ਬਲਾਕ ਮਲੌਦ ਦੇ ਸੇਵਾਦਾਰਾਂ ਨੇ ਲੁਧਿਆਣਾ ਦੇ ਮੈਡੀਵੇਜ਼ ਹਸਪਤਾਲ ’ਚ ਕੋਰੋਨਾ ਵਾਰੀਅਰਜ਼ ਨੂੰ ਵੰਡੇ ਫਰੂਟ ਤੇ ਕੀਤੇ ਸਲੂਟ

ਬਲਾਕ ਮਲੌਦ ਦੇ ਸੇਵਾਦਾਰਾਂ ਨੇ ਲੁਧਿਆਣਾ ਦੇ ਮੈਡੀਵੇਜ਼ ਹਸਪਤਾਲ ’ਚ ਕੋਰੋਨਾ ਵਾਰੀਅਰਜ਼ ਨੂੰ ਵੰਡੇ ਫਰੂਟ ਤੇ ਕੀਤੇ ਸਲੂਟ

ਲੁਧਿਆਣਾ ਮਲੌਦ (ਵਨਰਿੰਦਰ ਸਿੰਘ ਮਣਕੂ)। ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਜਾਣੀ ਜਾਂਦੀ ਸੰਸਥਾ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜ਼ ਕਰਦੇ ਰਹਿੰਦੇ ਹਨ। ਮਾਨਵਤਾ ਭਲਾਈ ਦੇ ਕਾਰਜ਼ ਕਰਨ ਵਾਲਿਆਂ ਦਾ ਹੌਂਸਲਾ ਵਧਾਉਂਦੇ ਰਹਿੰਦੇ ਹਨ। ਬਲਾਕ ਮਲੌਦ ਦੇ 15ਮੈਂਬਰ ਰਾਜਵੀਰ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਚਿੱਠ੍ਹੀ ਆਈ ਸੀ, ਜਿਸ ’ਚ ਗੁਰੂ ਜੀ ਨੇ ਕਿਹਾ ਸੀ ਕਿ ਜਿਹੜੇ ਵੀ ਕੋਰੋਨਾ ਵਾਰੀਅਰਜ਼ ਨੇ ਉਨ੍ਹਾਂ ਨੂੰ ਫਰੂਟ ਦੇ ਕੇ ਤੇ ਸਲੂਟ ਮਾਰ ਕੇ ਉਨ੍ਹਾਂ ਦਾ ਹੌਂਸਲਾ ਵਧਾਉਣਾ ਹੈ

ਜਿਸ ਤੇ ਅਮਲ ਕਰਦਿਆਂ ਅੱਜ ਬਲਾਕ ਮਲੌਦ ਦੇ 5 ਸੇਵਾਦਾਰ ਲੁਧਿਆਣਾ ਸ਼ਹਿਰ ਦੇ ਮੈਡੀਵੇਜ਼ ਹਸਪਤਾਲ ’ਚ ਜਾ ਕੇ ਉਥੇ ਡਿਊਟੀ ’ਤੇ ਮੌਜੂਦ ਡਾਕਟਰਾਂ, ਮੈਡੀਕਲ ਸਟਾਫ, ਐਬੁਲੈਂਸ ਦੇ ਡਰਾਈਵਰ ਨੂੰ ਫਰੂਟ ਦੀਆਂ 60 ਟੋਕਰੀਆਂ ਦੇ ਕੇ ਅਤੇ ਸਲੂਟ ਮਾਰ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਦੱਸਿਆ ਕਿ ਮਲੌਦ ਦੇ ਕਿਸੇ ਹਸਪਤਾਲ ’ਚ ਕੋਰੋਨਾ ਮਰੀਜ਼ ਨਾ ਹੋਣ ਕਰਕੇ ਉਨ੍ਹਾਂ ਲੁਧਿਆਣਾ ਸ਼ਹਿਰ ਦੇ ਹਸਪਤਾਲ ’ਚ ਆ ਕੇ ਡਾਕਟਰਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਲੁਧਿਆਣਾ ਤੋਂ 45ਮੈਂਬਰ ਸੰਦੀਪ ਇੰਸਾਂ, 15ਮੈਂਬਰ ਕੁਲਦੀਪ ਇੰਸਾਂ, ਬਿਕਰਮਜੀਤ ਇੰਸਾਂ ’ਤੇ ਬਲਾਕ ਮਲੌਦ ਤੋਂ 15ਮੈਂਬਰ ਰਾਜਵੀਰ ਇੰਸਾਂ, ਪ੍ਰਭਦੀਪ ਇੰਸਾਂ ਅਤੇ ਰਣਜੀਤ ਇੰਸਾਂ, ਅਮਨਦੀਪ ਇੰਸਾਂ, ਸੁੱਖਜੀਤ ਇੰਸਾਂ ਹਾਜ਼ਰ ਸਨ।

ਫਰੰਟਲਾਈਨ ਵਾਰੀਅਰਜ਼ ਦਾ ਹੌਂਸਲਾ ਵਧਾਉਣ ਲਈ ਧੰਨਵਾਦ : ਡਾਕਟਰ ਸਾਹਿਬਾਨ

ਮੈਡੀਵੇਜ਼ ਹਸਪਤਾਲ ਦੇ ਡਾਇਰੇਕਟਰ ਭਗਵਾਨ ਸਿੰਘ, ਨੌਡਲ ਅਫ਼ਸਰ ਮੋਨਿਕਾ ਸੂਦ, ਨਰਸਿੰਗ ਸੂਪਰਡੈਂਟ ਡਾ. ਸੁੱਖਪ੍ਰੀਤ ਕੌਰ ਤੇ ਡਾ. ਭੁਪਿੰਦਰ ਕੌਰ ਅਤੇ ਰਾਜਵੀਰ,  ਡਾ. ਜੋਤੀ,  ਡਾ. ਹਰਪ੍ਰੀਤ, ਡਾ. ਹਰਮਨ ਈ ਐਮ ਓ ਨੇ ਸਾਂਝੇ ਤੋਰ ’ਤੇ ਸੇਵਾਦਾਰ ਦਾ ਇਸ ਓਪਰਾਲੇ ਲਈ ਧੰਨਵਾਦ ਕੀਤਾ।  ਨੌਡਲ ਅਫ਼ਸਰ ਮੋਨਿਕਾ ਸੂਦ, ਨਰਸਿੰਗ ਸੂਪਰਡੈਂਟ ਡਾ. ਸੁੱਖਪ੍ਰੀਤ ਕੌਰ ਤੇ ਡਾ. ਭੁਪਿੰਦਰ ਕੌਰ ਨੇ ਕਿਹਾ ਕਿ ਜੋ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਉਨ੍ਹਾਂ ਦੇ ਹਸਪਤਾਲ ’ਚ ਆ ਕੇ ਡਾਕਟਰਾਂ, ਨਰਸਾਂ ਅਤੇ ਹੋਰ ਵੀ ਕੋਰੋਨਾ ਫਰੰਟਲਾਈਨ ਵਾਰੀਅਰਜ਼ ਨੂੰ ਸਲੂਟ ਕਰਕੇ ਫਰੂਟ ਵੰਡੇ ਹਨ, ਉਸ ਲਈ ਸਾਰੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਨਰਸਾਂ ਉਨ੍ਹਾਂ ਦੇ ਇਸ ਓਪਰਾਲ ਲਈ ਤਹਿ ਦਿੱਲੋਂ ਧੰਨਵਾਦ ਕਰਦੇ ਹਾਂ, ਉਨ੍ਹਾਂ ਕਿਹਾ ਡੇਰਾ ਸ਼ਰਧਾਲੂਆਂ ਨੇ ਡਾਕਟਰਾਂ ਦਾ ਹੌਂਸਲਾ ਵਧਾ ਕੇ ਬਹੁਤ ਵਧੀਆ ਕੰਮ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।