮਦਾਬਾਦ। CSK Vs GT ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 59ਵੇਂ ਮੈਚ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ 232 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ। ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋ ਕਿ ਗਲਤ ਸਾਬਿਤ ਹੋਇਆ। ਗੁਜਰਾਤ ਦੇ ਦੋਵੇਂ ਓਪਨਰ ਬੱਲੇਬਾਜਾਂ ਨੇ ਚੇਨਈ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਦਿਆਂ। ਦੋਵਾਂ ਨੇ ਵਿਸਫੋਟਕ ਸੈਂਕਡ਼ੇ ਜਡ਼ੇ।
ਇਹ ਵੀ ਪੜ੍ਹੋ: ਦੁਪਹਿਰ ਤੱਕ ਚੜ੍ਹੇ ਪਾਰੇ ਨੂੰ ਸ਼ਾਮ ਦੇ ਮੀਂਹ ਨੇ ਥੱਲੇ ਲਾਹਿਆ, ਕਈ ਥਾਈਂ ਗੜੇ ਵੀ ਪਏ
ਕਪਤਾਨ ਸ਼ੁਭਮਨ ਗਿੱਲ ਨੇ 55 ਗੇਂਦਾਂ ‘ਤੇ 104 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਈਪੀਐਲ ਇਤਿਹਾਸ ਦਾ 100ਵਾਂ ਸੈਂਕੜਾ ਲਗਾਇਆ। ਸਾਈ ਸੁਦਰਸ਼ਨ ਨੇ ਵੀ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕੀਤਾ। ਉਸ ਨੇ 51 ਗੇਂਦਾਂ ‘ਤੇ 103 ਦੌੜਾਂ ਬਣਾਈਆਂ। ਗੁਜਰਾਤ ਨੇ 20 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 231 ਦੌੜਾਂ ਬਣਾਈਆਂ। ਚੇਨਈ ਵੱਲੋਂ ਤੁਸ਼ਾਰ ਦੇਸ਼ਪਾਂਡੇ ਨੇ 2 ਵਿਕਟਾਂ ਲਈਆਂ। ਇਕ ਬੱਲੇਬਾਜ਼ ਰਨ ਆਊਟ ਹੋਇਆ। CSK Vs GT
ਗਿੱਲ ਅਤੇ ਸੁਦਰਸ਼ਨ ਵਿਚਾਲੇ ਸੀਜ਼ਨ ਦੀ ਸਭ ਤੋਂ ਵੱਡੀ ਸਾਂਝੇਦਾਰੀ
ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਮੌਜੂਦਾ ਸੀਜ਼ਨ ਦੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ ਦੋਵਾਂ ਬੱਲੇਬਾਜਾਂ ਨੇ ਪਹਿਲੀ ਵਿਕਟ ਲਈ 210 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਹੈਦਰਾਬਾਦ ਦੇ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ ਲਖਨਊ ਖਿਲਾਫ 167 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਸੀ। CSK Vs GT