Indian Currency: ਅਸੀਂ ਸਾਰੇ ਰੋਜ਼ਾਨਾ ਹੀ ਭਾਰਤੀ ਕਰੰਸੀ ਦੀ ਵਰਤੋਂ ਕਰਦੇ ਹਾਂ, ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਇਨ੍ਹਾਂ ਨੋਟਾਂ ’ਤੇ ਮਹਾਤਮਾ ਗਾਂਧੀ ਦੀ ਫੋਟੋ ਹੁੰਦੀ ਹੈ, ਪਰ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੋਵੇਗੀ ਕਿ ਆਖਰ ਕਿਵੇਂ ਤੇ ਕਿਉਂ, ਕਦੋਂ ਮਹਾਤਮਾ ਗਾਂਧੀ ਦੀ ਤਸਵੀਰ ਭਾਰਤੀ ਕਰੰਸੀ ’ਤੇ ਆਈ। ਹਾਲਾਂਕਿ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਆਜ਼ਾਦੀ ਦੇ ਕਈ ਸਾਲਾਂ ਬਾਅਦ ਮਹਾਤਮਾ ਗਾਂਧੀ ਦੀ ਫੋਟੋ ਭਾਰਤੀ ਨੋਟਾਂ ਭਾਵ ਕਾਗਜ਼ ’ਤੇ ਛਾਪੀ ਗਈ। ਇਹ ਕੰਮ ਅਜ਼ਾਦੀ ਤੋਂ 22 ਸਾਲਾਂ ਬਾਅਦ ਜਾ ਕੇ ਹੋ ਸਕਿਆ, ਉਹ ਵੀ ਸਿਰਫ਼ ਇੱਕ ਰੁਪਏ ਦੇ ਨੋਟ ’ਤੇ… ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਮੁਤਾਬਿਕ ਭਾਰਤ ਸਕਰਾਰ ਨੇ ਪਹਿਲੀ ਵਾਰ 1949 ’ਚ ਇੱਕ ਰੁਪਏ ਦੇ ਨੋਟ ਦਾ ਨਵਾਂ ਡਿਜ਼ਾਈਨ ਤਿਆਰ ਕੀਤਾ ਗਿਆ, ਅਤੇ ਹੁਣ ਆਜ਼ਾਦ ਭਾਰਤ ਲਈ ਇੱਕ ਫੋਟੋ ਨੂੰ ਚੁਣਿਆ ਜਾਣਾ ਸੀ।
ਸ਼ੁਰੂਆਤ ’ਚ ਛਪੀ ਸੀ ਅਸ਼ੋਕ ਦੀ ਲਾਟ | Indian Currency
ਸ਼ੁਰੂਆਤ ’ਚ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਬ੍ਰਿਟੇਨ ਦੇ ਰਾਜੇ ਦੀ ਜਗ੍ਹਾ ਨੋਟਾਂ ’ਤੇ ਮਹਾਤਮਾ ਗਾਂਧੀ ਦੀ ਤਸਵੀਰ ਲੱਗੇਗੀ ਅਤੇ ਇਸ ਲਈ ਡਿਜ਼ਾਈਨ ਵੀ ਤਿਆਰ ਕਰ ਲਏ ਗਏ ਸਨ, ਪਰ ਆਖ਼ਰ ਸਹਿਮਤੀ ਇਸ ਗੰਲ ’ਤੇ ਬਣੀ ਕਿ ਮਹਾਤਮਾ ਗਾਂਧੀ ਦੀ ਤਸਵੀਰ ਦੀ ਬਜਾਇ ਕਰੰਸੀ ਨੋਟ ’ਤੇ ਅਸ਼ੋਕ ਸਤੰਭ ਜਾਂ ਅਸ਼ੋਕ ਦੀ ਲਾਟ ਦੀ ਫੋਟੋ ਨੂੰ ਛਾਪਿਆ ਜਾਣਾ ਚਾਹੀਦਾ ਹੈ, ਫਿਰ ਇਸ ਗੱਲ ’ਤੇ ਸਹਿਮਤੀ ਨਹੀਂ ਬਣ ਸਕੀ ਕਿ ਮਹਾਤਮਾ ਗਾਂਧੀ ਦੀ ਫੋਟੋ ਨੂੰ ਭਾਰਤੀ ਨੋਟਾਂ ’ਤੇ ਛਾਪਿਆ ਜਾਣਾ ਚਾਹੀਦਾ ਹੈ। (Indian Currency)
Also Read : BJP seats: ਹਰਿਆਣਾ ’ਚ ਸਿਆਸੀ ਹਲਚਲ ਤੇਜ਼, ਚੰਡੀਗੜ੍ਹ ’ਚ ਜੇਜੇਪੀ ਦੇ ਦੋ ਵਿਧਾਇਕਾਂ ਨੂੰ ਮਿਲੇ ਸੈਨੀ ਤੇ ਖੱਟਰ
ਉੱਥੇ ਹੀ ਇਸ ਤੋਂ ਇਲਾਵਾ ਕਰੰਸੀ ਨੋਟ ਦੇ ਡਿਰਾਈਨ ’ਚ ਬਹੁਤ ਬਦਲਾਅ ਨਹੀਂ ਕੀਤੇ ਗਏ ਸਨ, ਸਾਲ 1950 ’ਚ ਭਾਰਤੀ ਗਣਰਾਜ ’ਚ ਪਹਿਲੀ ਵਾਰ 2, 5, 10 ਤੇ 100 ਰੁਪਏ ਦੇ ਨੋਟ ਜਾਰੀ ਕੀਤੇ ਗਏ, ਉਸ ’ਤੇ ਮਹਾਤਮਾ ਗਾਂਧੀ ਦੀ ਫੋਟੋ ਨਹੀਂ ਸੀ, ਪਹਿਲੀ ਵਾਰ ਮਹਾਤਮਾ ਗਾਂਧੀ ਦੀ ਫੋਟੋ ਇੱਕ ਰੁਪਏ ਦੇ ਨੋਟ ’ਤੇ ਆਈ ਸੀ, ਪਰ ਉਨ੍ਹਾਂ ’ਤੇ ਨੋਟਾਂ ਦੀ ਪੂਰੀ ਸਰੀਜ਼ ਆਜ਼ਾਦੀ ਦੇ 49 ਸਾਲਾਂ ਬਾਅਦ ਜਾਰੀ ਹੋਈ।
ਪਹਿਲੀ ਵਾਰ ਨੋਟ ’ਤੇ ਕਦੋਂ ਆਏ ਗਾਂਧੀ ਜੀ? | Indian Currency
ਦੱਸ ਦਈਏ ਕਿ ਫਿਰ ਆਰਬੀਆਈ ਨੇ ਇੱਕ ਹੋਰ ਨੋਟ ਕ’ਤੇ ਮਹਾਤਮਾ ਗਾਂਧੀ ਦੀ ਫੋਟੋ ਪ੍ਰਕਾਸ਼ਿਤ ਕੀਤੀ, ਇਹ 1987 ’ਚ ਆਇਆ 500 ਦਾ ਨੋਟ ਸੀ, ਹਾਲਾਂਕਿ ਇਸ ਨੋਟ ਨੂੰ 1996 ’ਚ ਆਰਬੀਆਈ ਨੇ ਬੰਦ ਕਰ ਦਿੱਤਾ ਸੀ, ਪਰ 1996 ’ਚ ਰਿਜ਼ਰਵ ਬੈਂਕ ਨੇ ਮਹਾਤਮਾ ਗਾਂਧੀ ਦੀ ਫੋਟੋ ਦੇ ਨਾਲ ਨੋਟਾਂ ਦੀ ਨਵੀਂ ਸੀਰੀਜ਼ ਛਾਪੀ। ਇਸ ’ਚ ਸਾਰੇ ਨੋਟਾਂ ’ਤੇ ਮਹਾਤਮਾ ਗਾਂਧੀ ਦੀ ਤਸਵੀਰ ਛਪੀ ਹੋਈ ਸੀ। ਮਹਾਤਮਾ ਗਾਂਧੀ ਸੀਰੀਜ ਦੇ ਇਹ ਨੋਟ ਨਵੇਂ ਸੁਰੱਖਿਆ ਫੀਚਰਾਂ ਨਾ ਛਾਪੇ ਗਏ ਸਨ, ਇਸ ਦੇ ਵਾਟਰਮਾਰਕ ਵੀ ਬਦਲ ਗਏ ਸਨ। ਇਸ ਨੋਟ ’ਚ ਅਜਿਹੇ ਫੀਚਰ ਸ਼ਾਮਲ ਕੀਤੇ ਗਏ ਕਿ ਨੇਤਰਹੀਣ ਲੋਕ ਵੀ ਇਸ ਦੀ ਪਛਾਣ ਆਸਾਨੀ ਨਾਲ ਕਰ ਲੈਣ।
ਕਦੋਂ ਉੱਠੀ ਸੀ ਗਾਂਧੀ ਜੀ ਦੀ ਫੋਟੋ ਨੋਟਾਂ ਤੋਂ ਹਟਾਉਣ ਦੀ ਗੱਲ?
ਹਾਲਾਂਕਿ ਸਾਲ 2014 ’ਚ ਮਹਾਤਮਾ ਗਾਂਧੀ ਦੀ ਤਸਵੀਰ ਨੋਟਾਂ ਤੋਂ ਹਟਾਉਣ ਦੀ ਗੱਲ ਉੱਠੀ ਸੀ। ਪਰ ਉਸ ਸਮੇਂ ਵਿੱਤ ਮੰਤਰੀ ਰਹੇ ਅਰੁਣ ਜੇਟਲੀ ਨੇ ਅਜਿਹੀਆਂ ਅਫ਼ਵਾਹਾਂ ਨੂੰ ਖਾਰਜ਼ ਕਰ ਦਿੱਤਾ ਸੀ। ਜੇਟਲੀ ਨੇ ਲੋਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਰਿਜ਼ਰਵ ਬੈਂਕ ਪੈਨਲ ਨੇ ਤੈਅ ਕੀਤਾ ਹੈ ਕਿ ਬੈਂਕ ਨੋਟਾਂ ’ਤੇ ਮਹਾਤਮਾ ਗਾਂਧੀ ਤੋਂ ਇਲਾਵਾ ਕਿਸੇ ਹੋਰ ਨੇਤਾ ਦੀ ਤਸਵੀਰ ਨਹੀਂ ਲਾਵੇਗਾ। ਕਿਉਂਕਿ ਇਸ ਦੇਸ਼ ਨੂੰ ਮਹਾਤਮਾ ਗਾਂਧੀ ਤੋਂ ਇਲਾਵਾ ਕੋਈ ਹੋਰ ਸਖਸ਼ੀਅਤ ਬਿਹਤਰ ਤਰੀਕੇ ਨਾਲ ਪੇਸ਼ ਨਹੀਂ ਕਰਦੀ। ਮਹਾਤਮਾ ਗਾਂਧੀ ਨੂੰ ਦੇਸ਼ ਰਾਸ਼ਟਰ ਪਿਤਾ ਦੇ ਰੂਪ ’ਚ ਵੀ ਮੰਨਦਾ ਹੈ, ਇਸ ਲਈ ਉਨ੍ਹਾਂ ਦੀ ਤਸਵੀਰ ਨੂੰ ਲੈ ਕੇ ਵਿਵਾਦ ਦੀ ਕੋਈ ਗੁੰਜਾਇਸ਼ ਨਹੀਂ ਰਹੀ।
ਕਿੱਥੋਂ ਲਈ ਗਈ ਗਾਂਧੀ ਜੀ ਦੀ ਫੋਟੋ?
ਮਹਾਤਮਾ ਗਾਂਧੀ ਦੀ ਇਹ ਫੋਟੋ ਜੋ ਭਾਰਤੀ ਕਰੰਸੀ ’ਤੇ ਅੰਕਿਤ ਹੈ, ਉਹ ਕੋਈ ਕੈਰੀਕੇਚਰ ਨਹੀਂ ਹੈ, ਸਗੋਂ ਇੱਕ ਮੂਲ ਫੋਟੋ ਤੋਂ ਲਿਆ ਗਿਆ ਕੱਟਆਊਟ ਹੈ। ਇਹ ਤਸਵੀਰ 1946 ’ਚ ਰਾਸ਼ਟਰਪਤੀ ਭਵਨ ਦੇ ਬਾਹਰ ਦੀ ਹੈ, ਉਨ੍ਹਾਂ ਦੇ ਨਾਲ ਇਸ ਫੋਟੋ ’ਚ ਬ੍ਰਿਟਿਸ਼ ਨੇਤਾ ਲਾਰਡ ਫਰੈਡਰਿਕ ਵਿਲੀਅਮ ਪੈਟਿਕ ਲਾਰੈਂਸ ਵੀ ਸਨ।