ਭਾਰਤ-ਅਸਟਰੇਲੀਆ ਗਾਬਾ ਟੈਸਟ, ਭਾਰਤ ਨੇ ਫਾਲੋ-ਆਨ ਬਚਾਇਆ, ਬੁਮਰਾਹ-ਆਕਾਸ਼ ਨਾਬਾਦ ਪਰਤੇ

India vs Australia 3nd Test Match

ਰਾਹੁਲ-ਜਡੇਜਾ ਦੇ ਅਰਧਸੈਂਕੜੇ | IND vs AUS

  • ਬੁਮਰਾਹ ਤੇ ਆਕਾਸ਼ ਦੀਪ ਨਾਬਾਦ ਪਵੇਲੀਅਨ ਪਰਤੇ

ਸਪੋਰਟਸ ਡੈਸਕ। India vs Australia 3nd Test Match: ਭਾਰਤ ਨੇ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ‘ਚ ਫਾਲੋਆਨ ਖੇਡਣ ਤੋਂ ਆਪਣੇ ਆਪ ਨੂੰ ਬਚਾ ਲਿਆ ਹੈ। ਗਾਬਾ ਸਟੇਡੀਅਮ ‘ਚ ਚੱਲ ਰਹੇ ਮੈਚ ‘ਚ ਭਾਰਤੀ ਟੀਮ 193 ਦੌੜਾਂ ਨਾਲ ਪਿੱਛੇ ਹੈ। ਮੈਚ ਦੇ ਚੌਥੇ ਦਿਨ ਮੰਗਲਵਾਰ ਨੂੰ ਸਟੰਪ ਖਤਮ ਹੋਣ ਤੱਕ ਭਾਰਤ ਨੇ 9 ਵਿਕਟਾਂ ‘ਤੇ 252 ਦੌੜਾਂ ਬਣਾ ਲਈਆਂ ਹਨ। ਆਕਾਸ਼ ਦੀਪ 27 ਅਤੇ ਜਸਪ੍ਰੀਤ ਬੁਮਰਾਹ 10 ਦੌੜਾਂ ਬਣਾ ਕੇ ਨਾਬਾਦ ਪਰਤੇ। ਇਕ ਸਮੇਂ ਟੀਮ ਨੇ 213 ਦੌੜਾਂ ‘ਤੇ 9ਵੀਂ ਵਿਕਟ ਗੁਆ ਦਿੱਤੀ ਸੀ। ਰਵਿੰਦਰ ਜਡੇਜਾ 77 ਦੌੜਾਂ ਬਣਾ ਕੇ ਆਊਟ ਹੋਏ। ਇੱਥੋਂ ਭਾਰਤ ਨੂੰ ਫਾਲੋਆਨ ਬਚਾਉਣ ਲਈ 33 ਦੌੜਾਂ ਦੀ ਲੋੜ ਸੀ। India vs Australia 3nd Test Match

ਅਜਿਹੇ ‘ਚ ਆਕਾਸ਼ ਦੀਪ ਅਤੇ ਜਸਪ੍ਰੀਤ ਬੁਮਰਾਹ ਨੇ ਸੰਜਮ ਨਾਲ ਬੱਲੇਬਾਜ਼ੀ ਕੀਤੀ। ਭਾਰਤੀ ਟੀਮ ਨੇ ਦਿਨ ਦੀ ਸ਼ੁਰੂਆਤ 51/4 ਦੇ ਸਕੋਰ ਨਾਲ ਕੀਤੀ। ਕੇਐਲ ਰਾਹੁਲ ਨੇ 33 ਦੌੜਾਂ ਦੀ ਪਾਰੀ ਖੇਡੀ ਅਤੇ 84 ਦੌੜਾਂ ਬਣਾ ਕੇ ਆਊਟ ਹੋ ਗਏ। ਆਸਟ੍ਰੇਲੀਆ ਲਈ ਕਪਤਾਨ ਪੈਟ ਕਮਿੰਸ ਨੇ 4 ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਨੇ 3 ਵਿਕਟਾਂ ਲਈਆਂ। ਨਾਥਨ ਲਿਓਨ ਅਤੇ ਜੋਸ਼ ਹੇਜ਼ਲਵੁੱਡ ਨੂੰ ਇਕ-ਇਕ ਵਿਕਟ ਮਿਲੀ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਨੇ ਸ਼ਨੀਵਾਰ ਨੂੰ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। IND vs AUS

ਇਹ ਖਬਰ ਵੀ ਪੜ੍ਹੋ : Shambhu Border: ਸ਼ੰਭੂ ਬਾਰਡਰ ਸਬੰਧੀ ਅੱਜ ਸੁਪਰੀਮ ਕੋਰਟ ’ਚ ਸੁਣਵਾਈ

India vs Australia 3nd Test Match
ਰਵਿੰਦਰ ਜਡੇਜਾ ਅਰਧਸੈਂਕੜਾ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ।

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਰੈੱਡੀ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।

ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਨਾਥਨ ਮੈਕਸਵੀਨੀ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।

LEAVE A REPLY

Please enter your comment!
Please enter your name here