ਜਵਾਬੀ ਕਾਰਵਾਈ ’ਚ ਹਮਲਾਵਰ ਵੀ ਮਾਰੇ ਗਏ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੀ ਰੋਹਿਣੀ ਕੋਰਟ ਕੰਪਲੈਕਸ ’ਚ ਗੈਂਗਸਟਰ ਜਤਿੰਦਰ ਉਰਫ਼ ਗੋਗੀ ’ਤੇ ਦੋ ਬਦਮਾਸ਼ਾਂ ਨੇ ਹਮਲਾ ਕੀਤਾ ਤੇ ਪੁਲਿਸ ਨਾਲ ਮੁਕਾਬਲੇ ’ਚ ਗੋਗੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰੋਹਿਣੀ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੋਗੀ ਨੂੰ ਤਿਹਾੜ ਜੇਲ੍ਹ ’ਚ ਬੰਦ ਕੀਤਾ ਸੀ ਜਿਸ ਨੂੰ ਸ਼ੁੱਕਰਵਾਰ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ ਇਸ ਦੌਰਾਨ ਅਦਾਲਤ ਕੰਪਲੈਕਸ ’ਚ ਦੋ ਬਦਮਾਸ਼ਾਂ ਨੇ ਗੋਗੀ ’ਤੇ ਹਮਲਾ ਕਰ ਦਿੱਤਾ।
ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ’ਚ ਗੋਗੀ ਦੇ ਨਾਲ ਦੋਵੇਂ ਬਦਮਾਸ਼ ਮਾਰੇ ਗਏ ਉਨ੍ਹਾਂ ਦੱਸਿਆ ਕਿ ਹਮਲਾਵਰ ਵਕੀਲ ਦੀ ਡਰੈਸ ਪਹਿਨ ਕੇ ਕੋਰਟ ਕੰਪਲੈਕਸ ’ਚ ਪਹੁੰਚੇ ਸਨ ਜਿਨ੍ਹਾਂ ਨੇ ਗੈਂਗਸਟਰ ਜਤਿੰਦਰ ’ਤੇ ਗੋਲੀਆਂ ਚਲਾਈਆਂ ਹਮਲਾਵਰਾਂ ਦੀ ਫਿਲਹਾਲ ਪਛਾਣ ਨਹੀਂ ਹੋਈ ਹੈ ਜ਼ਿਕਰਸੋਗ ਹੈ ਕਿ ਜਤਿੰਦਰ ਨੂੰ ਦੋ ਸਾਲ ਪਹਿਲਾਂ ਹੀ ਸਪੈਸ਼ਲ ਸੇਲ ਨੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਸੀ।
ਹਰਿਆਣਾ ਪੁਲਿਸ ਨੇ ਗੋਗੀ ’ਤੇ ਢਾਈ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ
ਜਤਿੰਦਰ ਗੋਗੀ ਦੀ ਗਿਣਤੀ ਦਿੱਲੀ ਦੇ ਟਾੱਪ ਮੋਸਟ ਗੈਂਗਸਟਰਾਂ ’ਚ ਕੀਤੀ ਜਾਂਦੀ ਸੀ ਦਿੱਲੀ ਪੁਲਿਸ ਨੇ ਉਸ ’ਤੇ 4 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਹਰਿਆਣਾ ਪੁਲਿਸ ਨੇ ਉਸ ’ਤੇ ਢਾਈ ਲੱਖ ਰੁਪਏ ਦਾ ਇਨਾਵ ਮੀ ਰੱਖਿਆ ਸੀ। ਦਿੱਲੀ ਦੇ ਨਰੇਲਾ ਇਲਾਕੇ ’ਚ ਇੱਕ ਸਥਾਨਕ ਆਗੂ ਵਰਿੰਦਰ ਮਾਨ ਦੇ ਕਤਲ ’ਚ ਗੋਗੀ ਤੇ ਉਸਦੇ ਗੁਰਗਿਆਂ ਦਾ ਹੱਥ ਸੀ ਜਤਿੰਦਰ ਉਰਫ਼ ਗੋਗੀ ’ਤੇ ਹਰਿਆਣਾ ਦੀ ਮਸ਼ਹੂਰ ਸਿੰਗਰ ਹਰਸ਼ੀਤਾ ਦਾਹੀਆ ਦੇ ਕਤਲ ਦਾ ਦੋਸ਼ ਵੀ ਹੈ ਦਿੱਲੀ ਤੇ ਹਰਿਆਣਾ ਵਰਗੇ ਸੂਬਿਆਂ ’ਚ ਇਹ ਗੈਂਗਸਟਰ ਪੁਲਿਸ ਦੇ ਨਿਸ਼ਾਨੇ ’ਤੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ