ਕੋਵਿਡ-19 ਮਹਾਂਮਾਰੀ ਸੰਕਟ ਨੂੰ ਵੇਖਦਿਆਂ ਸੱਦੀ ਗਈ ਮੀਟਿੰਗ
ਨਵੀਂ ਦਿੱਲੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਦੁਨੀਆ ਭਰ ਦੀਆਂ ਸਰਕਾਰਾਂ ਤੋਂ ਵਿਦੇਸ਼ੀ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਕਰਦਿਆਂ ਸੁਰੱਖਿਅਤ ਵਾਪਸੀ ਲਈ ਕਿਹਾ ਹੈ। ਸ਼ੁੱਕਰਵਾਰ ਨੂੰ ਜੀ-20 ਵਿਦੇਸ਼ ਮੰਤਰੀਆਂ ਦੀ ਵਿਸ਼ੇਸ਼ ਬੈਠਕ ‘ਚ ਜੈਸ਼ੰਕਰ ਨੇ ਲੋਕਾਂ ਦੀ ਸਰਹੱਦ ਪਾਰ ਆਵਾਜਾਈ ਲਈ ਮਾਨਕੀਕਰਨ ਦਾ ਮਤਾ ਰੱਖਿਆ।

ਮਤੇ ‘ਚ ਪ੍ਰੀਖਣ ਪ੍ਰਕਿਰਿਆ ਤੇ ਪ੍ਰੀਖਣ ਨਤੀਜਿਆਂ ਦੀ ਸਾਰਵਭੌਮਿਕ ਸਵੀਕਾਰਤਾ, ਏਕਤਾਂਵਾਸ ਪ੍ਰਕਿਰਿਆ ਤੇ ਗਤੀਵਿਧੀ ਤੇ ਸੰਕ੍ਰਮਣ ਪ੍ਰੋਟੋਕਾਲ ਸ਼ਾਮਲ ਹਨ। ਉਨ੍ਹਾਂ ਬੈਠਕ ‘ਚ ਜੀ 20 ਦੇ ਵਿਦੇਸ਼ ਮੰਤਰੀਆਂ ਨੂੰ ਵਿਦੇਸ਼ਾਂ ‘ਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਵੱਲੋਂ ਚੁੱਕੇ ਗਏ ‘ਵੰਦੇ ਭਾਰਤ ਮਿਸ਼ਨ’ ਸਮੇਤ ਕਦਮਾਂ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮੌਜ਼ੂਦਾ ਜੀ-20 ਮੁਖੀ ਸਾਊਦੀ ਅਰਬ ਨੇ ਬੈਠਕ ਕੀਤੀ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ-ਅਲ-ਸਾਉਦੀ ਨੇ ਮੀਟਿੰਗ ਦੀ ਅਗਵਾਈ ਕੀਤੀ। ਇਹ ਬੈਠਕ ਕੋਵਿਡ-19 ਮਹਾਂਮਾਰੀ ਸੰਕਟ ਨੂੰ ਵੇਖਦਿਆਂ ਸੱਦੀ ਗਈ। ਕੋਰੋਨਾ ਸੰਕਟ ਦੇ ਮੱਦੇਨਜ਼ਰ ਸਰਹੱਦਾਂ ‘ਤੇ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਬੈਠਕ ‘ਚ ਚਰਚਾ ਹੋਈ। ਮੀਟਿੰਗ ਦੌਰਾਨ ਮੰਤਰੀਆਂ ਨੇ ਕੋਰੋਨਾ ਕਾਲ ‘ਚ ਆਪਣੇ-ਆਪਣੇ ਦੇਸ਼ਾਂ ਦੀਆਂ ਸਰਹੱਦ ਪਾਰ ਪ੍ਰਬੰਧ ਕਰਨ ਦੇ ਉਪਾਵਾਂ ਤੇ ਤਜ਼ਰਬਿਆਂ ਨੂੰ ਸਭ ਨੇ ਸਾਂਝਾ ਕੀਤਾ। ਉਨ੍ਹਾਂ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਜੀ-20 ਦੇਸ਼ਾਂ ਨੂੰ ਇੱਕਜੁਟ ਕਰਨ ਲਈ ਸਾਉਦੀ ਅਰਬ ਦੀ ਸ਼ਲਾਘਾ ਵੀ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.















