ਪੁਲਿਸ ਨੇ 4 ਦਿਨ ਤੱਕ ਦਾ ਲਿਆ ਰਿਮਾਂਡ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਪੀੜਤ ਰਾਜਿੰਦਰ ਕੁਮਾਰ ਵਾਸੀ ਗੁਰੂ ਨਾਨਕ ਕਲੌਲੀ ਨੇ ਬੀਤੀ 4 ਜੁਲਾਈ ਨੂੰ ਥਾਣਾ ਸਿਟੀ ਪੁਲਿਸ ਵਿਖੇ ਇੱਕ ਸ਼ਿਕਾਇਤ ਦਰਜ਼ ਕਰਵਾਈ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਬੀਤੇ ਦੋ ਤਿੰਨ ਦਿਨਾਂ ਤੋਂ ਫੋਨ ਕਰਕੇ ਉਸ ਦੇ ਪੁੱਤਰ ਅੰਕੁਸ਼ ਤੋਂ ਕੋਈ 10 ਲੱਖ ਰੁਪਏ ਦੇਣ ਦੇ ਲਈ ਕਹਿ ਰਿਹਾ ਹੈ। ਪੀੜਤ ਨੇ ਇਹ ਵੀ ਦੱਸਿਆ ਸੀ ਕਿ ਦੋਸ਼ੀਆਂ ਵੱਲੋਂ ਲਗਾਤਾਰ ਅੰਕੁਸ਼ ‘ਤੇ ਪੈਸੇ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਇਸੇ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਵਿਖੇ ਥਾਣਾ ਸਿਟੀ ਪੁਲਿਸ ਨੇ ਫੋਨ ‘ਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਾਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਵਾਰ-ਵਾਰ ਧਮਕੀਆਂ ਵੀ ਦੇ ਰਹੇ ਸਨ, ਕਿ ਜੇਕਰ ਪੈਸੇ ਨਾ ਦਿੱਤੇ ਤਾਂ ਅੰਜਾਮ ਭੁਗਤਣ ਲਈ ਤਿਆਰ ਰਹਿਣ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਵਾਰ ਵਾਰ ਕਾਲ ਆਉਣ ਦੇ ਬਾਅਦ ਮੁਲਜ਼ਮਾਂ ਦੇ ਨੰਬਰ ਬਲੈਕ ਲਿਸਟ ਵਿੱਚ ਪਾ ਦਿੱਤੇ।
ਇਸ ਦੇ ਬਾਅਦ ਦੋਸ਼ੀਆਂ ਨੇ ਉਨ੍ਹਾਂ ਦੀ ਦੁਕਾਨ ‘ਤੇ ਆ ਕੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਨਤੀਜਾ ਭੁਗਤਣ ਦੀ ਧਮਕੀ ਦਿੱਤੀ। ਇਸੇ ਮਾਮਲੇ ਵਿੱਚ ਰਾਜਿੰਦਰ ਕੁਮਾਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਗੈਂਗਸਟਾਰ ਲੋਰੇਂਨਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਜੋਧਪੁਰ ਜੇਲ ‘ਚ ਪ੍ਰੋਡਕਸ਼ ਵਾਰੰਟ ‘ਤੇ ਲਿਆ ਕੇ ਮਾਨਯੋਗ ਜੱਜ ਅਤੁਲ ਕੰਬੋਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਥਾਣਾ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਅਨਮੋਲ ਬਿਸ਼ਨੋਈ ਨਾਲ ਪੁੱਛਗਿੱਛ ਕਰਨ ਲਈ ਮਾਨਯੋਗ ਅਦਾਲਤ ਨੇ 28 ਜੁਲਾਈ ਤੱਕ ਦਾ ਰਿਮਾਂਡ ਦਿੱਤਾ ਹੈ। ਇਸ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੇਸ਼ ਕਰਨ ਤੋਂ ਪਹਿਲਾ ਬਿਸ਼ਨੋਈ ਦਾ ਕਰਵਾਇਆ ਗਿਆ ਮੈਡੀਕਲ ਚੈਕਅੱਪ ਫਿਰੋਤੀ ਦੀ ਮੰਗ ਦੇ ਦੋਸ਼ ਵਿੱਚ ਲਿਆਂਦੇ ਗਏ ਮੁਲਜ਼ਮ ਅਨਮੋਲ ਬਿਸ਼ਨੋਈ ਦਾ ਸਭ ਤੋਂ ਪਹਿਲਾ ਸਿਵਲ ਹਸਪਤਾਲ ਵਿੱਚ ਮੈਡੀਕਲ ਚੈਕਅੱਪ ਕਰਵਾਇਆ ਗਿਆ। ਜਿਥੇ ਉਸ ਦੀ ਸਰੀਰਕ ਜਾਂਚ ਕੀਤੀ ਗਈ ਅਤੇ ਉਸ ਦੇ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਪ੍ਰੀਕਿਰਆ ਸ਼ੁਰੂ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ