ਕਨਫੈਡਰੇਸ਼ਨ ਕੱਪ : ਜਰਮਨੀ ਨੇ ਚਿੱਲੀ ਨੂੰ ਸਿਰਫ ਇੱਕੋ-ਇੱਕ ਗੋਲ ਕਰਕੇ ਹਰਾਇਆ
ਏਜੰਸੀ, ਸੇਂਟ ਪੀਟਰਸਬਰਗ: ਜਰਮਨੀ ਨੇ ਚੁਣੌਤੀਪੂਰਨ ਅਤੇ ਕਾਫੀ ਰੋਮਾਂਚਕ ਮੁਕਾਬਲੇ ‘ਚ ਦੱਖਣੀ ਅਮਰੀਕੀ ਟੀਮ ਚਿੱਲੀ ਦੀ ਗਲਤੀ ਦੀ ਬਦੌਲਤ ਇੱਕੋ-ਇੱਕ ਗੋਲ ਨਾਲ ਪਹਿਲੀ ਵਾਰ ਕਨਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ
ਜਰਮਨੀ ਲਈ ਇੱਕੋ-ਇੱਕ ਜੇਤੂ ਗੋਲ ਲਾਰਸ ਸਟਿੰਡਲ ਨੇ ਕੀਤਾ ਲਾਰਸ ਨੇ ਮੈਚ ਦੇ ਪਹਿਲੇ 20ਵੇਂ ਮਿੰਟ ‘ਚ ਗੋਲ ਕੀਤਾ ਜਦੋਂ ਚਿੱਲੀ ਦੇ ਮਿੱਡਫੀਲਡਰ ਮਾਰਸੇਲੋ ਡਿਆਜ਼ ਨੇ ਗਲਤੀ ਨਾਲ ਆਪਣੇ ਹੀ ਖੇਤਰ ‘ਚ ਉਨ੍ਹਾਂ ਨੂੰ ਗੇਂਦ ਦੇ ਦਿੱਤੀ ਚਿੱਲੀ ਨੇ ਇਸ ਮੈਚ ‘ਚ ਵੀ ਕਾਫੀ ਹਮਲਾਵਰਤਾ ਦਿਖਾਈ ਅਤੇ ਫਾਰਵਰਡ ਆਰਟੂਰੋ ਵਿਦਾਲ ਨੇ ਮੈਚ ‘ਚ ਕਮਾਲ ਦਾ ਖੇਡ ਵਿਖਾਇਆ ਪਰ ਬਾਕੀ ਖਿਡਾਰੀਆਂ ਤੋਂ ਉਨ੍ਹਾਂ ਨੂੰ ਖਾਸ ਮੱਦਦ ਨਹੀਂ ਮਿਲ ਸਕੀ
ਖਿਤਾਬੀ ਮੁਕਾਬਲੇ ‘ਚ ਕਾਫੀ ਡਰਾਮਾ ਵੀ ਵੇਖਣ ਨੂੰ ਮਿਲਿਆ ਤੇ ਦੋਵੇਂ ਹੀ ਟੀਮਾਂ ਨੇ ਗੋਲ ਦੇ ਕਈ ਮੌਕੇ ਗੁਆਏ, ਡਿਫੈਂਸ ‘ਚ ਵੱਡੀਆਂ ਗਲਤੀਆਂ ਹੋਈਆਂ ਅਤੇ ਦੂਜੇ ਹਾਫ ‘ਚ ਤਾਂ ਦੋ ਵੀਡੀਓ ਰੀਵੀਓ ਕਾਫੀ ਵਿਵਾਦਪੂਰਨ ਵੀ ਰਹੇ ਜਿਸ ਨੇ ਮੈਚ ਨੂੰ ਹੋਰ ਦਿਲਚਸਪ ਬਣਾ ਦਿੱਤਾ ਚਿੱਲੀ ਨੇ ਡਿਫੈਂਡਰ ਗੋਂਜਾਲੇ ਜਾਰਾ ਨੇ ਟਿਮੋ ਵੇਰਨਰ ਨੂੰ ਕੂਹਣੀ ਮਾਰੀ ਅਤੇ ਸਰਬੀਆਈ ਰੈਫਰੀ ਮਿਲੋਰਾਡ ਮਾਜਿਕ ਨੇ ਵੀਡੀਓ ਦੀ ਪੜਤਾਲ ਕਰਵਾਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਯੈਲੋ ਕਾਰਡ ਵਿਖਾ ਕੇ ਬਾਹਰ ਕਰ ਦਿੱਤਾ ਗਿਆ
ਇਸ ਦੇ ਥੋੜ੍ਹੀ ਦੇਰ ਬਾਅਦ ਮਾਜਿਕ ਨੇ ਚਿੱਲੀ ਦੀ ਪੈਨਲਟੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਰੀਵੀਓ ਤੋਂ ਬਾਅਦ ਵੀ ਆਪਣੇ ਫੈਸਲੇ ‘ਤੇ ਟਿਕੇ ਰਹੇ ਸਗੋਂ ਜਰਮਨੀ ਨੇ ਨੌਜਵਾਨ ਟੀਮ ਨਾਲ ਉੱਤਰਨ ਦੇ ਬਾਵਜ਼ੂਦ ਪਹਿਲੀ ਵਾਰ ਕਨਫੈਡਰੇਸ਼ਨ ਕੱਪ ਦਾ ਖਿਤਾਬ ਜਿੱਤ ਕੇ ਵੱਡੀ ਉਪਲੱਬਧੀ ਆਪਣੇ ਨਾਂਅ ਕਰ ਲਈ ਹੈ ਸਗੋਂ ਕਨਫੈਡਰੇਸ਼ਨ ਕੱਪ ਨਾਲ ਇੱਕ ਵਹਿਮ ਵੀ ਜੁੜਿਆ ਹੋਇਆ ਹੈ ਕਿ ਇਸ ਨੂੰ ਜਿੱਤਣ ਦੇ ਇੱਕ ਸਾਲ ਬਾਅਦ ਕਦੇ ਵੀ ਉਸ ਟੀਮ ਨੇ ਫਿਰ ਵਿਸ਼ਵ ਕੱਪ ਨਹੀਂ ਜਿੱਤਿਆ ਹੈ
ਟੀਮ ਨੇ ਪਹਿਲੀ ਵਾਰ ਖਿਤਾਬ ਜਿੱਤ ਕੇ ਇਤਿਹਾਸ ‘ਚ ਕਰਵਾਇਆ ਨਾਂਅ ਦਰਜ਼਼
ਜਰਮਨ ਕੋਚ ਜੋਆਕਿਮ ਲੂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਨੌਜਵਾਨ ਟੀਮ ਨੇ ਪਹਿਲੀ ਵਾਰ ਇਸ ਖਿਤਾਬ ਨੂੰ ਜਿੱਤ ਕੇ ਇਤਿਹਾਸ ‘ਚ ਨਾਂਅ ਦਰਜ ਕਰ ਲਿਆ ਹੈ ਇਹ ਸਾਡੇ ਲਈ ਵੱਡੀ ਉਪਲੱਬਧੀ ਹੈ ਉੱਥੇ ਚਿੱਲੀ ਦੇ ਕੋਚ ਜੁਆਨ ਐਂਟੋਨੀਆ ਪਿੱਜੀ ਨੇ ਕਿਹਾ ਕਿ ਅਸੀਂ ਆਪਣੀਆਂ ਯੋਜਨਾਵਾਂ ‘ਤੇ ਕੰਮ ਕੀਤਾ, ਅਸੀਂ ਕਈ ਮੌਕੇ ਵੀ ਬਣਾਏ ਪਰ ਫਿਰ ਕੁਝ ਗਲਤੀਆਂ ਅਤੇ ਹਾਦਸੇ ਹੋ ਗਏ ਜੋ ਅਕਸਰ ਫੁੱਟਬਾਲ ‘ਚ ਹੁੰਦੇ ਹਨ ਇਸ ਵਾਰ ਸਾਡੇ ਹਾਰਨ ਦਾ ਮੌਕਾ ਸੀ