ਲਿੰਗ ਜਾਂਚ ਮਾਮਲਾ: ਔਰਤ ਸਮੇਤ ਦੋ ਜਣੇ ਨਾਮਜ਼ਦ

(ਗੁਰਪ੍ਰੀਤ ਸਿੰਘ) ਸੰਗਰੂਰ। ਬੀਤੇ ਦਿਨੀਂ ਲੌਂਗੋਵਾਲ ਨੇੜੇ ਇੱਕ ਬਟੂਹਾ ਖੁਰਦ ‘ਚ ਗ਼ੈਰ ਕਾਨੂੰਨੀ ਤੌਰ ‘ਤੇ ਚੱਲ ਰਹੇ ਲਿੰਗ ਜਾਂਚ ਕੇਂਦਰ  ਸਬੰਧੀ ਪੁਲਿਸ ਨੇ ਇੱਕ ਔਰਤ ਸਮੇਤ ਦੋ ਜਣਿਆਂ ‘ਤੇ ਪੀਐਨਡੀਟੀ ਤੇ ਹੋਰ ਧਾਰਾਵਾਂ ਹੇਠ ਪਰਚਾ ਦਰਜ਼ ਕੀਤਾ ਹੈਲੌਂਗੋਵਾਲ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸੀਐਮਓ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ‘ਤੇ ਦਵਿੰਦਰ ਕੁਮਾਰੀ ਅਤੇ ਨਾਇਬ ਸਿੰਘ ਦੇ ਖਿਲਾਫ਼ ਪੀਸੀ ਐਂਡ ਪੀਐਨਡੀਟੀ ਐਕਟ ਦੀ ਧਾਰਾਵਾਂ ਤੇ 420, 120ਬੀ ਆਈਪੀਸੀ ਤਹਿਤ ਪਰਚਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਐਸ.ਐਚ.ਓ. ਜਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਤੋਂ ਪਹਿਲਾਂ ਸਿਵਲ ਸਰਜਨ ਸੰਗਰੂਰ ਵੱਲੋਂ ਲੌਂਗੋਵਾਲ ਦੇ ਥਾਣਾ ਮੁਖੀ ਨੂੰ ਭੇਜੇ ਪੱਤਰ ਵਿੱਚ ਲਿਖਿਆ ਸੀ ਕਿ 22 ਮਈ 2017 ਨੂੰ  ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਝਾੜੋਂ ਰੋਡ ਲੌਂਗੋਵਾਲ ਵਿਖੇ ਨੈਬ ਸਿੰਘ ਦੇ ਮਕਾਨ ਵਿੱਚ ਦਵਿੰਦਰ ਕੌਰ ਪਤਨੀ ਅਸ਼ੋਕ ਕੁਮਾਰੀ ਵਾਸੀ ਪਾਤੜਾਂ ਜੋ ਕਿ ਗਰਭਵਤੀ ਔਰਤਾਂ ਦੇ ਲਿੰਗ ਟੈਸਟ ਅਲਟਰਾ ਸਾਊਂਡ ਮਸ਼ੀਨ ਰਾਹੀਂ ਗੈਰ ਕਾਨੂੰਨੀ ਤੌਰ ‘ਤੇ ਕਰ ਰਹੀ ਹੈ, ਜੋ ਆਪਣੇ ਆਪ ਨੂੰ ਮਾਹਿਰ ਡਾਕਟਰ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਤੋਂ ਭਾਰੀ ਪੈਸੇ ਕਮਾ ਰਹੀ ਹੈ।

ਲਿੰਗ ਜਾਂਚ ਮਾਮਲਾ: ਔਰਤ ਸਮੇਤ ਦੋ ਜਣੇ ਨਾਮਜ਼ਦ

ਸਿਹਤ ਵਿਭਾਗ ਵੱਲੋਂ ਇੱਕ ਟੀਮ ਗਠਿਤ ਕੀਤੀ ਗਈ ਸੀ ਜਿਸ ਨੇ ਯੋਜਨਾਬੱਧ ਢੰਗ ਨਾਲ ਉਕਤ ਮਕਾਨ ‘ਤੇ ਪੁਲਿਸ ਦੀ ਮੱਦਦ ਨਾਲ ਛਾਪੇਮਾਰੀ ਕੀਤੀ ਸੀ ਜਿੱਥੋਂ 5 ਗਰਭਵਤੀ ਔਰਤਾਂ ਆਪਣਾ ਭਰੂਣ ਟੈਸਟ ਕਰਵਾਉਣ ਲਈ ਬੈਠੀਆਂ ਸਨ ਅਤੇ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਦਵਿੰਦਰ ਕੁਮਾਰੀ ਦੇ ਕਬਜ਼ੇ ਹੇਠ ਰੱਖੀ ਇੱਕ ਅਲਟਰਾ ਸਾਊਂਡ ਮਸ਼ੀਨ,  38 ਹਜ਼ਾਰ ਰੁਪਏੇ ਅਤੇ ਹੋਰ ਕਾਫ਼ੀ ਸਮਾਨ ਮਿਲਿਆ ਸੀ ਜਿਹੜਾ ਆਪਣੇ ਕਬਜ਼ੇ ਵਿੱਚ ਲਿਆ ਹੈ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਠਿਤ ਟੀਮ ਨੇ ਪੜਤਾਲ ਵੀ ਕਰਵਾਈ ਸੀ ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਦਵਿੰਦਰ ਕੁਮਾਰੀ ਤੇ ਨੈਬ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਲੌਂਗੋਵਾਲ ਇਹ ਗ਼ੈਰ ਕਾਨੂੰਨੀ ਧੰਦਾ ਕਰ ਰਹੇ ਹਨ ਜਿਸ ਕਾਰਨ ਬਣਦੀਆਂ ਧਾਰਾਵਾਂ ਹੇਠ ਇਨ੍ਹਾਂ ‘ਤੇ ਪਰਚਾ ਦਰਜ਼ ਕੀਤਾ ਜਾਵੇ।

ਇਸ ਪਿੱਛੋਂ ਪੁਲਿਸ ਨੇ ਆਪਣੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਭਰੂਣ ਟੈਸਟ ਕਰਵਾਉਣ ਆਈਆਂ ਔਰਤਾਂ ਜ਼ਿਆਦਾ ਹਰਿਆਣਾ ਤੋਂ
ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਕੀਤੀ ਛਾਪੇਮਾਰੀ ਤੋਂ ਬਾਅਦ ਜਿਹੜੀਆਂ ਗਰਭਵਤੀ ਔਰਤਾਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਰਿਆਣਾ ਸੂਬੇ ਨਾਲ ਸਬੰਧਿਤ ਹਨ ਇੱਕ ਔਰਤ ਜ਼ਿਲ੍ਹਾ ਸੰਗਰੂਰ ਦੇ ਖਨੌਰੀ ਇਲਾਕੇ ਨਾਲ ਸਬੰਧਿਤ ਅਤੇ ਜਦੋਂ ਕਿ ਇੱਕ ਔਰਤ ਮੋਹਾਲੀ ਦੀ ਰਹਿਣ ਵਾਲੀ ਹੈ, ਬਾਕੀ ਤਿੰਨੇ ਔਰਤਾਂ ਹਰਿਆਣਾ ਦੇ ਪਹੇਵਾ, ਜੀਂਦ ਅਤੇ ਫਤਿਆਬਾਦ ਨਾਲ ਸਬੰਧਤ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਹ ਧੰਦਾ ਅੰਤਰਰਾਜੀ ਪੱਧਰ ‘ਤੇ ਚਲਾਇਆ ਜਾ ਰਿਹਾ ਸੀ ਜੇਕਰ ਇਸ ਦੀ ਡੂੰਘੀ ਪੜਤਾਲ ਕੀਤੀ ਜਾਵੇ ਤਾਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ