
Free Dental Check-up Camp: ਮਹਿਲਾਵਾਂ ਨੂੰ ਵਧਦੇ ਬ੍ਰੈਸਟ ਕੈਂਸਰ ਪ੍ਰਤੀ ਕੀਤਾ ਜਾਗਰੂਕ, ਨੈਚੁਰੋਪੈਥੀ ਤਰੀਕੇ ਨਾਲ ਇਲਾਜ ਦਾ ਮਰੀਜ਼ਾਂ ਲਿਆ ਲਾਭ
Free Dental Check-up Camp: ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸੇਵਾ ਦੇ ਮਹਾਂਕੁੰਭ ਤਹਿਤ ਲਗਾਤਾਰ ਵਿਸ਼ਾਲ ਸਿਹਤ ਜਾਂਚ ਕੈਪ ਲਾਏ ਜਾ ਰਹੇ ਹਨ ਇਸੇ ਲੜੀ ’ਚ ਸ਼ਨਿੱਚਰਵਾਰ ਨੂੰ ਡੈਂਟਲ ਕੈਂਪ ਲਾਇਆ ਗਿਆ।
ਇਸ ਵਿੱਚ ਦਿੱਲੀ ਤੋਂ ਡਾ. ਪ੍ਰਿਅੰਕਾ, ਰਾਜਪੁਰਾ ਤੋਂ ਡਾ. ਆਸ਼ੀਸ਼, ਨੋਇਡਾ ਤੋਂ ਡਾ. ਬੀ. ਐੈੱਸ. ਚੌਹਾਨ, ਚਰਖੀ ਦਾਦਰੀ ਤੋਂ ਡਾ. ਕਨਿਕਾ, ਸ਼ਿਮਲਾ ਤੋਂ ਡਾ. ਮੋਨਿਸ਼ਾ, ਹਾਂਸੀ ਤੋਂ ਡਾ. ਸਵੀਟੀ, ਰੋਹਤਕ ਤੋਂ ਡਾ. ਕਾਂਤਾ ਕੌਸ਼ਿਕ ਤੇ ਸ਼ਾਹ ਸਤਿਨਾਮ ਜੀ ਸਪੈਸ਼ੇਲਿਟੀ ਹਸਪਤਾਲ ਤੋਂ ਦੰਦ ਰੋਗ ਮਾਹਿਰ ਡਾ. ਸਾਕਸ਼ੀ ਚੌਹਾਨ ਤੇ ਡਾ. ਤਮੰਨਾ ਨੇ ਮਰੀਜ਼ਾਂ ਨੂੰ ਦੰਦਾਂ ਨਾਲ ਸਬੰਧਿਤ ਮੁਫਤ ਜਾਂਚ ਕਰਕੇ ਸਲਾਹ ਦਿੱਤੀ ਇਸ ਦੇ ਨਾਲ ਹੀ ਐੱਮਐੱਸਜੀ ਨੈਚੁਰੋਪੈਥੀ ਹਸਪਤਾਲ ’ਚ ਕੁਦਰਤੀ ਇਲਾਜ ਪ੍ਰਣਾਲੀ ਨਾਲ ਮਰੀਜ਼ਾਂ ਦਾ ਇਲਾਜ ਲਗਾਤਾਰ ਜਾਰੀ ਰਿਹਾ।
ਇੱਥੇ ਡਾ. ਰਵੀ, ਡਾ. ਬਿਜੋਏ, ਡਾ. ਰੂਪੇਸ਼ ਤੇ ਡਾ. ਨੰਦਿਨੀ ਦੀ ਮਾਹਿਰ ਟੀਮ ਵੱਲੋਂ ਕਮਰ ਦਰਦ, ਮੋਟਾਪਾ, ਜ਼ਿਆਦਾ ਵਜ਼ਨ, ਸ਼ੂਗਰ, ਗੋਡਿਆਂ ਦੀ ਸਮੱਸਿਆ, ਬਲੱਡ ਪ੍ਰੈਸ਼ਰ, ਐਂਗਜ਼ਾਇਟੀ, ਸਰਦੀ-ਖੰਘ, ਪੈਰਾਂ ’ਚ ਦਰਦ, ਐਲਰਜੀ ਤੇ ਅਸਥਮਾ ਵਰਗੀਆਂ ਬਿਮਾਰੀਆਂ ਦਾ ਕੁਦਰਤੀ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਔਰਤਾਂ ਨੂੰ ਵਧਦੇ ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਡਾ. ਕੀਰਤੀ, ਡਾ. ਵੈਸ਼ਾਲੀ ਤੇ ਡਾ. ਯਸ਼ਿਕਾ ਨੇ ਔਰਤਾਂ ਨੂੰ ਸਵੈ-ਜਾਂਚ ਕਰਨ ਤੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ, ਤਾਂ ਜੋ ਸਮੇਂ ਸਿਰ ਬਿਮਾਰੀ ਦੀ ਪਛਾਣ ਹੋ ਸਕੇ ਤੇ ਸਹੀ ਇਲਾਜ ਕੀਤਾ ਜਾ ਸਕੇ।
Read Also : ਡਿਜ਼ੀਟਲ ਅਰੈਸਟ, ਸਾਈਬਰ ਠੱਗੀ ਦਾ ਨਵਾਂ ਚਿਹਰਾ













