Ludhiana News : ਲੁੱਟਾਂ-ਖੋਹਾਂ ਕਰਨ ਦੇ ਦੋੋਸ਼ ’ਚ ਪੁਲਿਸ ਵੱਲੋਂ ਦੋ ਲੜਕੀਆਂ ਸਣੇ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ

Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News : ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਲੁੱਟਾਂ-ਖੋਹਾਂ ਕਰਨ ਦੇ ਦੋਸ਼ ਵਿੱਚ ਦੋ ਲੜਕੀਆਂ ਸਣੇ ਗੈਂਗ ਦੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਨਾਂ ਦੇ ਕਬਜ਼ੇ ’ਚੋਂ ਪੁਲਿਸ ਨੂੰ 3 ਐਕਟਿਵਾ, ਦੋ ਮੋਟਰਸਾਇਕਲ ਤੇ 6 ਮੋਬਾਇਲਾਂ ਤੋਂ ਇਲਾਵਾ ਵਾਰਦਾਤ ਕਰਨ ਸਮੇਂ ਵਰਤੇ ਜਾਣ ਵਾਲੇ 2 ਲੋਹੇ ਦੇ ਦਾਤ ਵੀ ਬਰਾਮਦ ਹੋਏ ਹਨ।

ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਡਵੀਜਨ ਨੰਬਰ-7 ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪ੍ਰੇਮ ਚੰਦ ਸਮੇਤ ਪੁਲਿਸ ਪਾਰਟੀ ਕੱਟ ਤਾਜਪੁਰ ਰੋਡ ’ਤੇ ਮੌਜੂਦ ਸੀ। ਪੁਲਿਸ ਨੂੰ ਮੁਖਬਰੀ ਮਿਲੀ ਕਿ ਦੋ ਲੜਕੀਆਂ ਸਣੇ ਕੁੱਝ ਵਿਅਕਤੀ ਸੁੰਨਸਾਨ ਇਲਾਕਿਆਂ ’ਚ ਰਾਹਗੀਰਾਂ ਪਾਸੋਂ ਲੁੱਟਾਂ- ਖੋਹਾਂ ਤੋਂ ਇਲਾਵਾ ਚੋਰੀਆਂ ਕਰਨ ਦੇ ਆਦੀ ਹਨ। ਅੱਜ ਵੀ ਥਾਣਾ ਡਵੀਜਨ ਨੰਬਰ- 7 ਦੇ ਏਰੀਏ ਵਿੱਚ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਹਨ ਤੇ ਬਾਬਾ ਜੀਵਨ ਸਿੰਘ ਨਗਰ ਅਮਿਤ ਚੌਹਾਨ ਉਰਫ਼ ਡੋਰੇਮਾਨ ਦੇ ਘਰ ਬੈਠੇ ਹਨ। ਜਿਸ ਪਿੱਛੋਂ ਪੁਲਿਸ ਨੇ ਮਾਮਲਾ ਦਰਜ਼ ਕਰਕੇ ਸਭਨਾਂ ਨੂੰ ਰੇਡ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।

Ludhiana News

ਜਿਨ੍ਹਾਂ ਦੀ ਪਹਿਚਾਣ ਬਿਕਰਮਜੀਤ ਸਿੰਘ ਉਰਫ ਸੋਨੂੰ ਵਾਸੀ ਸ਼ਹੀਦਾਂ ਗਲਵਾਰੀ ਗੇਟ ਚੌਂਕ ਅੰਮ੍ਰਿਤਸਰ ਹਾਲ ਵਰਮਾ ਦਾ ਵੇਹੜਾ ਲੁਧਿਆਣਾ, ਸੁਮਨ ਵਾਸੀ ਮੁਹੱਲਾ ਜਨਕਪੁਰੀ, ਖੁਸ਼ੀ ਵਾਸੀ ਮਿਲਰਗੰਜ਼ ਘੋੜਾ ਕਲੋਨੀ, ਅਮਿਤ ਚੌਹਾਨ ਉਰਫ ਡੋਰੇਮਾਨ ਵਾਸੀ ਜੀਵਨ ਸਿੰਘ ਨਗਰ ਤਾਜਪੁਰ ਰੋਡ ਤੇ ਨਿਖਲ ਕੁਮਾਰ ਉਰਫ ਚੋਟੀ ਵਾਸੀ ਮੁਹੱਲਾ ਵਿਜੈ ਨਗਰ ਲੁਧਿਆਣਾ ਵਜੋਂ ਹੋਈ ਹੈ।

ਮੁਢਲੀ ਪੁੱਛਗਿੱਛ ਦੌਰਾਨ ਉਕਤਾਨ ਦੇ ਕਬਜ਼ੇ ’ਚੋਂ ਪੁਲਿਸ ਨੂੰ ਵੱਖ ਵੱਖ ਮਾਰਕੇ ਦੀਆਂ ਬਿਨ੍ਹਾਂ ਨੰਬਰੀ 3 ਐਕਟਿਵਾ ਤੇ ਬਿਨ੍ਹਾਂ ਨੰਬਰੀ 2 ਮੋਟਰਸਾਇਕਲਾਂ ਤੋਂ ਇਲਾਵਾ 6 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਪੁਲਿਸ ਨੂੰ ਉਕਤਾਨ ਦੇ ਕਬਜ਼ੇ ’ਚੋਂ ਵਾਰਦਾਤ ਸਮੇਂ ਵਰਤੇ ਜਾਣ ਲਈ ਰੱਖੇ ਲੋਹੇ ਦੇ 2 ਦਾਤ ਹਥਿਆਰ ਵੀ ਬਰਾਮਦ ਹੋਏ ਹਨ। ਥਾਣਾ ਮੁਖੀ ਮੁਤਾਬਕ ਪੁਲਿਸ ਵੱਲੋਂ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤੀ ਜਾ ਰਿਹਾ ਹੈ, ਜਿਸ ਤੋਂ ਬਾਅਦ ਇੰਨਾਂ ਤੋਂ ਹੋਰ ਵੀ ਘੂਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Read Also : Haryana News: ਕਾਂਗਰਸ ਤੋਂ ਟਿਕਟ ਮਿਲਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਦਿੱਤਾ ਵੱਡਾ ਬਿਆਨ

LEAVE A REPLY

Please enter your comment!
Please enter your name here