ਪਿੰਡ ਸ਼ੇਖਪੁਰਾ ਦੇ ਸ਼ਹੀਦ ਹੋਏ ਫ਼ੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

Martyr Soldier Sachkahoon

ਫੌਜੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਦਿੱਤੀ ਸਲਾਮੀ

ਤਲਵੰਡੀ ਸਾਬੋ, ਕਮਲਪ੍ਰੀਤ ਸਿੰਘ। ਭਾਰਤ ਦੀ ਸਭ ਤੋਂ ਵੱਡੀ ਥਲ ਸੈਨਾ ਦੀ 23 ਸਿੱਖ ਰਜਮੈਂਟ ਵਿੱਚ ਪਿਛਲੇ ਸੱਤ ਸਾਲਾਂ ਤੋਂ ਸੇਵਾ ਨਿਭਾਅ ਰਹੇ ਪਿੰਡ ਸ਼ੇਖੁਪਰਾ ਦੇ ਇੱਕ ਗਰੀਬ ਕਿਸਾਨ ਦੇ ਇਕਲੌਤੇ ਜਵਾਨ ਫ਼ੌਜੀ ਪੁੱਤ ਨੇ ਰਾਜਸਥਾਨ ਸਰਹੱਦ ’ਤੇ 5 ਜੂਨ ਨੂੰ ਬਲਾਸਟ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਤੋਂ ਬਾਅਦ ਜ਼ਿੰਦਗੀ ਮੌਤ ਨਾਲ ਜੂਝਦਿਆਂ 14 ਜੂਨ ਨੂੰ ਸੈਨਿਕ ਹਸਪਤਾਲ ਵਿੱਚ ਆਖ਼ਰੀ ਸਾਹ ਲੈਂਦਿਆਂ ਆਖ਼ਰ ਸ਼ਹੀਦੀ ਜਾਮ ਪੀ ਲਿਆ ਜਿਸ ਦਾ ਅੱਜ ਸ਼ੇਖਪੁਰਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਫੌਜ ਦੀ ਟੁਕੜੀ ਵੱਲੋਂ ਹਥਿਆਰ ਉਲਟੇ ਕਰਕੇ ਸਲਾਮੀ ਦੇਣ ਬਾਅਦ ਸਸਕਾਰ ਕਰ ਦਿੱਤਾ ਗਿਆ ਸ਼ਹੀਦ ਦੀ ਚਿਖਾ ਨੂੰ ਅਗਨੀ ਸ਼ਹੀਦ ਦੀ ਇਕਲੌਤੀ ਭੈਣ ਮਨਪ੍ਰੀਤ ਕੌਰ, ਪਿਤਾ ਮੇਜਰ ਸਿੰਘ ਤੇ ਮਾਤਾ ਜਸਵੀਰ ਕੌਰ ਨੇ ਦਿਖਾਈ।Martyr Soldier Sachkahoonਇਸ ਮੌਕੇ ਫ਼ੌਜੀ ਟੁਕੜੀ, ਸਥਾਨਕ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਸ਼ਹੀਦ ਜਗਰਾਜ ਸਿੰਘ ਬਜ਼ੁਰਗ ਮਾਪੇ ਮੇਜਰ ਸਿੰਘ ਤੇ ਜਸਵੀਰ ਕੌਰ ਦਾ ਇਕਲੌਤਾ ਪੁੱਤ ਸੀ।ਪੁਲਿਸ ਮੁਲਾਜ਼ਮ ਕੁਆਰੀ ਭੈਣ ਮਨਪ੍ਰੀਤ ਕੌਰ ਦਾ ਛੋਟਾ ਭਰਾ ਜਗਰਾਜ ਸਿੰਘ ਹੱਦ ਦਰਜੇ ਦੀ ਗ਼ਰੀਬੀ ਦੇ ਤੰਗੀ ਵਾਲੇ ਹਾਲਾਤਾਂ ਵਿੱਚ ਰਾਤਾਂ ਨੂੰ ਫੈਕਟਰੀਆਂ ਵਿੱਚ ਕੰਮ ਕਰਦਿਆਂ, ਦਿਨ ਨੂੰ ਸ਼ੇਖਪੁਰਾ ਦੇ ਸਕੂਲ ਤੋਂ ਬਾਰ੍ਹਵੀਂ ਕਰਨ ਉਪਰੰਤ ਮਿਹਨਤ ਨਾਲ ਸੱਤ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋ ਕੇ ਬਿਰਧ ਮਾਪਿਆਂ ਦੇ ਸਹਾਰੇ ਦੀ ਡੰਗੋਰੀ ਬਣਿਆ ਸੀ ਪਰ ਅਜਿਹੀ ਅਣਹੋਣੀ ਹੋਈ ਕਿ ਪਰਿਵਾਰ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ।

ਪਿੰਡ ਦੀ ਸਰਪੰਚ ਕਿਰਨਜੀਤ ਕੌਰ ਪਤਨੀ ਭੋਲਾ ਸਿੰਘ, ਬਸਪਾ ਆਗੂ ਲਖਵੀਰ ਸਿੰਘ ਨਿੱਕਾ ਸਮੇਤ ਸਾਰੇ ਇਲਾਕੇ ਤੇ ਪਿੰਡ ਦੀ ਪੰਚਾਇਤ, ਗੁਰੂ ਕਾਸ਼ੀ ਸਾਹਿਤ ਅਕਾਦਮੀ ਦੇ ਪ੍ਰਧਾਨ ਹਰਗੋਬਿੰਦ ਸ਼ੇਖਪੁਰੀਆ ਨੇ ਪੰਜਾਬ ਅਤੇ ਭਾਰਤ ਸਰਕਾਰ ਤੋਂ ਬੇਸਹਾਰਾ ਬਿਰਧ ਮਾਪਿਆਂ ਨੂੰ ਸ਼ਹੀਦ ਜਗਰਾਜ ਸਿੰਘ ਦੀ ਮਿਲਦੀ ਤਨਖਾਹ ਜਿੰਨੀ ਪੈਨਸ਼ਨ ਤੇ ਹੋਰ ਲੋੜੀਂਦੇ ਲਾਭ ਦੇਣ ਅਤੇ ਕੁਆਰੀ ਪੁਲਿਸ ਮੁਲਾਜ਼ਮ ਭੈਣ ਮਨਪ੍ਰੀਤ ਕੌਰ ਲਈ ਕਿਸੇ ਵੀ ਤਰੱਕੀ ਰੈਂਕ ਦੀ ਮੰਗ ਕੀਤੀ ਹੈ। ਇਸ ਮੌਕੇ ਸਮੂਹ ਪਿੰਡ ਵਾਸੀਆਂ ਤੇ ਇਲਾਕੇ ਵਿੱਚ ਦੁੱਖ ਪੱਸਰਿਆ ਹੋਇਆ ਸੀ।

ਫੌਜ ਦੇ ਕਰਨਲ ਤੇ ਮੇਜਰ ਨੇ ਦੱਸਿਆ ਕਿ ਫੌਜ ਨੇ ਇੱਕ ਮਹਾਨ ਯੋਧਾ ਗੁਆ ਲਿਆ ਹੈ ਜਿਸ ਲਈ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਫੌਜ ਵੱਲੋਂ ਜਗਰਾਜ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਤੇ ਫੌਜ ਮਾਪਿਆਂ ਨਾਲ ਹਰ ਥਾਂ ਖੜ੍ਹੇਗੀ ਤੇ ਪਰਿਵਾਰ ਨੂੰ ਸ਼ਹੀਦ ਦੇ ਸਾਰੇ ਲਾਭ ਦਿੱਤੇ ਜਾਣਗੇ। ਸਾਬਕਾ ਫੌਜੀ ਭਲਾਈ ਸੰਸਥਾ ਦੇ ਪ੍ਰਧਾਨ ਕਰਨੈਲ ਸਿੰਘ ਮੌੜ ਕਲਾਂ, ਪਿੰਡ ਦੇ ਸਾਬਕਾ ਸੈਨਿਕ ਸੱਤਪਾਲ ਸਿੰਘ, ਸੁਰਜੀਤ ਰੋਮਾਣਾ, ਬੇਅੰਤ ਸਿੰਘ, ਦਰਸ਼ਨ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਪ੍ਰਵਿਾਰ ਨਾਲ ਹਰ ਦੁੱਖ ਦੀ ਘੜੀ ਵਿੱਚ ਨਾਲ ਖੜ੍ਹਨ ਦਾ ਭਰੋਸਾ ਦਿਵਾਇਆ ਤੇ ਪੰਜਾਬ ਸਰਕਾਰ ਤੋਂ ਆਰਥਿਕ ਮੱਦਦ ਕਰਨ ਦੀ ਮੰਗ ਕਰਦਿਆਂ ਸਹੀਦ ਦੀ ਪਿੰਡ ਵੱਚ ਯਾਦਗਰ ਬਣਾਉਣ ਦੀ ਮੰਗ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।