Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗ੍ਰਹਿ, ਵਿੱਤ ਸਮੇਤ 12 ਵਿਭਾਗ ਆਪਣੇ ਕੋਲ ਰੱਖੇ
Haryana News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਅੱਧੀ ਰਾਤ ਨੂੰ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ। ਮੁੱਖ ਮੰਤਰੀ ਸੈਣੀ ਨੇ ਪਿਛਲੀ ਮਨੋਹਰ ਸਰਕਾਰ ਦੌਰਾਨ ਵਿਵਾਦ ਦਾ ਵਿਸ਼ਾ ਬਣੇ ਸੀਆਈਡੀ ਵਿਭਾਗ ਨੂੰ ਆਪਣੇ ਕੋਲ ਰੱਖਿਆ ਹੈ। ਜਦੋਂਕਿ ਅਰਵਿੰਦ ਸ਼ਰਮਾ, ਮਹੀਪਾਲ ਢਾਂਡਾ, ਰਾਓ ਨਰਬੀਰ ਨੂੰ ਚਾਰ-ਚਾਰ ਵਿਭਾਗ ਅਲਾਟ ਕੀਤੇ ਗਏ ਹਨ।
ਹਰਿਆਣਾ ਸਰਕਾਰ ਵੱਲੋਂ ਐਤਵਾਰ ਰਾਤੀਂ 11:55 ਵਜੇ ਜਾਰੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਨਾਇਬ ਸੈਣੀ ਨੇ ਕੁੱਲ 12 ਵਿਭਾਗ ਆਪਣੇ ਕੋਲ ਰੱਖੇ ਹਨ। ਇਨ੍ਹਾਂ ਵਿੱਚ ਗ੍ਰਹਿ ਵਿਭਾਗ, ਵਿੱਤ ਵਿਭਾਗ, ਆਬਕਾਰੀ ਅਤੇ ਕਰ ਵਿਭਾਗ, ਯੋਜਨਾ ਵਿਭਾਗ, ਨਗਰ ਐਂਡ ਗ੍ਰਾਮ ਪਲੈਨਿੰਗ ਅਤੇ ਸ਼ਹਿਰੀ ਸੰਪਦਾ ਵਿਭਾਗ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ-ਸੱਭਿਆਚਾਰ ਵਿਭਾਗ, ਪ੍ਰੌਸੀਕਿਊਸ਼ਨ ਵਿਭਾਗ, ਆਮ ਪ੍ਰਸ਼ਾਸਨ ਹਾਊਸਿੰਗ ਫਾਰ ਆਲ, ਸੀਆਈਡੀ, ਪਰਸੋਨਲ ਅਤੇ ਸਿਖਲਾਈ ਵਿਭਾਗ, ਕਾਨੂੰਨ ਅਤੇ ਵਿਧਾਨ ਵਿਭਾਗ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਸਾਰੇ ਵਿਭਾਗ, ਜੋ ਕਿਸੇ ਮੰਤਰੀ ਨੂੰ ਅਲਾਟ ਨਹੀਂ ਕੀਤੇ ਗਏ ਹਨ, ਉਹ ਮੁੱਖ ਮੰਤਰੀ ਕੋਲ ਹੋਣਗੇ। Haryana News
Full List of Haryana Ministers and Departments
ਕੈਬਨਿਟ ਮੰਤਰੀ ਅਨਿਲ ਵਿੱਜ ਨੂੰ ਟਰਾਂਸਪੋਰਟ ਵਿਭਾਗ, ਕਿਰਤ ਵਿਭਾਗ, ਊਰਜਾ ਵਿਭਾਗ, ਕ੍ਰਿਸ਼ਨ ਲਾਲ ਪੰਵਾਰ ਨੂੰ ਪੰਚਾਇਤ ਅਤੇ ਵਿਕਾਸ, ਖਾਣਾਂ ਅਤੇ ਭੂ-ਵਿਗਿਆਨ ਵਿਭਾਗ, ਰਾਓ ਨਰਬੀਰ ਨੂੰ ਉਦਯੋਗ ਅਤੇ ਵਣਜ ਵਿਭਾਗ, ਵਾਤਾਵਰਨ ਅਤੇ ਜੰਗਲਾਤ ਵਿਭਾਗ, ਵਿਦੇਸ਼ੀ ਸਹਿਕਾਰਤਾ ਵਿਭਾਗ, ਮਿਲਟਰੀ ਅਤੇ ਅਰਧ ਸੈਨਿਕ ਭਲਾਈ ਵਿਭਾਗ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਮਹੀਪਾਲ ਢਾਂਡਾ ਨੂੰ ਸਿੱਖਿਆ ਤੇ ਉਚੇਰੀ ਸਿੱਖਿਆ ਵਿਭਾਗ, ਸੰਸਦੀ ਮਾਮਲੇ, ਪੁਰਾਲੇਖ ਵਿਭਾਗ, ਵਿਪੁਲ ਗੋਇਲ ਨੂੰ ਮਾਲ ਤੇ ਆਫ਼ਤ ਪ੍ਰਬੰਧਨ ਵਿਭਾਗ, ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ, ਸ਼ਹਿਰੀ ਹਵਾਬਾਜ਼ੀ ਵਿਭਾਗ, ਅਰਵਿੰਦ ਸ਼ਰਮਾ ਨੂੰ ਸਹਿਕਾਰਤਾ ਵਿਭਾਗ, ਜੇਲ੍ਹ ਵਿਭਾਗ, ਚੋਣ ਵਿਭਾਗ, ਵਿਰਾਸਤ ਅਤੇ ਸੈਰ ਸਪਾਟਾ ਵਿਭਾਗ, ਸ਼ਿਆਮ ਸਿੰਘ ਰਾਣਾ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ। Haryana News
Read Also : Ludhiana News: ਪਿਛਲੀਆਂ ਸਰਕਾਰਾਂ ਨੇ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ’ਚ ਕੋਈ ਵੀ ਕਦਮ ਨਹੀਂ ਚੁੱਕਿਆ
ਇਸੇ ਤਰ੍ਹਾਂ ਕੈਬਨਿਟ ਮੰਤਰੀ ਰਣਬੀਰ ਗੰਗਵਾ ਨੂੰ ਜਨ ਸਿਹਤ ਅਭਿਆਂਤ੍ਰਿਕੀ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਕ੍ਰਿਸ਼ਨਾ ਬੇਦੀ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਿਤਾ, ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਅਤੇ ਅੰਤੋਦਿਆ (ਸੇਵਾਵਾਂ) ਵਿਭਾਗ, ਪ੍ਰਾਹੁਣਚਾਰੀ ਵਿਭਾਗ, ਆਰਕੀਟੈਕਚਰ ਵਿਭਾਗ, ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਸਿੰਚਾਈ ਅਤੇ ਜਲ ਸਰੋਤ ਵਿਭਾਗ, ਆਰਤੀ ਰਾਓ ਨੂੰ ਸਿਹਤ ਵਿਭਾਗ, ਮੈਡੀਕਲ ਸਿੱਖਿਆ ਅਤੇ ਖੋਜ, ਆਯੁਸ਼ ਵਿਭਾਗ, ਰਾਜੇਸ਼ ਨਾਗਰ ਨੂੰ ਰਾਜ ਮੰਤਰੀ (ਸੁਤੰਤਰ ਚਾਰਜ), ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ (ਸੁਤੰਤਰ ਚਾਰਜ), ਛਪਾਈ ਅਤੇ ਸਟੇਸ਼ਨਰੀ ਵਿਭਾਗ (ਸੁਤੰਤਰ ਚਾਰਜ), ਗੌਰਵ ਗੌਤਮ, ਰਾਜ ਮੰਤਰੀ ਨੂੰ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ (ਸੁਤੰਤਰ ਚਾਰਜ), ਖੇਡ ਵਿਭਾਗ (ਸੁਤੰਤਰ ਚਾਰਜ) ਅਤੇ ਕਾਨੂੰਨ ਅਤੇ ਵਿਧਾਨ ਵਿਭਾਗ ਨੂੰ ਮੁੱਖ ਮੰਤਰੀ ਨਾਲ ਜੋੜਿਆ ਗਿਆ ਹੈ।