ਪੈਰਿਸ (ਏਜੰਸੀ)। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਬਿਨਾਂ ਸ਼ੱਕ ਕਲੇਅ ਕੋਰਟ (ਚੀਕਨੀ ਮਿੱਟੀ ਦਾ ਮੈਦਾਨ) ਦੇ ਬਾਦਸ਼ਾਹ ਹਨ ਅਤੇ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਗਰੈਂਡ ਸਲੈਮ ਫਰੈਂਚ (French Open) ਓਪਨ ‘ਚ ਰਿਕਾਰਡ 11ਵੀਂ ਵਾਰ ਖ਼ਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ ਨਡਾਲ ਦਾ ਫਰੈਂਚ ਓਪਨ ‘ਚ 79-2 ਦਾ ਬਿਹਤਰੀਨ ਜਿੱਤ-ਹਾਰ ਦਾ ਰਿਕਾਰਡ ਰਿਹਾ ਹੈ ਅਤੇ ਇਸ ਸਮੇਂ ਚੰਗੀ ਲੈਅ ‘ਚ ਵੀ ਹਨ ਉਹ ਮੋਂਟੇ ਕਾਰਲੋ ਅਤੇ ਬਾਰਸੀਲੋਨਾ ‘ਚ ਖ਼ਿਤਾਬ ਅਤੇ ਰਿਕਾਰਡ 50 ਸੈੱਟ ਲਗਾਤਾਰ ਜਿੱਤਣ ਦੇ ਰਿਕਾਰਡ ਦੇ ਨਾਲ ਰੋਲਾਂ ਗੈਰੋਂ ‘ਚ ਪ੍ਰਵੇਸ਼ ਕਰ ਰਹੇ ਹਨ। (French Open)
ਨਡਾਲ ਨੇ ਆਖ਼ਰੀ ਵਾਰ ਰੋਲਾਂ ਗੈਰੋਂ ‘ਚ ਸਾਲ 2015 ‘ਚ ਸਰਬੀਆ ਦੇ ਨੋਵਾਕ ਜੋਕੋਵਿਚ ਹੱਥੋਂ ਕੁਆਰਟਰਫਾਈਨਲ ‘ਚ ਮਾਤ ਝੱਲੀ ਸੀ ਇਸ ਮਹੀਨੇ ਮੈਡ੍ਰਿਡ ਓਪਨ ‘ਚ ਸਪੈਨਿਸ਼ ਖਿਡਾਰੀ ਨੂੰ ਆਸਟਰੀਆ ਦੇ ਡਾਮਿਨਿਕ ਥਿਏਮ ਹੱਥੋਂ 3 ਸੈੱਟਾਂ ਦੇ ਮੈਚ ‘ਚ ਹਾਰ ਮਿਲੀ ਸੀ ਪਰ ਪੰਜ ਸੈੱਟਾਂ ਦੇ ਟੈਸਟ ਫਰੈਂਚ ਓਪਨ ‘ਚ ਨਡਾਲ ਹੀ ਅਸਲੀ ਜੇਤੂ ਮੰਨੇ ਜਾ ਰਹੇ ਹਨ 24 ਸਾਲਾ ਥਿਏਮ ਪਿਛਲੇ ਦੋ ਸਾਲਾਂ ‘ਚ ਇੱਕੋ ਇੱਕ ਖਿਡਾਰੀ ਹਨ ਜਿੰਨ੍ਹਾਂ ਨਡਾਲ ਨੂੰ ਕਲੇਅ ਕੋਰਟ ‘ਤੇ ਹਰਾਇਆ ਹੈ। (French Open)
ਪਰ ਫਰੈਂਚ ਓਪਨ ‘ਚ ਪਿਛਲੇ ਸਾਲ ਸੈਮੀਫ਼ਾਈਨਲ ‘ਚ ਥਿਏਮ ਨੂੰ ਸਪੈਨਿਸ਼ ਖਿਡਾਰੀ ਤੋਂ ਮਾਤ ਮਿਲੀ ਸੀ ਕਲੇਅ ਕੋਰਟ ‘ਤੇ ਰੋਜ਼ਰ ਫੈਡਰਰ ਦੀ ਗੈਰ ਮੌਜ਼ੂਦਗੀ ‘ਚ ਥਿਏਮ ਤੋਂ ਇਲਾਵਾ 21 ਸਾਲਾ ਅਲੇਕਸਾਂਦਰ ਜਵੇਰੇਵ ਨੂੰ ਇਸ ਵਾਰ ਨਡਾਲ ਦਾ ਸਖ਼ਤ ਵਿਰੋਧੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਵਿਸ਼ਵ ਰੈਂਕਿੰਗ ‘ਚ ਅੱਵਲ 20 ਤੋਂ ਬਾਹਰ ਹੋਣ ਦੇ ਬਾਵਜ਼ੂਦ 12 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਅਤੇ ਸਾਬਕਾ ਨੰਬਰ 1 ਜੋਕੋਵਿਚ ਨੂੰ ਵੀ ਨਡਾਲ ਦੇ ਸਾਹਮਣੇ ਸਖ਼ਤ ਵਿਰੋਧੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। (French Open)