Fruity Bhel Recipe: ਫਲਦਾਰ ਭੇਲ ਰੈਸਿਪੀ

Fruity Bhel Recipe
Fruity Bhel Recipe: ਫਲਦਾਰ ਭੇਲ ਰੈਸਿਪੀ

ਲੋੜੀਂਦੀ ਸਮੱਗਰੀ: | Fruity Bhel Recipe

  • ਉੁਬਲੇ ਆਲੂ : ਦਰਮਿਆਨੇ ਆਕਾਰ ਦੇ (ਕੱਟੇ ਹੋਏ ਛੋਟੇ ਟੁਕੜਿਆਂ ’ਚ)
  • ਸੰਘਾੜੇ ਦਾ ਆਟਾ : 2 ਵੱਡੇ ਚਮਚ (ਭੁੰਨ੍ਹਿਆ ਹੋਇਆ)
  • ਮੂੰਗਫਲੀ : 1/4 ਕੱਪ (ਭੁੰਨ੍ਹੀ ਹੋਈ)
  • ਖੀਰਾ: 1 ਛੋਟਾ (ਬਰੀਕ ਕੱਟਿਆ ਹੋਇਆ)
  • ਅਨਾਰ ਦੇ ਦਾਣੇ: 1/4 ਕੱਪ
  • ਹਰੀ ਮਿਰਚ : ਇੱਕ (ਬਰੀਕ ਕੱਟੀ, ਜੇ ਚਾਹੋ ਤਾਂ)
  • ਸੇਂਧਾ ਨਮਕ : ਸਵਾਦ ਅਨੁਸਾਰ
  • ਭੁੰਨ੍ਹਿਆ ਜੀਰਾ ਪਾਊਡਰ : 1 ਛੋਟਾ ਚਮਚ
  • ਨਿੰਬੂ ਦਾ ਰਸ : 1 ਵੱਡਾ ਚਮਚ
  • ਹਰਾ ਧਨੀਆ : ਥੋੜ੍ਹਾ ਜਿਹਾ
    (ਸਜਾਉਣ ਲਈ, ਬਰੀਕ ਕੱਟਿਆ ਹੋਇਆ)

ਬਣਾਉਣ ਦਾ ਤਰੀਕਾ: | Fruity Bhel Recipe

  • ਆਲੂ ਤਿਆਰ ਕਰੋ: ਆਲੂਆਂ ਨੂੰ ਉਬਾਲ ਕੇ ਛਿੱਲ ਲਓ ਅਤੇ ਛੋਟੇ-ਛੋਟੇ ਟੁਕੜਿਆਂ ’ਚ ਕੱਟ ਲਓ।
  • ਸੰਘਾੜੇ ਦਾ ਆਟਾ ਭੁੰਨ੍ਹੋ: ਇੱਕ ਪੈਨ ’ਚ ਸੰਘਾੜੇ ਦੇ ਆਟੇ ਨੂੰ ਹਲਕਾ ਭੁੰਨ੍ਹ ਲਓ ਤਾਂ ਕਿ ਕੱਚਾਪਣ ਚਲਾ ਜਾਵੇ।
  • ਮਿਸ਼ਰਣ ਬਣਾਓ: ਇੱਕ ਵੱਡੇ ਕਟੋਰੇ ’ਚ ਉੱਬਲੇ ਆਲੂ, ਭੁੰਨ੍ਹੀ ਮੂੰਗਫਲੀ, ਕੱਟਿਆ ਖੀਰਾ ਅਤੇ ਅਨਾਰ ਦੇ
    ਦਾਣੇ ਪਾਓ।
  • ਮਸਾਲੇ ਪਾਓ: ਇਸ ’ਚ ਸੇਂਧਾ ਨਮਕ, ਭੁੰਨਿ੍ਹਆ ਜੀਰਾ ਪਾਊਡਰ, ਅਤੇ ਬਰੀਕ ਕੱਟੀ ਹੋਈ ਮਿਰਚ (ਜੇਕਰ ਪ੍ਰਯੋਗ ਕਰ ਰਹੇ ਹੋ) ਪਾ ਕੇ ਚੰਗੀ ਤਰ੍ਹਾਂ ਮਿਲਾਓ।
  • ਫਿਨਿਸ਼ਿੰਗ ਟੱਚ : ਉਪਰੋਂ ਨਿੰਬੂ ਦਾ ਰਸ ਨਿਚੋੜੋ ਅਤੇ ਭੁੰਨਿ੍ਹਆ ਹੋਇਆ ਸੰਘਾੜੇ ਦਾ ਆਟਾ ਛਿੜਕੋ। ਹਰੇ ਧਨੀਏ ਨਾਲ ਸਜਾ ਕੇ ਤੁਰੰਤ ਪਰੋਸੋ।
  • ਫਿਨਿਸ਼ਿੰਗ ਟੱਚ : ਉੱਪਰੋਂ ਨਿੰਬੂ ਦਾ ਰਸ ਨਿਚੋੜੋ ਅਤੇ ਭੁੰਨਿ੍ਹਆ ਹੋਇਆ ਸੰਘਾੜੇ ਦਾ ਆਟਾ ਛਿੜਕੋ। ਹਰੇ ਧਨੀਏ ਨਾਲ ਸਜਾ ਕੇ ਤੁਰੰਤ ਪਰੋਸੋ।

ਫਲਦਾਰ ਭੇਲ ਦੇ ਸਿਹਤ ਲਾਭ: | Fruity Bhel Recipe

  • ਉੱਬਲੇ ਆਲੂ ਅਤੇ ਸੰਘਾੜੇ ਦੇ ਆਟੇ ’ਚ ਕਾਰਬੋਹਾਈਡ੍ਰੇਟ ਹੁੰਦੇ ਹਨ, ਜੋ ਵਰਤ ਦੌਰਾਨ ਊਰਜਾ ਬਣਾਈ ਰੱਖਦੇ ਹਨ।
  • ਮੂੰਗਫਲੀ ਪ੍ਰੋਟੀਨ ਅਤੇ ਹੈਲਦੀ ਫੈਟਸ ਦਾ ਚੰਗੀ ਸਰੋਤ ਹੈ, ਜੋ ਮਾਂਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ।
  • ਅਨਾਰ ’ਚ ਵਿਟਾਮਿਨ ਸੀ ਅਤੇ ਆਇਰਨ ਹੁੰਦਾ ਹੈ, ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ, ਜਦੋਂਕਿ ਖੀਰੇ ’ਚ ਪਾਣੀ ਦੀ ਮਾਤਰਾ ਹਾਈਡੇ੍ਰਸ਼ਨ ਲਈ ਚੰਗੀ ਹੈ।
  • ਭੁੰਨ੍ਹਿਆ ਜੀਰਾ ਅਤੇ ਨਿੰਬੂ ਦਾ ਰਸ ਪਾਚਨ ਨੂੰ ਬਿਹਤਰ ਕਰਦਾ ਹੈ ਅਤੇ ਵਰਤ ’ਚ ਹੋਣ ਵਾਲੀ ਕਮਜ਼ੋਰੀ ਨੂੰ ਘੱਟ ਕਰਦਾ ਹੈ।
  • ਇਹ ਹਲਕਾ ਅਤੇ ਘੱਟ ਤੇਲ ਵਾਲਾ ਨਾਸ਼ਤਾ ਹੈ, ਜੋ ਵਜ਼ਨ ਨੂੰ ਕੰਟਰੋਲ ਰੱਖਣ ’ਚ ਮੱਦਦ ਕਰਦਾ ਹੈ।

Read Also : Summer Fruits: ਗਰਮੀਆਂ ’ਚ ਜ਼ਰੂਰ ਖਾਓ ਇਹ ਫ਼ਲ, ਸਰੀਰ ਰਹੇਗੀ ਬਿਲਕੁਲ ਤਰੋਤਾਜ਼ਾ