ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Pakistan Bord...

    Pakistan Border Farmers: ਕੰਡਿਆਲੀ ਤਾਰ ਤੋਂ ਪਾਰ ਖੇਤਾਂ ’ਚ ਜਾਣ ਲਈ ਕਿਸਾਨਾਂ ਵਾਸਤੇ ਅੱਜ ਤੋਂ ਖੋਲ੍ਹੇ ਜਾਣਗੇ ਗੇਟ

    Pakistan Border Farmers
    Pakistan Border Farmers: ਕੰਡਿਆਲੀ ਤਾਰ ਤੋਂ ਪਾਰ ਖੇਤਾਂ ’ਚ ਜਾਣ ਲਈ ਕਿਸਾਨਾਂ ਵਾਸਤੇ ਅੱਜ ਤੋਂ ਖੋਲ੍ਹੇ ਜਾਣਗੇ ਗੇਟ

    Pakistan Border Farmers | ਮੰਤਰੀ ਵੱਲੋਂ ਸਰਹੱਦੀ ਚੌਂਕੀ ਸ਼ਾਹਪੁਰ ਦਾ ਦੌਰਾ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ

    Pakistan Border Farmers: ਅੰਮ੍ਰਿਤਸਰ (ਰਾਜਨ ਮਾਨ)। ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਦੌਰਾਨ ਸਰਹੱਦ ਉਪਰ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਲਈ ਜਾਣ ਲਈ ਲੱਗੇ ਗੇਟ ਕੱਲ੍ਹ 20 ਮਈ ਤੋਂ ਖੋਲ੍ਹੇ ਜਾ ਰਹੇ ਹਨ।

    ਦੋਵਾਂ ਮੁਲਕਾਂ ਵਿੱਚ ਜੰਗ ਦੇ ਪੈਦਾ ਹੋਏ ਤਣਾਅ ਕਾਰਨ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਉਪਰ ਰੋਕ ਲਾ ਦਿੱਤੀ ਗਈ ਸੀ ਅਤੇ ਤਾਰ ’ਤੇ ਲੱਗੇ ਗੇਟ ਬੰਦ ਕਰ ਦਿੱਤੇ ਗਏ ਸਨ। ਗੇਟ ਬੰਦ ਹੋਣ ਕਾਰਨ ਕਿਸਾਨਾਂ ਦੀ ਤਾਰੋਂ ਪਾਰ ਜ਼ਮੀਨ ਵਿਚ ਅਜੇ ਕਣਕ ਦਾ ਨਾੜ ਵੀ ਕੱਟਣ ਵਾਲਾ ਹੈ ਅਤੇ ਕਿਸਾਨ ਆਪਣੀ ਸਾਉਣੀ ਦੀ ਫਸਲ ਸਬੰਧੀ ਚਿੰਤਤ ਨਜ਼ਰ ਆ ਰਹੇ ਸਨ। ਸਰਹੱਦੀ ਪਿੰਡ ਰਾਜਾਤਾਲ ਦੇ ਕਿਸਾਨ ਅਰਸਾਲ ਸਿੰਘ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਕਿ ਜੰਗ ਦੇ ਬੱਦਲ ਉਨ੍ਹਾਂ ਦੇ ਸਿਰਾਂ ਤੋਂ ਹਟੇ ਹਨ।

    Pakistan Border Farmers

    ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੱਲ੍ਹ ਤੋਂ ਸਰਹੱਦ ਉਪਰ ਲੱਗੀ ਕੰਡਿਆਲੀ ਤਾਰ ’ਤੇ ਬਣੇ ਗੇਟ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਨਾਲ ਅਸੀਂ ਆਪਣੀ ਸਾਉਣੀ ਦੀ ਫਸਲ ਦੀ ਬਿਜਾਈ-ਲੁਆਈ ਸਮੇਂ ਸਿਰ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਉਹਨਾਂ ਦੀ ਜ਼ਮੀਨ ਤਾਰੋਂ ਪਾਰ ਹੈ ਅਤੇ ਅਜੇ ਖੇਤਾਂ ਵਿਚ ਕਣਕ ਦਾ ਨਾੜ ਵੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਤਾਰੋਂ ਪਾਰ ਜ਼ਮੀਨਾਂ ਠੇਕੇ ਉਪਰ ਲਈਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਇਸ ਵਾਰ ਠੇਕਾ ਡੁੱਬਦਾ ਨਜ਼ਰ ਆ ਰਿਹਾ ਸੀ।ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਸਾਨੂੰ ਪਾਰ ਕੰਮ ਕਰਨ ਲਈ ਵਧੇਰੇ ਸਮਾਂ ਦਿੱਤਾ ਜਾਵੇ ਤਾਂ ਜੋ ਅਸੀਂ ਝੋਨੇ ਦੀ ਲੁਆਈ ਸਮੇਂ ਸਿਰ ਕਰ ਸਕੀਏ।

    Read Also : Gurdaspur News: ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਨੂੰ ਫੌਜ ਦੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਵਾਲੇ ਦੋ…

    ਉਧਰ ਗੇਟ ਖੋਲ੍ਹਣ ਦਾ ਐਲਾਨ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਰਤ ਪਾਕਿਸਤਾਨ ਸਰਹੱਦ ਤੇ ਸ਼ਾਹਪੁਰ ਚੌਂਕੀ ਉੱਤੇ ਪਹੁੰਚ ਕੇ ਬੀਐੱਸਅੱੈਫ ਦੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਲਾਂ ਬੀਐੱਸਐੱਫ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਅਤੇ ਕਿਸਾਨਾਂ ਦੀ ਸਾਉਣੀ ਦੀ ਫਸਲ ਵਿਚ ਕੋਈ ਦੇਰੀ ਨਾ ਹੋਵੇ ਨੂੰ ਮੱਦੇਨਜ਼ਰ ਰੱਖਦਿਆਂ ਹੀ ਕਿਸਾਨਾਂ ਵਾਸਤੇ ਕੱਲ੍ਹ ਤੋਂ ਗੇਟ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

    ਉਨ੍ਹਾਂ ਕਿਹਾ ਕਿ ਹੁਣ ਸਾਡੇ ਕਿਸਾਨ ਕੱਲ੍ਹ ਤੋਂ ਆਪਣੇ ਖੇਤਾਂ ਵਿੱਚ ਰੂਟੀਨ ਦੀ ਤਰ੍ਹਾਂ ਆ ਜਾ ਸਕਣਗੇ। ਉਨ੍ਹਾਂ ਬੀਐੱਸਐੱਫ ਜਵਾਨਾਂ ਦਾ ਧੰਨਵਾਦ ਕੀਤਾ, ਜਿਨਾਂ ਨੇ ਹਾਲ ਹੀ ਵਿੱਚ ਦੇਸ਼ ਉੱਤੇ ਆਏ ਸੰਕਟ ਸਮੇਂ ਸਰਹੱਦ ਉੱਤੇ ਸਖਤੀ ਨਾਲ ਪਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜਵਾਨਾਂ ਉੱਤੇ ਮਾਣ ਹੈ ਅਤੇ ਭਵਿੱਖ ਵਿੱਚ ਜਦੋਂ ਵੀ ਕਿਧਰੇ ਇਹਨਾਂ ਨੂੰ ਸਾਡੀ ਲੋੜ ਪਵੇਗੀ ਅਸੀਂ ਪੰਜਾਬ ਸਰਕਾਰ ਅਤੇ ਕਿਸਾਨਾਂ ਵੱਲੋਂ ਇਹਨਾਂ ਦੇ ਨਾਲ ਹਰ ਵੇਲੇ ਖੜ੍ਹਾਂਗੇ।