ਦਿੱਲੀ ‘ਚ ਹੁਣ ਮੁਫਤ ਬਿਜਲੀ ਹੋਵੇਗੀ ਆਪਸ਼ਨਲ

kejeriwal

ਦਿੱਲੀ ’ਚ 200 ਯੂਨਿਟ ਤੱਕ ਮਿਲਦੀ ਹੈ ਮੁਫਤ ਬਿਜਲੀ

  • ਬਿਜਲੀ ਸਬਸਿਡੀ ਨੂੰ ਲੈ ਕੇ ਆਪਸ਼ਨ ਦੇਵੇਗੀ ਸਰਕਾਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਫਤ ਬਿਜਲੀ (Free Electricity Delhi) ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਧਾਨੀ ਵਿੱਚ ਮੁਫਤ ਬਿਜਲੀ ਆਪਸ਼ਨਲ ਹੋਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਕੈਬਨਿਟ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਮਿਲਦੀ ਹੈ। ਇਸ ਦੇ ਲਈ ਦਿੱਲੀ ਸਰਕਾਰ ਸਬਸਿਡੀ ਦਿੰਦੀ ਹੈ। ਕਈ ਲੋਕਾਂ ਨੇ ਕਿਹਾ ਕਿ ਅਸੀਂ ਕਾਬਲ ਹਾਂ, ਸਾਨੂੰ ਮੁਫਤ ਬਿਜਲੀ ਨਹੀਂ ਚਾਹੀਦੀ। ਇਸਨੂੰ ਆਪਣੇ ਵਿਕਾਸ ਲਈ ਵਰਤੋਂ।

ਕੇਜਰੀਵਾਲ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਪੁੱਛਾਂਗੇ ਕਿ ਕੀ ਉਹ ਬਿਜਲੀ ਸਬਸਿਡੀ ਚਾਹੁੰਦੇ ਹਨ? ਜੇ ਉਹ ਕਹਿਣ ਕਿ ਅਸੀਂ ਚਾਹੁੰਦੇ ਹਾਂ, ਅਸੀਂ ਦੇਵਾਂਗੇ ਅਤੇ ਜੇ ਉਹ ਕਹਿਣ ਕਿ ਅਸੀਂ ਨਹੀਂ ਚਾਹੁੰਦੇ, ਤਾਂ ਅਸੀਂ ਨਹੀਂ ਦੇਵਾਂਗੇ। 1 ਅਕਤੂਬਰ ਤੋਂ ਦਿੱਲੀ ਵਿੱਚ ਬਿਜਲੀ ਸਬਸਿਡੀ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਬਿਜਲੀ ਸਬਸਿਡੀ ਮੰਗਦੇ ਹਨ।

ਜਿਕਰਯੋਗ ਹੈ ਕਿ ਦਿਲੀ ਸਰਕਾਰ ਦਿੱਲੀ ਦੇ ਖਪਤਕਾਰਾਂ ਨੂੰ 200 ਯੂਨਿਟ ਤੱਕ ਮੁਫਤ ਬਿਜਲੀ ਦਿੰਦੀ ਹੈ। ਇਸ ਤੋਂ ਇਲਾਵਾ 201 ਤੋਂ 400 ਯੂਨਿਟ ਬਿਜਲੀ ਦੀ ਖਪਤ ‘ਤੇ 800 ਰੁਪਏ ਦੀ ਸਬਸਿਡੀ ਮਿਲਦੀ ਹੈ। ਹੁਣ ਜੇਕਰ ਕੋਈ ਮਫਤ ਬਿਜਲੀ ਲੈਣਾ ਚਾਹੁੰਦਾ ਜਾਂ ਨਹੀਂ ਉਹ ਉਸ ਦੀ ਮਰਜ਼ੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ