ਲੋੜਵੰਦ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ

blood donit copy

ਲੋੜਵੰਦ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ

(ਜੀਵਨ ਗੋਇਲ) ਧਰਮਗੜ੍ਹ/ਚੀਮਾ ਮੰਡੀ। ਬਲਾਕ ਅਧੀਨ ਪੈਂਦੇ ਪਿੰਡ ਜਖੇਪਲ ਦੇ ਡੇਰਾ ਪ੍ਰੇਮੀਆਂ ਨੇ ਲੋੜਵੰਦ ਮਰੀਜ਼ ਲਈ ਜ਼ਰੂਰਤ ਪੈਣ ’ਤੇ ਰਾਜਪੁਰਾ ਜਾ ਕੇ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। ਜਾਣਕਾਰੀ ਅਨੁਸਾਰ ਸਿਓਪਾਲ ਇੰਸਾਂ ਚੀਮਾ ਮੰਡੀ ਕਿਸੇ ਸਰੀਰਕ ਸਮੱਸਿਆ ਆਉਣ ਨਾਲ ਰਾਜਪੁਰਾ ਦੇ ਨੀਲਮ ਹਸਪਤਾਲ ਵਿਖੇ ਇਲਾਜ ਲਈ ਦਾਖਲ ਸੀ ਤੇ ਡਾਕਟਰਾਂ ਅਨੁਸਾਰ ਉਸ ਨੂੰ ਤੁਰੰਤ ਖੂਨ ਦੇਣ ਦੀ ਜ਼ਰੂਰਤ ਸੀ ਤੇ ਖੂਨ ਦੀ ਮੰਗ ਕੀਤੀ ਗਈ।

blood

ਪਤਾ ਲੱਗਦੇ ਹੀ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਪੂਜਨੀਕ ਗੁਰੂ ਜੀ ਵੱਲੋਂ ਮਿਲੀ ਪ੍ਰੇਰਣਾ ਨਾਲ ਦੂਸਰਿਆਂ ਦੀ ਨਿਹਸਵਾਰਥ ਸੇਵਾ ਭਾਵਨਾ ਨਾਲ 142 ਮਾਨਵਤਾ ਭਲਾਈ ਦੇ ਕਾਰਜਾਂ ’ਤੇ ਚੱਲਦਿਆਂ ਖੁਦ ਰਾਜਪੁਰਾ ਜਾ ਕੇ ਦਲਵੀਰ ਇੰਸਾਂ, ਪ੍ਰਵੀਨ ਇੰਸਾਂ, ਜਗਤਾਰ ਸਿੰਘ ਤੇ ਰਾਜੂ ਸਿੰਗਲਾ ਨੇ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। ਜ਼ਿਕਰ ਕੀਤਾ ਜਾਂਦਾ ਹੈ ਕਿ ਦਲਵੀਰ ਇੰਸਾਂ ਨੇ 20ਵੀਂ ਵਾਰ, ਪ੍ਰਵੀਨ ਨੇ 18ਵੀਂ ਵਾਰ, ਜਗਤਾਰ ਸਿੰਘ ਨੇ ਚੌਥੀ ਵਾਰ ਤੇ ਰਾਜੂ ਸਿੰਗਲਾ ਨੇ ਪਹਿਲੀ ਵਾਰ ਖੂਨਦਾਨ ਕਰਕੇ ਖੂਨਦਾਨ ਮਹਾਂਦਾਨ ਵਿੱਚ ਸਹਿਯੋਗ ਪਾਇਆ। ਪੀੜਤ ਪਰਿਵਾਰ ਵੱਲੋਂ ਖੂਨਦਾਨੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ