ਮਹਾਂਮਾਰੀ ਦੌਰਾਨ ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਵਿਚ ਗੈਪ

ਮਹਾਂਮਾਰੀ ਦੌਰਾਨ ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਵਿਚ ਗੈਪ

ਕੋਰੋਨਾ ਮਹਾਂਮਾਰੀ ਦੌਰਾਨ ਸਿੱਖਿਆ ਦਾ ਸੰਕਟ ਯੂਨੀਵਰਸਿਟੀ ਪੱਧਰ ਤੋਂ ਲੈ ਕੇ ਸਕੂਲ ਪੱਧਰ ਤੱਕ ਬਣਿਆ ਹੋਇਆ ਹੈ, ਉਹ ਸਮਾਜ ਦੇ ਹਰ ਵਰਗ ਲਈ ਚਿੰਤਾ ਦਾ ਵਿਸ਼ਾ ਹੈ। ਇੱਕ ਪਾਸੇ ਬਣੇ-ਬਣਾਏ ਸਿੱਖਿਆ ਪ੍ਰਬੰਧ ਨੂੰ ਆਨਲਾਈਨ ਐਜੂਕੇਸ਼ਨ ਵਿੱਚ ਤਬਦੀਲ ਕਰਨ ਦੇ ਯਤਨ ਹੋ ਰਹੇ ਹਨ ਅਤੇ ਦੂਸਰੇ ਪਾਸੇ ਪਿਛਲੇ ਦੋ ਦਹਾਕਿਆਂ ਤੋਂ ਜਿਸ ਕਿਸਮ ਦਾ ਇਕਜੁੱਟ ਸਮੂਹਕ ਸਿਲੇਬਸ ਨੌਂਵੀ ਤੋਂ ਬਾਰ੍ਹਵੀਂ ਤੱਕ ਬਣਿਆ ਹੋਇਆ ਸੀ, ਬਿਨਾਂ ਕਿਸੇ ਵਿਚਾਰ ਚਰਚਾ ਤੋਂ 30 ਫ਼ੀਸਦ ਸਿਲੇਬਸ ਘਟਾ ਦਿੱਤਾ ਗਿਆ ਹੈ, ਜਿਸ ਦੇ ਆਉਣ ਵਾਲੇ ਸਾਲਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦੀ ਸਿੱਖਣ ਪ੍ਰਕਿਰਿਆ ਉੱਪਰ ਨਾ-ਪੱਖੀ ਪ੍ਰਭਾਵ ਹੋਣਗੇ।ਇਸ ਤੋਂ ਵੀ ਭਿਆਨਕ ਜਿਸ ਕਿਸਮ ਨਾਲ ਆਰਥਿਕ

ਮੰਦਵਾੜਾ ਕਿਰਤ ਕਰਨ ਵਾਲੇ ਮਾਪਿਆਂ ਉੱਪਰ ਭਾਰੀ ਪਿਆ, ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਅਨਿਸ਼ਚਿਤ ਹੋ ਚੁੱਕਾ ਹੈ। ਵੱਡੀ ਪੱਧਰ ‘ਤੇ ਦੇਸ਼ ਵਿੱਚ ਪਰਵਾਸੀ ਮਜ਼ਦੂਰਾਂ ਦਾ ਪਰਵਾਸ ਹੋਇਆ ਹੈ ਅਤੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਸੂਬਿਆਂ ਤੋਂ ਇੱਧਰ-ਉੱਧਰ ਮਾਪਿਆਂ ਦੇ ਨਾਲ ਬੱਚੇ ਆਪਣੇ ਪਿੰਡਾਂ ਨੂੰ ਚਲੇ ਗਏ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੇ ਸਿੱਖਿਆ ਤੋਂ ਬਾਹਰ ਹੋ ਜਾਣਦੇ ਮੌਕੇ ਬਹੁਤ ਵੱਧ ਗਏ ਹਨ ਅਤੇ ਹੁਣ ਹਰ ਕਿਸਮ ਦੀ ਵਿੱਦਿਅਕ ਅਤੇ ਸਕੂਲੀ ਗਤੀਵਿਧੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਨਹੀਂ ਰਹੇਗੀ। ਜਿਸ ਕਿਸਮ ਦਾ ਰਾਈਟ-ਟੂ-ਐਜੂਕੇਸ਼ਨ ਤੱਤ ਰੂਪ ਵਿੱਚ ਲੱਖਾਂ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਦੇ ਰੂਪ ਵਿੱਚ ਸਾਹਮਣੇ ਆਇਆ ਸੀ, ਉਹ ਵੀ ਕੋਰੋਨਾ ਦੀ ਭੇਟ ਚੜ੍ਹ ਗਿਆ ਜਾਪਦਾ ਹੈ। ਭਾਰਤ ਵਿੱਚ 12 ਕਰੋੜ ਦੇ ਕਰੀਬ ਬੱਚੇ ਮਿੱਡ-ਡੇਅ ਮੀਲ ਉੱਪਰ ਨਿਰਭਰ ਹਨ।9 ਪਰਵਾਸ ਕਰਨ ਅਤੇ ਸਕੂਲ ਬੰਦ ਹੋਣ ਨਾਲ ਇਹ ਲੱਖਾਂ ਬੱਚੇ ਦੁਪਹਿਰ ਦੇ ਖਾਣੇ ਤੋਂ ਵੰਚਿਤ ਹੋ ਗਏ ਹਨ। ਜਿਹੜੇ ਯੂਨੇਸਕੋ ਦੇ ਖ਼ਦਸ਼ਿਆਂ ਮੁਤਾਬਿਕ ਕੁਪੋਸ਼ਨ ਦਾ ਸ਼ਿਕਾਰ ਹੋ ਜਾਣਗੇ।

ਆਕਸਫੋਮ ਦੀ ਤਾਜ਼ਾ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਦਸੰਬਰ ਦੇ ਮਹੀਨੇ ਤੋਂ ਭੁੱਖਮਰੀ ਕਾਰਨ 10 ਹਜ਼ਾਰ ਦੀ ਰੋਜ਼ਾਨਾ ਮੌਤ ਹੋਣ ਦਾ ਖਦਸ਼ਾ ਹੈ, ਜਿਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਵੇਗੀ। ਆਕਸਫੋਮ ਨੇ ਤਾਂ ਇਸ ਨੂੰ ‘ਹੰਗਰ ਵਾਇਰਸ’ ਦਾ ਨਾਂਅ ਦਿੱਤਾ ਹੈ। ਇਸ ਦੇ ਨਾਲ ਹੀ ਲੱਖਾਂ ਸਕੂਲਾਂ ਦੇ ਬੰਦ ਹੋਣ, ਮਾਪਿਆਂ ਦੇ ਰੁਜ਼ਗਾਰ ਖੁਸਣ ਅਤੇ ਕਈ ਕਿਸਮ ਦੀਆਂ ਨਵੀਆਂ ਦੁਸ਼ਵਾਰੀਆਂ ਉਤਪੰਨ ਹੋਣ ਨਾਲ ਬੱਚਿਆਂ ਵਿੱਚ ਮਾਨਸਿਕ ਤਣਾਅ ਦੇ ਵਧਣ ਨਾਲ ਕਈ ਨਵੀਆਂ ਮਨੋਵਿਵਸਥਾ ਦੇ ਵਿਗਾੜ ਵਾਲੀਆਂ ਬਿਮਾਰੀਆਂ ਉਤਪੰਨ ਹੋਣਗੀਆਂ। ਇੱਥੋਂ ਤੱਕ ਕਿ ਬੱਚਿਆਂ ਵਿੱਚ ਹਿੰਸਾ, ਬਾਲ ਮਜ਼ਦੂਰੀ ਅਤੇ ਸਰੀਰਕ ਸੋਸ਼ਣ ਦੇ ਸ਼ਿਕਾਰ ਹੋਣ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ।

ਇਸ ਸਥਿਤੀ ਤੋਂ ਪਹਿਲਾਂ ਕੌਮੀ ਫੈਮਿਲੀ ਹੈਲਥ ਦੇ ਸਰਵੇਖਣ ਮੁਤਾਬਿਕ ਦੁਨੀਆਂ ਦੇ 132 ਮੁਲਕਾਂ ‘ਚੋਂ ਭਾਰਤ 114ਵੇਂ ਸਥਾਨ ਉੱਪਰ ਆਉਂਦਾ ਹੈ, ਜਿਸ ਵਿੱਚ ਬੱਚਿਆਂ ਦੇ ਕੁਪੋਸ਼ਣ ਦੀ ਦਰ ਸਭ ਤੋਂ ਵੱਧ ਹੈ ਅਤੇ 78 ਲੱਖ ਤੋਂ ਵੱਧ ਬੱਚੇ ਕਿਸੇ ਨਾ ਕਿਸੇ ਪੱਖ ਤੋਂ ਅਪਾਹਜ ਅਤੇ ਵਿਕਲਾਂਗਤਾ ਨਾਲ ਪੀੜਤ ਹਨ।

ਡੂ ਖੇਤਰ ਵਿੱਚ ਇਹ ਗਿਣਤੀ ਇਸ ਤੋਂ ਵੀ ਕੀਤੇ ਜ਼ਿਆਦਾ ਹੈ ਅਤੇ ਭਾਰਤ ਦੀ ਕਰੀਬ 70 ਫ਼ੀਸਦੀ ਆਬਾਦੀ ਪੇਂਡੂ ਹੈ। ਇਸ ਕਰ ਕੇ ਇਹ ਸਵਾਲ ਅਹਿਮ ਬਣਦਾ ਹੈ ਕਿ ਬਹੁਗਿਣਤੀ ਅਜਿਹੇ ਮਾਪੇ ਕਿਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਣ ਅਤੇ ਆਨਲਾਈਨ ਸਿੱਖਿਆ ਦੇ ਸਹਾਇਕ ਹੋ ਸਕਦੇ ਹਨ। ਸਿੱਖਿਆ ਨਾਲ ਜੁੜੇ ਉੱਪਰਲੇ ਅਦਾਰਿਆਂ ਨੇ ਸਿਰਫ਼ ਤੇ ਸਿਰਫ਼ ਸਿਲੇਬਸ ਪੂਰਾ ਕਰਵਾਉਣਾ ਅਤੇ ਇਮਤਿਹਾਨ ਦੀ ਤਿਆਰੀ ਕਰਨਾ ਹੀ ਮੁੱਖ ਮੰਤਵ ਬਣਾ ਲਿਆ ਜਾਪਦਾ ਹੈ।

ਇਸ ਸੰਕਟ ਦੇ ਦੌਰ ਵਿੱਚ ਜਦੋਂ ਸਕੂਲ ਬੰਦ ਪਏ ਹਨ, ਉਸ ਸਮੇਂ ਡਿਜੀਟਲ ਉਪਕਰਨਾਂ ਦਾ ਨਵਾਂ ਬੋਝ ਮਾਪਿਆਂ ‘ਤੇ ਪਾਉਣਾ ਅਤੇ ਇੱਥੋਂ ਤੱਕ ਕਈ ਕਿਸਮ ਦੇ ਇੰਟਰਨੈੱਟ ਕੁਨੈਕਸ਼ਨਾਂ ਦੇ ਨਵੇਂ ਆਰਥਿਕ ਬੋਝ ਸਦਕਾ ਸਾਧਾਰਨ ਲੋਕਾਂ ਲਈ ਨਵੀਆਂ ਸਮੱਸਿਆਵਾਂ ਉਤਪੰਨ ਹੋ ਰਹੀਆਂ ਹਨ, ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਆਨਲਾਈਨ ਐਜੂਕੇਸ਼ਨ ਦਾ ਬੱਚਿਆਂ ‘ਤੇ ਪੈਣ ਵਾਲੇ ਮਨੋਵਿਗਿਆਨਿਕ ਅਤੇ ਸਮਾਜਿਕ ਦੁਰਪ੍ਰਭਾਵ ਭਵਿੱਖ ਵਿੱਚ ਇੱਕ ਗੰਭੀਰ ਚੁਣੌਤੀ ਬਣ ਕੇ ਉੱਭਰਨਗੇ।

ਯੂਨੇਸਕੋ ਵੱਲੋਂ ਗਲੋਬਲ ਐਜੂਕੇਸ਼ਲ ਰਿਪੋਰਟ 2020 ਜੋ ਜੂਨ ਮਹੀਨੇ ਵਿੱਚ ਜਾਰੀ ਕੀਤੀ ਗਈ ਹੈ, ਅਨੁਸਾਰ ਕਰੋਨਾ ਕਾਰਨ ਵਿਦਿਅਕ ਸੰਸਥਾਵਾਂ ਇੰਨੇ ਵੱਡੇ ਪੱਧਰ ‘ਤੇ ਬੰਦ ਕਰ ਦਿੱਤੀਆਂ ਕਿ 91 ਪ੍ਰਤੀਸ਼ਤ ਵਿਦਿਆਰਥੀ ਸਕੂਲਾਂ ਤੋਂ ਬਾਹਰ ਹੋ ਗਏ। ਤਾਲਾਬੰਦੀ ਦੌਰਾਨ ਮੁਲਕਾਂ ਵੱਲੋਂ ਅਪਣਾਈ ਡਿਜੀਟਲ ਪੜ੍ਹਾਈ ਦੀ ਪ੍ਰਕਿਰਿਆ ਦੌਰਾਨ ਵਿਸ਼ਵ ਦੇ 50 ਫ਼ੀਸਦੀ ਵਿਦਿਆਰਥੀ ਕੰਪਿਊਟਰ ਅਤੇ ਆਨਲਾਈਨ ਉਪਕਰਨਾਂ ਦੁਆਰਾ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਗਏ ਹਨ? ਇਸ ਰਿਪੋਰਟ ਨੇ ਦੁਨੀਆ ਦੀਆਂ ਸਰਕਾਰਾਂ ਨੂੰ ਕੋਸਿਆ ਹੈ ਕਿ ਉਨ੍ਹਾਂ ਦੀ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਪਹੁੰਚ ਨਖਿੱਧ ਰਹੀ ਹੈ, ਜਿਸ ਕਾਰਨ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਗੰਭੀਰ ਹੱਦ ਤੱਕ ਪਹੁੰਚ ਗਈਆਂ ਹਨ।

ਸਿੱਖਿਆ ਸ਼ਾਸਤਰੀ  ਅਨੁਸਾਰ ਅਸੀਂ ਸਿੱਖਿਆ ਖੇਤਰ ਦੀਆਂ ਸਥਾਈ ਖ਼ਾਮੀਆਂ ਨੂੰ ਹੱਲ ਕਰਨ ਲਈ ਤਕਨਾਲੌਜੀ ਰਾਹੀਂ ਅਸਥਾਈ ਹੱਲ ਲੱਭਣ ਦੀ ਆਦਤ ਪਾ ਲਈ ਹੈ। ਇਸ ਕਿਸਮ ਨਾਲ ਲੋਕਾਂ ਨੂੰ ਇਹ ਸੋਚਣ ਦੇ ਰਾਹ ਤੌਰ ਦਿੱਤਾ ਹੈ ਕਿ ਤਕਨਾਲੌਜੀ ਰਾਹੀਂ ਹਰ ਸਮੱਸਿਆਵਾਂ ਨਾਲ ਨਜਿੱਠ ਲਵਾਂਗੇ ਪਰ ਹਕੀਕਤ ਇਹ ਹੈ ਕਿ ਇਸ ਨਾਲ ਕਾਰਪੋਰੇਟ ਘਰਾਣੇ ਹੋਰ ਤਾਕਤਵਰ ਹੋ ਜਾਣਗੇ ਕਿਉਂਕਿ ਉਨ੍ਹਾਂ ਦਾ ਸਾਮਾਨ ਜੋ ਕਿ ਤਕਨਾਲੌਜੀ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਲੈਪਟਾਪ, ਮੋਬਾਈਲ, ਵਾਈ-ਫਾਈ ਆਦਿ ਜਨਸਮੂਹ ਤੱਕ ਨੂੰ ਖਰੀਦਣਾ ਪੈ ਰਿਹਾ ਹੈ। ਅੰਕੜੇ ਇਹ ਵੀ ਦਰਸਾ ਰਹੇ ਹਨ ਕਿ ਜਿੱਥੇ ਕਰੋਨਾ ਸੰਕਟ ਦੌਰਾਨ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਉੱਥੇ ਡਿਜੀਟਲ ਉਪਕਰਨਾਂ ਦੀ ਮੰਗ ਵੱਧਣ ਕਾਰਨ ਇਨ੍ਹਾਂ ਦੀ ਵਿਕਰੀ ਵਿੱਚ ਅਥਾਹ ਵਾਧਾ ਹੋਇਆ ਅਤੇ ਸਾਫ਼ਟਵੇਅਰ ਕੰਪਨੀਆਂ ਦਾ ਮੁਨਾਫ਼ਾ ਪਿਛਲੇ ਚਾਰ ਮਹੀਨਿਆਂ ਵਿੱਚ ਕਈ ਗੁਣਾਂ ਵਧਿਆ ਹੈ।

ਇਸ ਦਿਸ਼ਾ ਵੱਲ ਹੀ ਵਿਸ਼ਵ ਬੈਂਕ ਨੇ 3 ਬਿਲੀਅਨ ਡਾਲਰ ਦੇ ‘ਸਟਾਰ ਪ੍ਰਾਜੈਕਟ’ ਅਧੀਨ ਦੇਸ਼ ਦੇ ਛੇ ਸੂਬਿਆਂ ਦੀ ਸਕੂਲੀ ਸਿੱਖਿਆ ਵਿੱਚ ਸੁਧਾਰ ਕਰਨ ਲਈ ਕਾਰਪੋਰੇਟ ਘਰਾਣਿਆਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੀ ਭੂਮਿਕਾ ਵਧਾਉਣ ਦੇ ਫ਼ੈਸਲੇ ਲਏ ਹਨ। ਜਾਪਾਨ ਵਰਗੇ ਵਿਗਿਆਨ ਅਤੇ ਤਕਨਾਲੌਜੀ ਵਿੱਚ ਵਿਕਸਿਤ ਮੁਲਕ ਦੀ ਮਿਸਾਲ ਲੈਣੀ ਬਣਦੀ ਹੈ, ਜਿਸ ਨੇ ਇਸ ਮਹਾਂਮਾਰੀ ਦੌਰਾਨ ਵੀ ਸਕੂਲੀ ਬੱਚਿਆਂ ਨੂੰ ਡਿਜੀਟਲ ਉਪਕਰਨਾ ਤੋਂ ਦੂਰ ਰੱਖ ਕੇ ਚੰਗਾ ਸਾਹਿਤ ਪੜ੍ਹਨ ਅਤੇ ਰਚਨਾਤਮਕ ਕਿਰਿਆਂਵਾਂ ਨਾਲ ਜੋੜੀ ਰੱਖਿਆ।

ਸਿੱਖਿਆ ਵਿੱਚ ਤਕਨਾਲੌਜੀ ਦੀ ਵਰਤੋਂ ਪ੍ਰਤੀ ਤਤਪਰਤਾ ਦਿਖਾਉਣ ਤੋਂ ਪਹਿਲਾਂ ਇਸ ਵੇਲੇ ਜ਼ਰੂਰਤ ਇਸ ਗੱਲ ਦੀ ਹੈ ਕਿ ਜਿਸ ਕਿਸਮ ਨਾਲ ਸਕੂਲੀ ਸੰਕਟ ਉਤਪੰਨ ਹੋ ਰਿਹਾ ਹੈ, ਇਸ ਨਾਲ ਲਾਜ਼ਮੀ ਤੌਰ ‘ਤੇ ਲੱਖਾਂ ਵਿਦਿਆਰਥੀਆਂ ਦੀ ਸੰਵੇਦਨਾ ਅਤੇ ਸੂਝ ਪ੍ਰਭਾਵਿਤ ਹੋਵੇਗੀ। ਸਮਾਜ ਦੇ ਸਮੁੱਚੇ ਵਰਗਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਕੂਲੀ ਵਿਦਿਆਰਥੀਆਂ ਨੂੰ ਭਵਿੱਖ ਦੇ ਵਾਰਿਸ ਸਮਝਦੇ ਹੋਏ ਸਦੀਆਂ ਤੋਂ ਸਕੂਲ ਅਤੇ ਸਮਾਜ ਦੇ ਆਪਸੀ ਵਿਕਾਸ ਦੇ ਰਸਤੇ ਨੂੰ ਮੁੜ ਉਸਾਰਨ ਲਈ ਇਕਜੁੱਟ ਹੋ ਕੇ ਸੋਚਣ, ਜਿਸ ਕਿਸਮ ਨਾਲ ਨਵ-ਉਦਾਰਵਾਦੀ ਨੀਤੀਆਂ, ਨਿੱਜੀਕਰਨ ਅਤੇ ਹਰ ਪੱਧਰ ‘ਤੇ ਸਿੱਖਿਆ ਅੰਦਰ ਕਾਰਪੋਰੇਟ ਘਰਾਣਿਆਂ ਦੀ ਦਖ਼ਲਅੰਦਾਜ਼ੀ ਵਧ ਰਹੀ ਹੈ, ਇਹ ਸਮੁੱਚੇ ਸਿੱਖਿਆ ਖੇਤਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਕਮਜ਼ੋਰ ਕਰਨ ਦਾ ਵੱਡਾ ਕਾਰਨ ਬਣੇਗੀ। ਮਹਾਂਮਾਰੀ ਦੇ ਸਮੁੱਚੇ ਸਿੱਖਿਆ ਖੇਤਰ ਅਤੇ ਵਿਦਿਆਰਥੀ ਜੀਵਨ ‘ਤੇ ਪਾਏ ਦੁਸ਼-ਪ੍ਰਭਾਵਾਂ ਦੀ ਚੁਣੌਤੀ ਨੂੰ ਸੰਜੀਦਗੀ ਨਾਲ ਨਜਿੱਠਣ ਦੀ ਲੋੜ ਹੈ।
ਸਾਬਕਾ ਪ੍ਰਿੰਸੀਪਲ
ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.