ਪਿੰਡ ਝਾੜੋਂ ਦੇ ਨਾਮ ਚਰਚਾ ਘਰ ਵਿਖੇ ਲਾਇਆ ਮੁਫਤ ਕਰੋਨਾ ਵੈਕਸੀਨ ਕੈਂਪ

ਮੁਫਤ ਕਰੋਨਾ ਵੈਕਸੀਨ ਕੈਂਪ

ਲੌਂਗੋਵਾਲ 26 ਸਤੰਬਰ(ਹਰਪਾਲ)। ਪਵਿੱਤਰ ਮਹਾਂ ਪਰਉਪਕਾਰ ਮਹੀਨੇ ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਲੌਂਗੋਵਾਲ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਫਤ ਕਰੋਨਾ ਵੈਕਸੀਨ ਟੀਕਾ ਕਰਨ ਦਾ ਤੀਜਾ ਕੈਂਪ ਪਿੰਡ ਝਾੜੋਂ ਦੇ ਅਡੋਲ ਆਸਿਕ ਏ ਸਤਿਗੁਰੂ ਯਾਦਗਾਰ ਨਾਮ ਚਰਚਾ ਘਰ ਵਿਖੇ ਲਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਮੈਡਮ ਅੰਜੂ ਸਿੰਗਲਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਪੂਰੀ ਟੀਮ ਵਲੋਂ ਲੱਗੇ ਇਸ ਕੈਂਪ ਦੌਰਾਨ 18 ਸਾਲ ਦੀ ਉਮਰ ਤੋਂ ਵੱਧ 440 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਟੀਕਾ ਲਾਇਆ ਗਿਆ।

ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਮੈਡਮ ਅੰਜੂ ਸਿੰਗਲਾ ਨੇ ਦੱਸਿਆ ਕਿ ਦੇਸ਼ ਅੰਦਰ ਹਰ ਰੋਜ਼ ਵਧ ਰਹੀ ਮਹਾਂਮਾਰੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਮਹਾਂ ਮਾਰੀ ਬਿਮਾਰੀ ਕਰੋਨਾ ਵਾਇਰਸ ਕਾਰਨ ਅਤੇ ਇਸ ਵਾਇਰਸ ਦੇ ਪ੍ਰਵਾਭ ਤੋਂ ਬਚਨ ਦੇ ਮਨੋਰਥ ਨਾਲ ਕਰੋਨਾ ਵੈਕਸੀਨ ਦਾ ਟੀਕਾ ਕਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੈਂਪ ਲਾ ਕੇ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਮੁੱਚੀ ਸਾਧ ਸੰਗਤ ਵੱਲੋਂ ਬਲਾਕ ਅਧੀਨ ਇਹ ਤੀਸਰਾ ਕੈਂਪ ਲਗਾਇਆ ਗਿਆ ਹੈ। ਸਾਨੂੰ ਸਮੁੱਚੀ ਸੰਗਤ ਵੱਲੋਂ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੰਤਾਲੀ ਮੈਂਬਰ ਪੰਜਾਬ ਕਮਲਾ ਇੰਸਾਂ, ਜ਼ਿਲ੍ਹਾ ਪੰਚੀ ਮੈਂਬਰ ਸੁਖਪਾਲ ਸਿੰਘ, ਪੰਦਰਾਂ ਮੈਂਬਰ ਬਲਕਾਰ ਸਿੰਘ ਇੰਸਾਂ, ਪਿੰਡ ਭੰਗੀਦਾਸ ਮੱਖਣ ਸਿੰਘ ਇੰਸਾਂ , ਰਾਜੂ ਸਿੰਘ ਇੰਸਾਂ ਨੇ ਦੱਸਿਆ ਕਿ ਅਸੀਂ ਸਿਹਤ ਵਿਭਾਗ ਨੂੰ ਬੇਨਤੀ ਕੀਤੀ ਸੀ ਉਨ੍ਹਾਂ ਸਾਡੀ ਛੋਟੀ ਜਿਹੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਇਹ ਕੈਂਪ ਦੀ ਪ੍ਰਵਾਨਗੀ ਦੇ ਦਿੱਤੀ ਜਿਸ ਵਿਚ ਅੱਜ 440 ਵਿਅਕਤੀਆਂ ਨੇ ਕਰੋਨਾ ਵੈਕਸੀਨ ਦੇ ਟੀਕੇ ਬੜੇ ਹੀ ਉਤਸ਼ਾਹ ਨਾਲ ਲਗਵਾਏ ਹਨ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਤੋਂ ਇਲਾਵਾ ਸਾਧ ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ