ਸਾਡੇ ਨਾਲ ਸ਼ਾਮਲ

Follow us

13.2 C
Chandigarh
Saturday, January 17, 2026
More
    Home Breaking News ਰਾਜਸਭਾ &#8216...

    ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ

    Gandhi, Family's, SPG, Issues, Raised, Rajya Sabha

    ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ

    ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ

    ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਬੁੱਧਵਾਰ ਨੂੰ ਰਾਜਸਭਾ ‘ਚ ਗਾਂਧੀ ਪਰਿਵਾਰ ਨੂੰ ਐਸਪੀਜੀ ਸੁਰੱਖਿਆ ਹਟਾਉਣ ਦਾ ਮੁੱਦਾ ਉਠਾਇਆ। ਇਸ ‘ਤੇ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਇਹ ਫੈਸਲਾ ਕਿਸੇ ਨੇਤਾ ਦਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦਾ ਹੈ। ਉੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਭਾਸ਼ਣ ਦੇਣਗੇ। ਉੱਧਰ ਲੋਕ ਸਭਾ ‘ਚ ਤੀਜੇ ਦਿਨ ਦੀ ਕਾਰਵਾਈ ਦੌਰਾਨ ਚਿਟਫੰਡ ਬਿੱਲ 2019 ‘ਤੇ ਚਰਚਾ ਅਤੇ ਉਸ ਨੂੰ ਪਾਸ ਕਰਵਾਇਆ ਜਾ ਸਕਦਾ ਹੈ। ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਡਿਜਾਇਨ ਬਿੱਲ 2019 ‘ਤੇ ਚਰਚਾ ਹੋ ਸਕਦੀ ਹੈ। ਇਸ ਨੂੰ Rajya Sabha ਦੁਆਰਾ ਪਾਸ ਕੀਤਾ ਜਾ ਚੁੱਕਾ ਹੈ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਰਾਜਸਭਾ ‘ਚ ਪਾਰਟੀ ਨੇਤਾਵਾਂ ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਐਸਪੀਜੀ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਉਠਾਇਆ।

    ਉਹਨਾਂ ਕਿਹਾ ਕਿ ਸਾਡੇ ਨੇਤਾਵਾਂ ਦੀ ਸੁਰੱਖਿਆ ਦਾ ਮੁੱਦਾ ਪੱਖਪਾਤ ਪੂਰਨ ਰਾਜਨੀਤਕ ਵਿਚਾਰਾਂ ਤੋਂ ਪਰੇ ਹੋਣਾ ਚਾਹੀਦਾ ਹੈ।  ਇਸ ਦੇ ਜਵਾਬ ‘ਚ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਫੈਸਲੇ ‘ਚ ਕੁਝ ਵੀ ਰਾਜਨੀਤਿਕ ਨਹੀਂ ਹੈ। ਸੁਰੱਖਿਆ ਵਾਪਸ ਲਈ ਗਈ ਹੈ। ਗ੍ਰਹਿ ਮੰਤਰਾਲੇ ਦਾ ਇੱਕ ਨਿਰਧਾਰਿਤ ਪੈਟਰਨ ਅਤੇ ਪ੍ਰੋਟੋਕਾਲ ਹੈ। ਇਸ ਦਾ ਫੈਸਲਾ ਕਿਸੇ ਨੇਤਾ ਦੁਆਰਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ। ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਵਾਪਸ ਲੈ ਲਈ ਜਾਂਦੀ ਹੈ।

    • ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ
    • ਨੇਤਾਵਾਂ ਦੀ ਸੁਰੱਖਿਆ ਦਾ ਮੁੱਦਾ ਪੱਖਪਾਤ ਪੂਰਨ ਰਾਜਨੀਤਕ ਵਿਚਾਰਾਂ ਤੋਂ ਪਰੇ ਹੋਣਾ ਚਾਹੀਦਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Rajya Sabha

    LEAVE A REPLY

    Please enter your comment!
    Please enter your name here