ਨੌਜਵਾਨ ਕਈ ਦਿਨਾਂ ਤੋਂ ਲਾਪਤਾ, ਮਾਪਿਆਂ ਦਾ ਬੁਰਾ ਹਾਲ

Ghagga News

ਘੱਗਾ (ਮਨੋਜ ਗੋਇਲ)। Ghagga News : ਇੱਕ 16 ਸਾਲਾਂ ਦੇ ਲੜਕੇ ਦੇ ਅਚਾਨਕ ਲਾਪਤਾ ਹੋ ਜਾਣ ਕਾਰਨ ਇਲਾਕੇ ਵਿੱਚ ਬਣਿਆ ਡਰ ਦਾ ਮਾਹੌਲ ਬਣਿਆ ਹੋਇਆ ਹੈ। ਥਾਣਾ ਘੱਗਾ ਵਿਖੇ ਪੁਲਿਸ ਨੂੰ ਸੂਚਿਤ ਕਰਦਿਆਂ ਪਿਤਾ ਹੈਪੀ ਖਾਂ ਪੁੱਤਰ ਰਾਜਵੀਰ ਖਾਂ ਵਾਰਡ ਨੰਬਰ 3 ਵਾਸੀ ਘੱਗਾ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਤੇ ਸੀ ਅਤੇ ਸ਼ਾਮ ਸਮੇਂ ਜਦੋਂ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਉਸ ਦਾ ਲੜਕਾ ਜਾਹਿਦ ਖਾਂ ਘਰ ਨਹੀਂ ਸੀ।

ਇਧਰ ਉਧਰ ਕਾਫੀ ਭਾਲ ਕਰਨ ਤੋਂ ਬਾਅਦ ਵੀ ਉਸ ਦਾ ਕੁਝ ਵੀ ਪਤਾ ਨਾ ਲੱਗਿਆ। ਜਾਹਿਦ ਦੇ ਪਿਤਾ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਾਂਦਿਆਂ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਬੇਟੇ ਨੂੰ ਛੁਪਾ ਕੇ ਰੱਖਿਆ ਹੋਇਆ। ਇਸ ਲਈ ਉਸ ਨੇ ਪੁਲਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਉਸਦੇ ਪੁੱਤਰ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਆਪਣਾ ਬੱਚਾ ਦੁਬਾਰਾ ਵਾਪਸ ਮਿਲ ਸਕੇ। ਜਿਸ ਦੌਰਾਨ ਪੁਲਿਸ ਨੇ ਮੁਕਦਮਾ ਨੰਬਰ 57 ਦਰਜ ਕਰਕੇ ਅੰਡਰ ਸੈਕਸ਼ਨ 346 ਆਈਪੀਸੀ ਐਕਟ ਅਧੀਨ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Also Read : ਭਾਖੜਾ ਨਹਿਰ ‘ਚ ਹੋਈ ਲੀਕੇਜ, ਸੈਂਕੜੇ ਏਕੜ ਰਕਬਾ ਪਾਣੀ ਨਾਲ ਭਰਿਆ

LEAVE A REPLY

Please enter your comment!
Please enter your name here