Punjab Government: ਪੰਜਾਬ ਸਰਕਾਰ ਦਾ ਤੋਹਫ਼ਾ, ਵਧ ਗਈਆਂ ਤਨਖਾਹਾਂ

Punjab Government
Punjab Government: ਪੰਜਾਬ ਸਰਕਾਰ ਦਾ ਤੋਹਫ਼ਾ, ਵਧ ਗਈਆਂ ਤਨਖਾਹਾਂ

Punjab Government: ਚੰਡੀਗੜ੍ਹ। ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੇ ਇੱਕ ਸਰਕੂਲਰ 24 ਦਸੰਬਰ ਨੂੰ ਜਾਰੀ ਕਰ ਕੇ ਕਾਰਖਾਨਿਆਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ’ਚ ਨੌਕਰੀ ਕਰਨ ਵਾਲਿਆਂ ਲਈ ਘੱਟੋ-ਘੱਟ ਮਜ਼ਦੂਰੀ ਦਰਾਂ ਵਧਾ ਦਿੱਤੀਆਂ ਹਨ। ਇਹ ਨੋਟੀਫਿਕੇਸ਼ਨ ਇੱਕ ਸਤੰਬਰ 2025 ਤੋਂ ਲਾਗੂ ਕੀਤਾ ਗਿਆ ਹੈ।

ਨੋਟੀਫਿਕੇਸ਼ਨ ਅਨੁਸਾਰ ਹੁਣ ਸੂਬੇ ’ਚ ਅਨਸਕਿੱਲਡ (ਚਪੜਾਸੀ, ਚੌਂਕੀਦਾਰ ਤੇ ਹੈਲਪਰ ਆਦਿ) ਲਈ 11726.40 ਰੁਪਏੇ, ਸੈਮੀ ਸਕਿੱਲਡ (ਅਨਸਕਿੱਲਡ ਦੇ ਅਹੁਦੇ ’ਤੇ 10 ਸਾਲ ਦਾ ਤਜਰਬਾ ਜਾਂ ਨਵਾਂ ਆਈ. ਟੀ. ਆਈ. ਡਿਪਲੋਮਾ ਧਾਰਕ) ਲਈ 12506.40 ਰੁਪਏ, ਸਕਿੱਲਡ (ਸੈਮੀ- ਸਕਿੱਲਡ ਅਹੁਦੇ ’ਤੇ 5 ਸਾਲ ਦੇ ਤਜਰਬੇ ਵਾਲੇ ਲੁਹਾਰ ਤੇ ਇਲੈਕਟ੍ਰੀਸ਼ਨ ਆਦਿ) ਲਈ 13403.40 ਰੁਪਏ, ਹਾਈ ਸਕਿੱਲਡ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ, ਟਰੱਕ ਤੇ ਕ੍ਰੇਨ ਡਰਾਈਵਰ ਆਦਿ) ਲਈ 14435.40 ਰੁਪਏ ਨਿਰਧਾਰਿਤ ਕੀਤੇ ਹਨ।

Read Also : ਅਮਰੀਕਾ ਦਾ ਨਾਈਜੀਰੀਆ ’ਚ ISIS ਦੇ ਠਿਕਾਣਿਆਂ ’ਤੇ ਹਵਾਈ ਹਮਲਾ

ਇਸੇ ਤਰ੍ਹਾਂ ਸਟਾਫ਼ ਕੈਟੇਗਿਰੀ-ਏ (ਪੋਸਟ ਗ੍ਰੈਜੂਏਟ ਤੇ ਐੱਮ. ਬੀ. ਏ. ਆਦਿ ) ਲਈ 16896.40 ਰੁਪਏ, ਸਟਾਫ਼ ਕੈਟੇਗਿਰੀ-ਬੀ (ਗ੍ਰੈਜੂਏਟ) ਲਈ 15226.40 ਰੁਪਏ, ਸਟਾਫ਼ ਕੈਟੇਗਿਰੀ-ਸੀ (ਅੰਡਰ ਗ੍ਰੈਜੂਏਟ) ਲਈ 13726.40 ਰੁਪਏ ਅਤੇ ਸਟਾਫ਼ ਕੈਟੇਗਿਰੀ-ਡੀ (10ਵੀਂ ਪਾਸ) ਲਈ 12526.40 ਰੁਪਏ ਤਨਖ਼ਾਹ ਤੈਅ ਕੀਤੀ ਗਈ ਹੈ।