ਉਦਾਰਤਾ
ਉਨ੍ਹੀਂ ਦਿਨੀਂ ਮਹਾਤਮਾ ਗਾਂਧੀ ‘ਚਰਖਾ ਸੰਘ’ ਲਈ ਪੈਸਾ ਇਕੱਠਾ ਕਰਨ ਲਈ ਸ਼ਹਿਰਾਂ ਅਤੇ ਪਿੰਡਾਂ ਦਾ ਦੌਰਾ ਕਰ ਰਹੇ ਸਨ ਇਸੇ ਸਿਲਸਿਲੇ ਵਿੱਚ ਉਹ ਉੜੀਸਾ ਦੌਰੇ ’ਤੇ ਪਹੁੰਚੇ ਉੱਥੇ ਇੱਕ ਪਿੰਡ ਵਿੱਚ ਉਨ੍ਹਾਂ ਦਾ ਸੰਬੋਧਨ ਪ੍ਰੋਗਰਾਮ ਹੋਇਆ ਉਸ ਸਭਾ ਵਿੱਚ ਗਾਂਧੀ ਜੀ ਨੂੰ ਸੁਣਨ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ ਜਦੋਂ ਉਨ੍ਹਾਂ ਦਾ ਭਾਸ਼ਣ ਖ਼ਤਮ ਹੋਇਆ ਤੱਦ ਉਸ ਭੀੜ ਵਿੱਚੋਂ ਇੱਕ ਬਜ਼ੁਰਗ ਔਰਤ ਉੱਠ ਖੜ੍ਹੀ ਹੋਈ ਉਸਦੀ ਕਮਰ ਝੁਕੀ ਹੋਈ ਸੀ, ਵਾਲ ਸਫੈਦ ਸਨ ਅਤੇ ਕੱਪੜੇ ਕਈ ਥਾਵਾਂ ਤੋਂ ਪਾਟੇ ਹੋਏ ਸਨ
ਉਹ ਗਾਂਧੀ ਜੀ ਨੂੰ ਮਿਲਣ ਸਟੇਜ ਵੱਲ ਵਧਣ ਲੱਗੀ ਸਵੈ ਸੇਵਕਾਂ ਦੇ ਰੋਕਣ ਤੋਂ ਬਾਅਦ ਵੀ ਉਹ ਇਹੀ ਰਟ ਲਾਉਂਦੀ ਰਹੀ ਕਿ ਮੈਂ ਗਾਂਧੀ ਜੀ ਨੂੰ ਮਿਲਣਾ ਹੈ ਆਖਰ ਉਹ ਉੱਥੇ ਪਹੁੰਚ ਹੀ ਗਈ, ਜਿੱਥੇ ਗਾਂਧੀ ਜੀ ਬੈਠੇ ਹੋਏ ਸਨ ਉੱਥੇ ਪੁੱਜ ਕੇ ਉਸ ਨੇ ਗਾਂਧੀ ਜੀ ਦੇ ਪੈਰ ਛੂਏ, ਫਿਰ ਆਪਣੀ ਸਾੜ੍ਹੀ ਦੇ ਪੱਲੇ ਵਿੱਚ ਬੱਝਾ ਹੋਇਆ ਤਾਂਬੇ ਦਾ ਸਿੱਕਾ ਕੱਢਿਆ ਤੇ ਉਸ ਨੂੰ ਗਾਂਧੀ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਉਸ ਤੋਂ ਬਾਅਦ ਉਹ ਸਟੇਜ ਤੋੋਂ ਉੱਤਰ ਗਈ ਗਾਂਧੀ ਜੀ ਨੇ ਉਸ ਤਾਂਬੇ ਦੇ ਸਿੱਕੇ ਨੂੰ ਚੁੱਕ ਕੇ ਸੰਭਾਲ ਕੇ ਆਪਣੇ ਕੋਲ ਰੱਖ ਲਿਆ ਉਸ ਸਮੇਂ ਚਰਖਾ ਸੰਘ ਦੇ ਖਜਾਨਚੀ ਜਮਨਾ ਲਾਲ ਬਜਾਜ਼ ਸਨ ਜਦੋਂ ਉਨ੍ਹਾਂ ਨੇ ਗਾਂਧੀ ਜੀ ਤੋਂ ਉਸ ਬਜ਼ੁਰਗ ਔਰਤ ਦਾ ਦਿੱਤਾ ਹੋਇਆ ਉਹ ਤਾਂਬੇ ਦਾ ਸਿੱਕਾ ਮੰਗਿਆ, ਤਾਂ ਗਾਂਧੀ ਜੀ ਨੇ ਉਸਨੂੰ ਦੇਣ ਤੋਂ ਮਨ੍ਹਾ ਕਰ ਦਿੱਤਾ
ਇਸ ’ਤੇ ਜਮਨਾ ਲਾਲ ਬਜਾਜ ਹੱਸ ਪਏ ਅਤੇ ਬੋਲੇ, ‘‘ਮੈਂ ਚਰਖਾ ਸੰਘ ਦਾ ਖਜਾਨਚੀ ਹੋਣ ਦੇ ਨਾਤੇ ਖਜਾਨੇ ਲਈ ਕਈ ਹਜਾਰਾਂ ਰੁਪਏ ਦਾ ਚੈੱਕ ਰੱਖਦਾ ਹਾਂ, ਪਰ ਤੁਸੀਂ ਇੱਕ ਤਾਂਬੇ ਦੇ ਸਿੱਕੇ ਲਈ ਮੇਰੇ ’ਤੇ ਵਿਸ਼ਵਾਸ ਨਹੀਂ ਕਰ ਰਹੇ’’ ਗਾਂਧੀ ਜੀ ਨੇ ਜਵਾਬ ਦਿੱਤਾ, ‘‘ਇਸ ਤਾਂਬੇ ਦੇ ਸਿੱਕੇ ਦੀ ਕੀਮਤ ਉਨ੍ਹਾਂ ਹਜ਼ਾਰਾਂ ਰੁਪਇਆਂ ਤੋਂ ਕਿਤੇ ਜ਼ਿਆਦਾ ਹੈ ਲੋਕਾਂ ਕੋਲ ਲੱਖਾਂ ਰੁਪਏ ਹੁੰਦੇ ਹਨ, ਉਦੋਂ ਉਹ ਉਨ੍ਹਾਂ ’ਚੋਂ ਸਾਨੂੰ ਇੱਕ ਜਾਂ ਦੋ ਹਜਾਰ ਰੁਪਏ ਦੇ ਦਿੰਦੇ ਹਨ ਪਰ ਸ਼ਾਇਦ ਉਸ ਗਰੀਬ ਬਜ਼ੁਰਗ ਔਰਤ ਕੋਲ ਬੱਸ ਇਹੀ ਇੱਕ ਤਾਂਬੇ ਦਾ ਸਿੱਕਾ ਸੀ ਅਤੇ ਉਸਨੇ ਆਪਣੀ ਸਾਰੀ ਪੂੰਜੀ ਮੈਨੂੰ ਦੇ ਦਿੱਤੀ ਇਹ ਉਸ ਦੀ ਦਿਆਲਤਾ ਹੈ ਕਿੰਨਾ ਵੱਡਾ ਤਿਆਗ ਉਸਨੇ ਕੀਤਾ ਹੈ? ਇਸ ਲਈ ਇਸ ਤਾਂਬੇ ਦੇ ਸਿੱਕੇ ਦੀ ਕੀਮਤ ਕਈ ਕਰੋੜ ਰੁਪਇਆਂ ਤੋਂ ਵੀ ਜ਼ਿਆਦਾ ਹੈ’’
ਸਿੱਖਿਆ: ਦਾਨ ਦੀ ਕੀਮਤ ਦੇਣ ਵਾਲੇ ਦੀ ਉਦਾਰਤਾ ਨਾਲ ਤੈਅ ਹੁੰਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ