ਖੱਟਰ ਦਾ ਘਿਰਾਓ ਕਰਨ ‘ਗੇ ਯੂਥ ਕਾਂਗਰਸੀ ਗ੍ਰਿਫ਼ਤਾਰ, ਜਲ ਤੋਪਾ ਦਾ ਵੀ ਕਰਨਾ ਪਿਆ ਸਾਹਮਣਾ

ਗ੍ਰਿਫ਼ਤਾਰ ਕੀਤੇ ਯੂਥ ਕਾਂਗਰਸੀਆ ਨੂੰ ਸ਼ਾਮ ਨੂੰ ਕਰ ਦਿੱਤਾ ਗਿਆ ਰਿਹਾਅ

ਚੰਡੀਗੜ, (ਅਸ਼ਵਨੀ ਚਾਵਲਾ)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਗਏ ਪੰਜਾਬ ਯੂਥ ਕਾਂਗਰਸ ਦੇ ਨੌਜਵਾਨਾਂ ਨੂੰ ਚੰਡੀਗੜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨਾਂ ਸਾਰੇ ਕਾਂਗਰਸੀਆਂ ‘ਤੇ ਧਾਰਾ 144 ਤੋੜਨ ਦੀ ਦਫ਼ਾ ਲਗਾਈ ਗਈ ਸੀ। ਯੂਥਕਾਂਗਰਸੀ ਹਰਿਆਣਾ ਸਰਕਾਰ ਵੱਲੋਂ ਕਿਸਾਨ ਅਦੋਲਨ ਰੋਕਣ ਦਾ ਵਿਰੋਧ ਕਰ ਰਹੇ ਸਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਤੱਕ ਪੁੱਜਣ ਤੋਂ ਪਹਿਲਾਂ ਚੰਡੀਗੜ ਪੁਲਿਸ ਨੇ ਯੂਥਕਾਗਰਸੀਆਂ ਨੂੰ ਰੋਕਣ ਲਈ ਬੈਰੀਕੇਡ ਲਾਏ ਹੋਏ ਸਨ ਜਿਉ ਹੀ ਇਹਨਾ ਨੇ ਬੈਰੀਕੇਡ ਤੋੜਨ ਦੀ ਕੋਸ਼ਸ਼ ਕੀਤੀ ਪੁਲਿਸ ਨੇ ਇਨਾਂ ਨੂੰ ਖਦੇੜਨ ਲਈ ਜਲ ਤੋਪਾ ਦਾ ਵੀ ਇਸਤੇਮਾਲ ਕੀਤਾ। ਜਿਸ ਦੌਰਾਨ ਕੁਝ ਯੂਥ ਕਾਂਗਰਸੀਆਂ ਨੂੰ ਸੱਟਾ ਵੀ ਲੱਗੀਆਂ ਹਨ।

ਜਿਸ ਸਮੇਂ ਯੂਥ ਕਾਂਗਰਸ ਪ੍ਰਦਰਸ਼ਨ ਕਰ ਰਹੀ ਸੀ ਤਾਂ ਉਸੇ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੀ ਰਿਹਾਇਸ਼ ‘ਤੇ ਪਤੰਜਲੀ ਸੰਚਾਲਕ ਰਾਮਦੇਵ ਨਾਲ ਮੀਟਿੰਗ ਕਰ ਰਹੇ ਸਨ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਦਿੱਲੀ ਤਖਤ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਜਾ ਰਹੇ ਸਨ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ਼ਾਰੇ ‘ਤੇ ਪੁਲਿਸ ਨੇ ਕਿਸਾਨਾਂ ਨੂੰ ਬਾਰਡਰ ‘ਤੇ ਹੀ ਰੋਕਣ ਦੀ ਕੋਸ਼ਸ਼ ਕੀਤੀ ਅਤੇ ਪੁਲਿਸ ਵਲੋਂ ਡਾਂਗਾ ਵੀ ਮਾਰੀਆਂ ਗਈਆਂ ਸਨ।

ਇਸ ਦੇ ਨਾਲ ਹੀ ਹੁਣ ਜਦੋਂ ਕਿਸਾਨ ਸਿੰਘੂ ਬਾਰਡਰ ‘ਤੇ ਸ਼ਾਂਤਮਈ ਢੰਗ ਨਾਲ ਧਰਨਾ ਦਿੰਦੇ ਹੋਏ ਅੰਦੋਲਨ ਕਰ ਰਹੇ ਹਨ ਤਾਂ ਉਨਾਂ ਕਿਸਾਨਾਂ ਨੂੰ ਵੀ ਹਰਿਆਣਾ ਸਰਕਾਰ ਵਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਿੰਘੂ ਬਾਰਡਰ ‘ਤੇ ਲਗਦੇ ਹਰਿਆਣਾ ਵਾਲੇ ਪਾਸੇ ਹੀ ਕਿਸਾਨ ਬੈਠੇ ਹਨ ਅਤੇ ਉਥੇ ਬਿਜਲੀ ਦੀ ਸਪਲਾਈ ਵੀ ਹਰਿਆਣਾ ਦੀ ਹੈ, ਇਸ ਕਿਸਾਨਾਂ ਨੂੰ ਪਰੇਸ਼ਾਨ ਕਰਨ ਲਈ ਕਦੇ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ ਕਦੇ-ਕਦੇ ਪਾਣੀ ਦੀ ਸਪਲਾਈ ਰੋਕ ਦਿੱਤੀ ਜਾਂਦੀ ਹੈ।

ਇਸ ਤਰਾਂ ਦੇ ਕਈ ਹਥਕੰਡੇ ਅਪਣਾਉਂਦੇ ਹੋਏ ਸਰਕਾਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀਂ ਹੈ, ਜਿਸ ਕਾਰਨ ਹੀ ਉਹ ਅੱਜ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਨੂੰ ਘੇਰਨ ਲਈ ਆਏ ਸਨ। ਇਥੇ ਦੱਸਣ ਯੋਗ ਹੈ ਕਿ ਯੂਥ ਕਾਂਗਰਸੀ ਲਗਭਗ 12 ਵਜੇ ਹੀ ਸੈਕਟਰ 15 ਵਿੱਚ ਸਥਿਤ ਕਾਂਗਰਸ ਭਵਨ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਉਥੋਂ ਹੀ ਚਲਣ ਤੋਂ ਬਾਅਦ ਇਹ ਸੈਕਟਰ 3 ਵਿੱਚ ਸਥਿਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਕੋਲ ਪੁੱਜ ਗਏ ਸਨ ਪਰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ 100 ਮੀਟਰ ਪਹਿਲਾਂ ਹੀ ਚੰਡੀਗੜ ਪੁਲਿਸ ਵਲੋਂ ਇਨਾਂ ਨੂੰ ਰੋਕਣ ਲਈ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.