Froud Alert: ਹੈਲੋ! ਮੈਂ ਪੁਲਿਸ ਅਧਿਕਾਰੀ ਬੋਲ ਰਿਹਾ ਹਾਂ, ਤੁਹਾਡੀ ਬੇਟੀ ਕਿਸੇ ਘਪਲੇ ’ਚ ਫੜੀ ਗਈ ਹੈ, ਜੇਕਰ ਬਚਾਉਣਾ ਹੈ ਤਾਂ ਇੱਕ ਲੱਖ ਰੁਪਏ ਭੇਜੋ… ਜਦੋਂ ਤੱਕ ਫੈਸਲਾ ਨਹੀਂ ਲੈਂਦੇ ਤੁਹਾਨੂੰ ਕਾਲ ’ਤੇ ਹੀ ਰਹਿਣਾ ਪਵੇਗਾ। ਕਿਸੇ ਨੂੰ ਕਾਲ ਨਹੀਂ ਕਰ ਸਕਦੇ…। ਜੀ ਹਾਂ, ਕੁਝ ਅਜਿਹਾ ਹੀ ਹੁੰਦੈ ਡਿਜ਼ੀਟਲ ਅਰੈਸਟ, ਜਿਸ ’ਚ ਫਰਾਡ ਕਰਨ ਵਾਲੇ ਤੁਹਾਡੇ ਸੋਚਣ-ਸਮਝਣ ਦੀ ਸ਼ਕਤੀ ’ਤੇ ਐਨਾ ਹਾਵੀ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਗੱਲ ਤੋਂ ਇਲਾਵਾ ਤੁਹਾਨੂੰ ਕੁਝ ਹੋਰ ਨਹੀਂ ਸੁੱਝਦਾ। ਸਾਹਮਣੇ ਵੀਡੀਓ ’ਤੇ ਤੁਹਾਨੂੰ ਪੁਲਿਸ ਅਧਿਕਾਰੀ ਦਿਖਾਈ ਦਿੰਦਾ ਹੈ, ਉਹ ਗੱਲ ਕਰਦਾ ਹੈ ਕਿ ਤੁਸੀਂ ਉਸ ਦੀਆਂ ਗੱਲਾਂ ਮੰਨਣ ਲਈ ਮਜ਼ਬੂਰ ਹੁੰਦੇ ਹੋ ਤਾਂ ਕਿ ਤੁਸੀਂ ਆਪਣੇ-ਆਪ ਨੂੰ ਜਾਂ ਫਿਰ ਆਪਣੇ ਕਿਸੇ ਖਾਸ ਨੂੰ ਬਚਾ ਸਕੋ।
ਘਟਨਾ ਯੂਪੀ ਦੇ ਆਗਰਾ ਜਿਲ੍ਹੇ ਦੀ ਹੈ। ਠੱਗਾਂ ਨੇ ਇੱਕ ਸਹਾਇਕ ਅਧਿਆਪਕਾ ਵਰਮਾ ਦੀ ਜਾਨ ਲੈ ਲਈ, ਉਨ੍ਹਾਂ ਚਾਰ ਘੰਟੇ ਤੱਕ ਅਧਿਆਪਕ ਨੂੰ ਡਿਜ਼ੀਟਲ ਅਰੈਸਟ ਕਰਕੇ ਰੱਖਿਆ। ਠੱਗਾਂ ਨੇ ਉਸ ਤੋਂ ਉਸ ਦੀ ਬੇਟੀ ਨੂੰ ਕਿਸੇ ਘਪਲੇ ਤੋਂ ਬਚਾਉਣ ਦੇ ਬਦਲੇ ਇੱਕ ਲੱਖ ਰੁਪਏ ਮੰਗ ਕੀਤੀ। ਸਹਾਇਕ ਅਧਿਆਪਕਾ ਨੇ ਕਿਵੇਂ ਨਾ ਕਿਵੇਂ ਬੇਟੇ ਨੂੰ ਪੂਰੀ ਗੱਲ ਦੱਸੀ। ਬੇਟੇ ਨੇ ਉਸ ਨੂੰ ਸਮਝਾਇਆ ਕਿ ਇਹ ਸਭ ਫਰਾਡ ਹੈ। ਉਹ ਮੰਨ ਵੀ ਗਈ ਪਰ ਘਬਰਾਹਟ ਅੰਦਰੋਂ-ਅੰਦਰ ਬਣੀ ਰਹੀ ਅਤੇ ਉਸ ਦੀ ਤਬੀਅਤ ਵਿਗੜ ਗਈ ਅਤੇ ਆਖਰਕਾਰ ਉਸ ਦੀ ਮੌਤ ਹੋ ਗਈ।
Froud Alert
ਆਗਰਾ ਦੀ ਇਸ ਘਟਨਾ ਤੋਂ ਬਾਅਦ ਡਿਜ਼ੀਟਲ ਅਰੈਸਟ ਅਤੇ ਸਾਈਬਰ ਫਰਾਡ ਦੀ ਕਾਫੀ ਚਰਚਾ ਹੋ ਰਹੀ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਰ ਇਹ ਡਿਜੀਟਲ ਅਰੈਸਟ ਕੀ ਹੈ ਅਤੇ ਕਿਵੇਂ ਸਾਈਬਰ ਠੱਗ ਲੋਕਾਂ ਨੂੰ ਸਿਰਫ ਇੱਕ ਕਾਲ ਦੀ ਮੱਦਦ ਨਾਲ ਐਨਾ ਅਪਸੈੱਟ ਕਰ ਦਿੰਦੇ ਹਨ ਕਿ ਲੋਕ ਆਪਣੀ ਮਿਹਨਤ ਦੀ ਕਮਾਈ ਨੂੰ ਇੰਜ ਹੀ ਗਵਾ ਦਿੰਦੇ ਹਨ। ਦੇਸ਼ ਦੇ ਲਗਭਗ ਹਰ ਕੋਨੇ ਤੋਂ ਇਨ੍ਹੀਂ ਦਿਨੀਂ ਸਾਈਬਰ ਠੱਗੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।
ਜਿਸ ’ਚ ਬਜ਼ੁਰਗ ਜਾਂ ਹੋਰ ਤਕਨੀਕਾਂ ਨੂੰ ਘੱਟ ਸਮਝਣ ਵਾਲੇ ਲੋਕਾਂ ਨੂੰ ਜ਼ਿਆਦਾਤਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡਿਜੀਟਲ ਅਰੈਸਟ ਕਰਨ ਵਾਲੇ ਕਈ ਤਰੀਕੇ ਅਪਣਾਉਂਦੇ ਹਨ। ਪਹਿਲਾਂ ਉਹ ਆਪਣੇ ਸ਼ਿਕਾਰ ਦੀ ਪੂਰੀ ਡਿਟੇਲ ਕਢਵਾਉਂਦੇ ਹਨ ਜਿਸ ’ਚ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਆਖਰ ਇਸ ਸਖਸ਼ ਨੂੰ ਕਿਵੇਂ ਘੇਰਨਾ ਹੈ, ਜਿਵੇਂ ਕਿ ਕਿਸੇ ਦਾ ਬੇਟਾ ਬਾਹਰ ਨੌਕਰੀ ਕਰ ਰਿਹਾ ਹੈ, ਕਿਸੇ ਦੀ ਬੇਟੀ ਬਾਹਰ ਪੜ੍ਹ ਰਹੀ ਹੈ, ਕੋਈ ਪੈਸਾ ਆਪਣੇ ਖਾਤੇ ’ਚ ਰੱਖੀ ਬੈਠਾ ਹੈ।
Froud Alert
ਡਿਜ਼ੀਟਲ ਅਰੈਸਟ ’ਚ ਸਭ ਤੋਂ ਪਹਿਲਾਂ ਕਿਸੇ ਅਣਜਾਣ ਦੀ ਕਾਲ ਆਉਂਦੀ ਹੈ ਜੋ ਖੁਦ ਨੂੰ ਕੋਈ ਵੱਡਾ ਪੁਲਿਸ ਅਧਿਕਾਰੀ ਦੱਸਦਾ ਹੈ, ਜਾਂ ਫਿਰ ਕਿਸੇ ਏਜੰਸੀ, ਦਾ ਅਧਿਕਾਰੀ ਦੱਸਦਾ ਹੈ। ਇਸ ਤੋਂ ਬਾਅਦ ਉਹ ਤੁਹਾਨੂੰ ਡਰਾਉਣੀ ਖਬਰ ਦੇਵੇਗਾ, ਜਿਸ ’ਚ ਹੋ ਸਕਦਾ ਹੈ ਕਿ ਉਹ ਤੁਹਾਡੇ ਕਿਸੇ ਪਰਿਵਾਰ ਮੈਂਬਰ ਬਾਰੇ ਦੱਸੇ ਕਿ ਉਸ ਨੂੰ ਕਿਸੇ ਕੇਸ ’ਚ ਫੜ੍ਹ ਲਿਆ ਹੈ, ਉਸ ਕੇਸ ਨੂੰ ਰਫਾ-ਦਫਾ ਕਰਨ ਲਈ ਉਹ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰੇਗਾ। ਇਸ ਲੈਣ-ਦੇਣ ਦੀ ਗੱਲਬਾਤ ਦੌਰਾਨ ਉਹ ਤੁਹਾਡੇ ਨਾਲ ਲਗਾਤਾਰ ਰਾਬਤਾ ਬਣਾਉਣ ਦੀ ਕੋਸ਼ਿਸ ਕਰੇਗਾ।
ਚਾਹੇ ਮਾਮਲਾ 4-5 ਘੰਟੇ ਤੱਕ ਚੱਲੇ ਜਾਂ ਫਿਰ 4-5 ਦਿਨ ਤੱਕ, ਠੱਗੀ ਕਰਨ ਵਾਲੇ ਤੁਹਾਨੂੰ ਸੋਚਣ-ਸਮਝਣ ਦਾ ਮੌਕਾ ਨਹੀਂ ਦਿੰਦੇ। ਸਾਈਬਰ ਠੱਗ ਡੁਹਾਡੇ ਤੋਂ ਪੈਸਿਆਂ ਦੀ ਮੰਗ ਕਰਦੇ ਹਨ, ਤੁਹਾਡੇ ਪੈਸੇ ਵੱਖ-ਵੱਖ ਬੈਂਕਾਂ ’ਚ ਟਰਾਂਸਫਰ ਕਰਨ ਤੱਕ ਤੁਹਾਨੂੰ ਸਕਾਈਪ ਜਾਂ ਵਾਟਸਐਪ ਜ਼ਰੀਏ ਵੀਡੀਓ ਕਾਲ ਕਰਨ ਨੂੰ ਵੀ ਮਜ਼ਬੂਰ ਕੀਤਾ ਜਾਂਦਾ ਹੈ। ਕਈ ਵਾਰ ਪੁੱਛ-ਗਿੱਛ ਲਈ ਸਾਈਬਰ ਠੱਗ ਤੁਹਾਨੂੰ ਕਿਸੇ ਕਮਰੇ ’ਚ ਇਕੱਲੇ ਵੀਡੀਓ ਕਾਲ ’ਤੇ ਕੁਨੈਕਟ ਕਰਨ ਲਈ ਕਹਿੰਦੇ ਹਨ।
ਇਸ ਦੇ ਪਿੱਛੇ ਉਹ ਤੁਹਾਨੂੰ ਜਾਂਚ ਦਾ ਬਹਾਨਾ ਦੱਸਦੇ ਹਨ। ਗੱਲਬਾਤ ਦੌਰਾਨ ਜਿਵੇਂ ਹੀ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਡੀਆਂ ਗੱਲਾਂ ’ਤੇ ਭਰੋਸਾ ਕਰ ਰਹੇ ਹੋ ਬੱਸ ਫਿਰ ਉਹ ਤੁਹਾਡੇ ਕੇਸ ਨੂੰ ਨਿਪਟਾਉਣ ਲਈ ਪੈਸਿਆਂ ਦੀ ਮੰਗ ਕਰਦੇ ਹਨ। ਇਹੋ-ਜਿਹੀਆਂ ਵਾਰਦਾਤਾਂ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਲੈ ਕੇ ਲਖਨਾਊ ਤੱਕ ਆਏ ਦਿਨ ਸਾਹਮਣੇ ਆ ਰਹੀਆਂ ਹਨ।
ਦੇਸ਼ ਦੇ ਲਗਭਗ ਹਰ ਕੋਨੇ ’ਚ ਇਸ ਤਰ੍ਹਾਂ ਦੇ ਠੱਗ ਤੁਹਾਨੂੰ ਸ਼ਿਕਾਰ ਬਣਾਉਣ ਦੀ ਸੋਚ ਰਹੇ ਹਨ। ਉਹ ਕਿਸੇ ਨਾ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਵਸੂਲ ਰਹੇ। ਕੁਝ ਲੋਕ ਈਡੀ ਅਤੇ ਆਈਬੀ ਵਰਗੀਆਂ ਵੱਡੀਆਂ ਏਜੰਸੀਆਂ ਦਾ ਨਾਂਅ ਸੁਣ ਕੇ ਹੀ ਸਭ ਕੁਝ ਭੁੱਲ ਜਾਂਦੇ ਹਨ ਅਤੇ ਫਰਾਡ ਕਰਨ ਵਾਲਿਆਂ ਦੇ ਝਾਂਸੇ ’ਚ ਆ ਜਾਂਦੇ ਹਨ। ਇਸ ਸਥਿਤੀ ’ਚ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ ਤੇ ਕੋਈ ਵੀ ਬਹਾਨਾ ਬਣਾ ਕੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿਉ।
Froud Alert
ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਫਰਾਡ ਕਰਨ ਵਾਲਿਆਂ ਤੋਂ ਬਚਣਾ ਹੈ ਤਾਂ ਇਹ ਜਾਣ ਲਓ ਕਿ ਪੁਲਿਸ ਜਾਂ ਕੋਈ ਵੀ ਵੱਡੀ ਏਜੰਸੀ ਕਦੇ ਵੀ ਡਿਜ਼ੀਟਲ ਅਰੈਸਟ ਨਹੀਂ ਕਰਦੀ। ਉਹ ਤੁਹਾਨੂੰ ਨੋਟਿਸ ਭੇਜੇਗੀ ਜਾਂ ਤੁਹਾਨੂੰ ਪੁੱਛਗਿੱਛ ਲਈ ਰਜਿਟ੍ਰਡ ਦਫਤਰ ’ਚ ਬੁਲਾਇਆ ਜਾਵੇਗਾ। ਮਾਮਲੇ ਦੇ ਨਿਪਟਾਰੇ ਲਈ ਪੁਲਿਸ ਤੁਹਾਡੇ ਨਾਲ ਕਦੇ ਸੰਪਰਕ ਨਹੀਂ ਕਰਦੀ। ਇਸ ਲਈ ਜੇਕਰ ਕੋਈ ਪੈਸਿਆਂ ਦੀ ਮੰਗ ਕਰੇ ਤਾਂ ਸਮਝ ਲਓ ਦਾਲ ’ਚ ਕਾਲਾ ਹੈ।
Read Also : Punjab Panchayat Election: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਕਦੇ ਨਹੀਂ ਹੋਈ ਸਰਪੰਚੀ ਦੀ ਚੋਣ
ਕਿਸੇ ਵੀ ਕੀਮਤ ’ਤੇ ਆਪਣੇ ਮੋਬਾਇਲ ’ਤੇ ਆਏ ਓਟੀਪੀ ਜਾਂ ਕਾਰਡ ਨੰਬਰ ਜਾਂ ਪਿੰਨ ਨੰਬਰ ਕਿਸੇ ਅਣਜਾਣ ਨੂੰ ਫੋਨ ’ਤੇ ਨਾ ਦੱਸੋ। ਯਾਦ ਰੱਖੋ ਕਿਸੇ ਵੀ ਅਣਜਾਣ Çਲੰਕ ’ਤੇ ਗਲਤੀ ਨਾਲ ਵੀ ਕਲਿੱਕ ਨਾ ਕਰੋ, ਭਾਵੇਂ ਹੀ ਉਸ Çਲੰਕ ’ਤੇ ਤੁਹਾਨੂੰ ਕਿਸੇ ਵੱਡੀ ਕੰਪਨੀ ਦਾ ਨਾਂਅ ਦਿਸ ਰਿਹਾ ਹੋਵੇ, ਕਿਵੇ ਵੀ ਕੰਮ ਲਈ ਹਮੇਸ਼ਾ ਆਫ਼ੀਸ਼ੀਅਲ ਵੈੱਬਸਾਈਟ ’ਤੇ ਹੀ ਲਾਗਇਨ ਕਰੋ।
ਸੱਚ ਕਹੂੰ ਡੈਸਕ