ਮਾਲੇਰਕੋਟਲਾ ‘ਚ ਨਾਮੀ ਗੈਂਗਸਟਰ ਦਾ ਕਤਲ, ਮਾਪਿਆਂ ਨੇ ਕੀਤੀ ਸੀ.ਬੀ.ਆਈ ਜਾਂਚ ਦੀ ਮੰਗ

gangster

ਵਿਆਹ ਸਮਾਗ਼ਮ ‘ਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ

ਮਾਲੇਰਕੋਟਲਾ (ਗੁਰਤੇਜ ਜੋਸੀ) ਲੰਘੀ ਰਾਤ ਕਰੀਬ 8 ਵਜੇ ਸ਼ਹਿਰ ਮਾਲੇਰਕੋਟਲਾ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਲਾਕੇ ਦੇ ਨਾਮੀ ਗੈਂਗਸਟਰ ਅਬਦੁਰ ਰਸ਼ੀਦ ਉਰਫ ਘੁੱਦੂ ਨੂੰ ਉਸ ਦੇ ਹੀ ਭਰਾ ਦੇ ਸਥਾਨਕ ਰਾਣੀ ਪੈਲੇਸ ਵਿਖੇ ਚੱਲ ਰਹੇ ਵਿਆਹ ਸਮਾਗ਼ਮ ‘ਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਉਪਰੰਤ ਜਦੋਂ ਵਾਰਸਾਂ ਨੂੰ ਮ੍ਰਿਤਕ ਦੀ ਲਾਸ਼ ਸੰਭਾਈ ਗਈ ਤਾਂ ਉਨ੍ਹਾਂ ਲਾਸ਼ ਨੂੰ ਘਰ ਲਿਜਾਣ ਦੀ ਬਜਾਏ ਹਸਪਤਾਲ ‘ਚ ਹੀ ਰੱਖ ਕੇ ਧਰਨਾ ਮੁਜ਼ਾਹਰਾ ਸ਼ੁਰੂ ਕਰ ਦਿੱਤਾ

ਗੱਲਬਾਤ ਦੌਰਾਨ ਮ੍ਰਿਤਕ ਦੇ ਭਰਾ ਮੁਹੰਮਦ ਯਾਮੀਨ ਉਰਫ ਬੌਬੀ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਉਕਤ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ ਉਨ੍ਹਾਂ ਇਸ ਮਾਮਲੇ ‘ਚ ਬਿਨਾਂ ਨਾਂ ਲਏ ਕਿਸੇ ਸਿਆਸੀ ਪਾਰਟੀ ਦੇ ਦਖਲ ਦੀ ਵੀ ਗੱਲ ਕਹੀ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਪੈਲੇਸ ‘ਚ ਘੁੱਦੂ ਨੂੰ ਮਾਰਿਆ ਗਿਆ ਹੈ ਉਸ ਦੇ ਸੀ.ਸੀ.ਟੀ.ਵੀ ਕੈਮਰਿਆਂ ਦਾ ਬੰਦ ਹੋਣਾ ਵੀ ਸ਼ੱਕ ਪਾਉਂਦਾ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਲਾਸ਼ ਦਾ ਕਫਨ ਦਫਨ ਨਹੀਂ ਕਰਨਗੇ  ਹਸਪਤਾਲ ਦੇ ਡਾਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੂੰ ਕੁੱਲ 6 ਗੋਲੀਆਂ ਲੱਗੀਆਂ ਸਨ ਜਿਨ੍ਹਾਂ ‘ਚੋਂ ਤਿੰਨ ਗੋਲੀਆਂ ਉਸ ਦੀ ਛਾਤੀ ‘ਚ ਸਾਹਮਣਿਓਂ ਲੱਗ ਕੇ ਬਾਹਰ ਨਿਕਲ ਗਈਆਂ ਜਦੋਂ ਕਿ ਦੋ ਗੋਲੀਆਂ ਅੰਦਰ ਹੀ ਰਹਿ ਗਈਆਂ ਅਤੇ ਇੱਕ ਗੋਲੀ ਪਿਛਲੇ ਪਾਸੇ ਤੋਂ ਉਸ ਦੇ ਸਿਰ ‘ਚ ਵੱਜੀ ਜੋ ਕਿ ਉਸ ਦੇ ਜਬਾੜੇ ‘ਚ ਫਸੀ ਹੋਈ ਹੈ

7 ਵਿਅਕਤੀਆਂ ਖਿਲਾਫ ਮਾਮਲਾ ਦਰਜ

ਮੌਕੇ ‘ਤੇ ਆਏ ਸਿਵਲ ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਬਾਦਲ ਦੀਨ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੀ ਇਹ ਮੰਗ ਹੈ ਕਿ ਪਹਿਲਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਤਾਂ ਉਹ ਲਾਸ਼ ਲੈ ਕੇ ਜਾਣਗੇ ਜਦੋਂ ਕਿ ਐਸ.ਪੀ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ ਬੱਗਾ ਖਾਂ, ਫਰਾਜ਼ ਅਲੀ (ਫਰਾਜ਼ੀ), ਗਾÂ੍ਹੀਆ ਖਾਨ ਅਤੇ ਚਾਰ ਅਣਪਛਾਤੇ ਵਿਅਕਤੀ ਸ਼ਾਮਿਲ ਹਨ

ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜਮਾਂ ‘ਚੋਂ ਦੋ ਵਿਅਕਤੀ ਜੇਲ੍ਹ ਅੰਦਰ ਹਨ ਜਿਨ੍ਹਾਂ ਨੂੰ ਕਾਨੂੰਨੀ ਚਾਰਾਜੋਈ ਤਹਿਤ ਬਾਹਰ ਲਿਆਂਦਾ ਜਾਵੇਗਾ ਤਾਂ ਕਿ ਉਨ੍ਹਾਂ ਕੋਲੋਂ ਤਫਤੀਸ਼ ਕੀਤੀ ਜਾ ਸਕੇ ਉਨ੍ਹਾਂ ਹੋਰ ਕਿਹਾ ਕਿ ਪੁਲਿਸ ਨੂੰ ਵੱਖ ਵੱਖ ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਫੋਟੋਜ਼ ਤੋਂ ਵੀ ਕੋਈ ਸੰਕੇਤ ਮਿਲਣ ਦਾ ਅਨੁਮਾਨ ਹੈ ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜੇਕਰ ਪੈਲੇਸ ਦੇ ਕੈਮਰੇ ਜਾਣਬੁੱਝ ਕੇ ਬੰਦ ਕੀਤੇ ਗਏ ਹਨ ਤਾਂ ਪੈਲੇਸ ਮਾਲਕਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਉਨ੍ਹਾਂ ਕਿਸੇ ਸਿਆਸੀ ਪਾਰਟੀ ਦੇ ਦਖਲ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਬਦਮਾਸ਼ ਗੁਰੱਪਾਂ ਦੀ ਲੜਾਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।