ਦੋਵਾਂ ਵਿਚਾਲੇ ਹੋਈ ਤਿੱਖੀ ਤਕਰਾਰ
(ਸੱਚ ਕਹੂੰ ਨਿਊਜ਼) ਸਮਾਣਾ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਹੜ੍ਹ ਨੇ ਕਹਿਰ ਮਚਾਇਆ ਹੋਇਆ। ਇਸ ਦੌਰਾਨ ਸਾਰੇ ਆਗੂ ਆਪਣੇ ਆਪਣੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ( Chetan Singh Jouramajra) ਤੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੀ ਜੈਇੰਦਰ ਕੌਰ ਆਪਸ ’ਚ ਭਿੜ ਪਏ। ਇਸ ਦੌਰਾਨ ਦੋਵਾਂ ਦਰਮਿਆਨ ਤਿੱਖੀ ਬਹਿਸ ਹੋ ਗਈ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਲਈ ਆਮ ਆਦਮੀ ਪਾਰਟੀ ਸਰਕਲ ਬਾਦਸ਼ਾਹਪੁਰ ਦੇ ਸੀਨੀਅਰ ਆਗੂ ਅੱਗੇ
ਜਾਣਕਾਰੀ ਅਨੁਸਾਰ ਸਮਾਣਾ ਦੇ ਇੱਕ ਪਿੰਡ ’ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ ਸਨ ਬੀਬਾ ਜੈਇੰਦਰ ਕੌਰ ਤਾਂ ਇਸ ਦੌਰਾਨ ਉਨਾਂ ਦੀ ਕਿਸ਼ਤੀ ਨੂੰ ਲੈ ਕੇ ਆਪ ਦੇ ਮੰਤਰੀ ਨਾਲ ਬਹਿਸ ਹੋ ਗਈ। ਬੀਬਾ ਜੈਇੰਦਰ ਕੌਰ ਦਾ ਕਹਿਣਾ ਹੈ ਕਿ ਲੋਕ ਫਸੇ ਹੋਏ ਪਰ ਹਾਲੇ ਤੱਕ ਕਿਸ਼ਤੀਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਜਦੋਂਕਿ ਚੇਤਨ ਸਿੰਘ ਜੋੜਮਾਜਰਾ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕਿਸ਼ਤੀਆਂ ਚੱਲ ਰਹੀਆਂ ਹਨ। ਉਨਾਂ ਕਿਹਾ ਕਿ ਜਿੱਥੇ ਜਿਆਦਾ ਜ਼ਰੂਰਤ ਹੈ ਪਹਿਲਾਂ ਉੱਥੇ ਕਿਸ਼ਤੀਆਂ ਰਾਹੀ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਚੇਤਨ ਸਿੰਘ ਜੋੜਮਾਜਰਾ ਨੇ ਕਿਹਾ ਕਿ ਅਸੀਂ ਲੋਕਾਂ ਦੀ ਹਰ ਸੰਭਵ ਮੱਦਦ ਕਰ ਰਹੇ ਹਾਂ।