ਸੰਗਰੂਰ ਸ਼ਹਿਰ ਦੇ 11ਵੇਂ ਸਰੀਰਦਾਨੀ ਬਣੇ ਗੌਰੀ ਸ਼ੰਕਰ ਇੰਸਾਂ

ਫੁੱਲਾਂ ਲੱਦੀ ਗੱਡੀ ਵਿੱਚ ਮੈਡੀਕਲ ਕਾਲਜ ਲਈ ਰਵਾਨਾ ਕੀਤੀ ਮ੍ਰਿਤਕ ਦੇਹ

ਸੰਗਰੂਰ, (ਨਰੇਸ਼ ਕੁਮਾਰ) ਸੰਗਰੂਰ ਸ਼ਹਿਰ ਵਿੱਚ ਅੱਜ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਪਿੱਛੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ  ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸ਼ਹਿਰ ਦੇ ਸੋਹੀਆਂ ਰੋਡ ਸਥਿਤ ਮੁਹੱਲੇ ਵਿੱਚ ਰਹਿਣ ਵਾਲੇ ਡੇਰਾ ਸ਼ਰਧਾਲੂ ਗੌਰੀ ਸ਼ੰਕਰ ਇੰਸਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਉਹ 62 ਵਰ੍ਹਿਆਂ ਦੇ ਸਨ ਪ੍ਰੇਮੀ ਗੌਰੀ ਦੇ ਪੁੱਤਰਾਂ ਸਤੀਸ਼ ਕੁਮਾਰ ਇੰਸਾਂ, ਸੰਜੀਵ ਕੁਮਾਰ ਇੰਸਾਂ ਤੇ ਗੋਪਾਲ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ 35 ਸਾਲ ਪਹਿਲਾਂ ਡੇਰਾ ਸੱਚਾ ਸੌਦਾ ਤੋਂ ਨਾਮ ਦਾਨ ਲਿਆ ਹੋਇਆ ਸੀ ਅਤੇ ਉਹ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਦਰਸਾਏ ਮਾਰਗ ਅਨੁਸਾਰ ਆਪਣੇ ਜਿਉਂਦੇ ਜੀਅ ਹਲਫੀਆ ਬਿਆਨ ਦਿੱਤਾ ਹੋਇਆ ਸੀ ਕਿ ਮਰਨ ਤੋਂ ਬਾਅਦ ਉਨ੍ਹਾਂ ਦਾ ਸਰੀਰ ਜਲਾਉਣ ਦੀ ਥਾਂ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਜਾਵੇ ਅਤੇ ਇਸ ਕਾਰਨ ਉਹਨਾਂ ਆਪਣੇ ਪਿਤਾ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦਾ ਮ੍ਰਿਤਕ ਸਰੀਰ ਭਾਰਤੀ ਮੈਡੀਕਲ ਕਾਲਜ ਮੇਰਠ ਯੂਪੀ ਨੂੰ ਦਾਨ ਕੀਤਾ ਗਿਆ

ਮ੍ਰਿਤਕ ਦੇਹ ਵਾਲੀ ਗੱਡੀ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਸੀ ਅਤੇ ਸਮੁੱਚੇ ਸ਼ਹਿਰ ਵਿੱਚ ਇਸ ਗੱਡੀ ਦਾ ਗੇੜਾ ਲਗਵਾਇਆ ਗਿਆ ਅੰਤ ਹਸਪਤਾਲ ਨੂੰ ਰਵਾਨਾ ਕਰਨ ਵੇਲੇ ਇਸ ਗੱਡੀ ਨੂੰ ਝੰਡੀ ਦੇਣ ਦੀ ਰਸਮ ਡਾ: ਮੱਖਣ ਸਿੰਘ ਰਿਟਾ: ਡਿਪਟੀ ਡਾਇਰੈਟਰ ਹੈਲਥ ਵਿਭਾਗ, ਸਮਾਜ ਸੇਵੀ ਡਾ: ਸੁਖਵਿੰਦਰ ਬਬਲਾ ਵੱਲੋਂ ਦਿੱਤੀ ਗਈ ਇਸ ਮੌਕੇ  ਫਾਰਮੇਸੀ ਅਫ਼ਸਰ ਸੁਖਵਿੰਦਰ ਬਾਬਲਾ , ਬੀ ਜੇ ਪੀ ਦੇ ਜਿਲ੍ਹਾ ਪ੍ਰਧਾਨ ਰਣਦੀਪ ਦਿਓਲ , ਭਾਰਤ ਸਿੰਗਲਾ ਸੁਨਾਮ , ਰਿਟਾਇਰਡ ਪੁਲਿਸ ਇੰਸਪੈਕਟਰ ਜਗਰਾਜ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਹੁਕਮ ਚੰਦ ਨਾਗਪਾਲ ਤੋਂ ਇਲਾਵਾ 15 ਮੈਂਬਰ , 7 ਮੈਂਬਰ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਬਲਾਕ ਸੰਗਰੂਰ ਦੀ ਸਾਧ-ਸੰਗਤ ਵੱਡੀ ਗਿਣਤੀ ਵਿੱਚ ਮੌਜ਼ੂਦ ਸੀ

ਜ਼ਿਕਰਯੋਗ ਹੈ ਕਿ ਪ੍ਰੇਮੀ ਗੌਰੀ ਸ਼ੰਕਰ ਡੇਰਾ ਸੱਚਾ ਸੌਦਾ ਦੇ ਪੱਕੇ ਸ਼ਰਧਾਲੂ ਸਨ ਅਤੇ ਡੇਰੇ ਵਿਖੇ ਉਹ ਟਰੈਫਿਕ ਸੰਮਤੀ ਵਿਖੇ ਸੇਵਾ ਨਿਭਾਉਂਦੇ ਆ ਰਹੇ ਸਨ ਗੌਰੀ ਸ਼ੰਕਰ ਸੰਗਰੂਰ ਸ਼ਹਿਰ ਦੇ 11ਵੇਂ ਸਰੀਰ ਹਨ, ਇਸ ਤੋਂ ਪਹਿਲਾਂ 10 ਮ੍ਰਿਤਕ ਸਰੀਰ ਦਾਨ ਕੀਤੇ ਜਾ ਚੁੱਕੇ ਹਨ

ਇਸ ਮੌਕੇ  ਡਾ: ਮੱਖਣ ਸਿੰਘ ਰਿਟਾ: ਡਿਪਟੀ ਡਾਇਰੈਟਰ ਹੈਲਥ ਵਿਭਾਗ ਨੇ ਕਿਹਾ ਕਿ ਪ੍ਰੇਮੀ ਮਰਨ ਤੋਂ ਬਾਅਦ ਵੀ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ ਡਾਕਟਰ ਹੁੰਦੇ ਹੋਏ ਸਰੀਰ ਦਾਨ ਦੀ ਕੀ ਮਹੱਤਤਾ ਹੈ ਸਮਝ ਸਕਦਾ ਹਾਂ ਸਰੀਰਦਾਨ ਨਾਲ ਸਾਨੂੰ ਨਵੀਆਂ ਬਿਮਾਰੀਆਂ ਦੇ ਹੱਲ ਦਾ ਪਤਾ ਲੱਗਦਾ ਹੈ ਉਹਨਾ ਕਿਹਾ ਕਿ ਸਰੀਰ ਦਾਨ ਕਰਨ ਵਾਲੇ ਹਮੇਸ਼ਾ ਹੀ ਮਹਾਨ ਹੁੰਦੇ ਹਨ ਉਹਨਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਕਬੀਲੇ ਤਾਰੀਫ਼ ਹੈ ਕਿ ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਕੁਦਰਤੀ ਆਫਤ ਮੌਕੇ ਅੱਗੇ ਹੋ ਕੇ ਸੇਵਾ ਕਰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।