Crime News: ਪੁਲਿਸ ਵੱਲੋਂ ਭਗੌੜਾ ਗੈਂਗਸਟਰ ਗੁਰਪ੍ਰੀਤ ਗੋਪੀ ਸੇਲਬਰਾਹ ਸਾਥੀਆਂ ਸਮੇਤ ਗ੍ਰਿਫ਼ਤਾਰ

Crime News
Crime News: ਪੁਲਿਸ ਦੇ ਹੱਥੇ ਚੜ੍ਹਿਆ ਭਗੌੜਾ ਗੈਂਗਸਟਰ ਗੁਰਪ੍ਰੀਤ ਗੋਪੀ ਸੇਲਬਰਾਹ

ਤਿੰਨ ਜਣੇ ਹੋਰ ਵੀ ਪੁਲਿਸ ਨੇ ਕੀਤੇ ਗ੍ਰਿਫ਼ਤਾਰ

Crime News: (ਲਾਲੀ ਧਨੌਲਾ) ਧਨੌਲਾ ਮੰਡੀ। ਅੱਜ ਸੁਵਕਤੇ ਸਹਿਰ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ ਜਦੋਂ ਇੱਕ ਗੈਂਗਸਟਰ ਦਾ ਪਿੱਛਾ ਕਰਦੀ ਹੋਈ ਪੁਲਿਸ ਧਨੌਲਾ ਮੰਡੀ ਦੇ ਬਾਜ਼ਾਰ ਵਿੱਚ ਆ ਵੜੀ। ਸ਼ਹਿਰ ਦੇ ਵਿੱਚੋ-ਵਿੱਚ ਇੱਕ ਵਰਨਾ ਕਾਰ ਜੋ ਕਿ ਸਦਰ ਬਾਜ਼ਾਰ ਵਿੱਚੋਂ ਹੁੰਦੀ ਹੋਈ ਤੇਜ਼ ਗਤੀ ਨਾਲ ਪੁਲਿਸ ਥਾਣੇ ਦੇ ਕੋਲ ਲੰਬੀ ਗਲੀ ਵਿੱਚ ਅੱਗੇ ਖੜੀ ਅਲਟੋ ਕਾਰ ਵਿੱਚ ਟਕਰਾਅ ਕੇ ਬੰਦ ਹੋ ਗਈ। ਜਿਸ ਵਿੱਚ ਸਵਾਰ ਚਾਰ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪਿੱਛਾ ਕਰ ਰਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: Road Accident: ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ, ਇੱਕ ਜ਼ਖਮੀ 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਬੈਂਸ ਅਤੇ ਥਾਣਾ ਮੁਖੀ ਲਖਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਿਰ ਤੋਂ ਜਾਣਕਾਰੀ ਮਿਲੀ ਸੀ ਕਿ ਇੱਕ ਸਫੈਦ ਰੰਗ ਦੀ ਵਰਨਾ ਗੱਡੀ ਸ਼ੱਕੀ ਹਾਲਤ ਵਿੱਚ ਸ਼ਹਿਰ ਵਿੱਚ ਘੁੰਮ ਰਹੀ ਹੈ। ਜਿਸਦਾ ਪਿੱਛਾ ਕਰਦਿਆਂ ਪੁਲਿਸ ਨੇ ਕਤਲ ਵਰਗੇ ਗੰਭੀਰ ਮਾਮਲਿਆਂ ਵਿੱਚ ਲੋੜੀਂਦੇ ਉਕਤ ਗੈਂਗਸਟਰਾਂ ਨੂੰ ਧਨੌਲਾ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਦੀ ਤਲਾਸ਼ੀ ਲੈਣ ਉਪਰੰਤ ਇਹਨਾਂ ਕੋਲੋ ਇੱਕ ਪਿਸਟਲ ਵੀ ਬਰਾਮਦ ਹੋਇਆ। ਮੁਲਜ਼ਮਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੋਪੀ ਸੇਲਬਰਾਹ ਪੁੱਤਰ ਸੁਖਦੇਵ ਸਿੰਘ (ਰਾਮਪੁਰਾ ਫੂਲ) ਜੋ ਕਿ ਪੁਲਿਸ ਤੋਂ ਭਗੌੜਾ ਗੈਂਗਸਟਰ ਹੈ, ਆ ਪਣੇ ਸਾਥੀ ਗਗਨਦੀਪ ਸਿੰਘ ਮੌੜ 22 ਸਾਲ ਪੁੱਤਰ ਸੁਰਜੀਤ ਸਿੰਘ ਪਿੰਡ ਭਗਤਾ ਭਾਈਕਾ ਅਤੇ ਦੋ ਲੜਕੀਆਂ ਸੁਖਮਨਪ੍ਰੀਤ ਕੌਰ 22 ਸਾਲ ਪਤਨੀ ਗੁਰਪ੍ਰੀਤ ਗੋਪੀ ਅਤੇ ਹਰਪ੍ਰੀਤ ਕੌਰ ਪਤਨੀ ਗਗਨਦੀਪ ਮੌੜ 19 ਸਾਲ ਨੂੰ ਗਿਰਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਜੇਲ ਬ੍ਰੇਕਰ ਗੁਰਪ੍ਰੀਤ ਸਿੰਘ ਸੇਖੋਂ ਦੇ ਸਮੂਹ ਨਾਲ ਸੰਬੰਧਿਤ ਹੈ ਅਤੇ ਕਤਲ ਕੇਸ ਦੇ ਇਰਾਦੇ ਕਤਲ ਵਰਗੇ ਅਨੇਕਾਂ ਮਾਮਲਿਆਂ ਵਿੱਚ ਭਗੌੜਾ ਸੀ। ਜਿਹਨਾਂ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਹਨ, ਅਤੇ ਦੋਹਰੇ ਕਤਲ ਵਿੱਚ ਲੋੜੀਂਦੇ ਸਨ, ਜਿਨਾਂ ਖਿਲਾਫ ਧਨੌਲਾ ਪੁਲਿਸ ਵੱਲੋ ਥਾਣਾ ਧਨੌਲਾ ਵਿੱਚ ਮੁੱਕਦਮਾ ਨੰਬਰ 19 ਅ/ਧ 281/324(4) ਬੀਐਨਐਸ 25,54,59 ਦਰਜ ਕੀਤਾ ਗਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। Crime News