ਹਰਿਆਣਾ ਦੇ ਤਿੰਨ ਡੀਲਰਾਂ ਖਿਲਾਫ ਕੇਸ ਦਰਜ | Fraud
ਬਠਿੰਡਾ (ਅਸ਼ੋਕ ਵਰਮਾ)। ਪੈਸਟੀਸਾਈਡ ਕੰਪਨੀ ਕਰੌਪ ਸਾਇੰਸ ਕੋਲੋਂ ਇੱਕ ਕਰੋੜ ਤੋਂ ਵੱਧ ਦੇ ਖਰੀਦੇ ਕੀਟਨਾਸ਼ਕ ਵੇਚਣ ਉਪਰੰਤ ਕੰਪਨੀ ਨੂੰ ਅਦਾਇਗੀ ਨਾ ਕਰਕੇ ਠੱਗੀ ਮਾਰਨ ਦੇ ਮਾਮਲੇ ‘ਚ ਹਰਿਆਣਾ ਦੇ ਤਿੰਨ ਡੀਲਰ ਹੁਣ ਪੁਲਿਸ ਦੇ ਸ਼ਿਕੰਜੇ ‘ਚ ਫਸ ਗਏ ਹਨ ਕੋਤਵਾਲੀ ਪੁਲਿਸ ਨੇ ਰਾਧੇ ਸ਼ਾਮ ਪੁੱਤਰ ਉਦੇ ਸਿੰਘ ਵਾਸੀ ਰਤੀਆ,ਧਰਮਵੀਰ ਮੱਕੜ ਪੁੱਤਰ ਲਾਭ ਚੰਦ ਵਾਸੀ ਸਰਸਾ ਅਤੇ ਸੰਦੀਪ ਪੁੱਤਰ ਅਮਰ ਸਿੰਘ ਵਾਸੀ ਫਤਿਹਾਬਾਦ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। (Fraud)
ਜੀਐਸ ਕਰੌਪ ਸਾਇੰਸ ਪ੍ਰਾਈਵੇਟ ਲਿਮਟਿਡ (ਪਟਾ ਮਾਰਕੀਟ) ਅਮਰੀਕ ਸਿੰਘ ਰੋਡ ਬਠਿੰਡਾ ਦੇ ਏਰੀਆ ਸੇਲਜ ਮੈਨੇਜਰ ਸਰਵਨ ਕੁਮਾਰ ਪੁੱਤਰ ਬਾਲਾ ਰਾਮ ਨੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਨ੍ਹਾਂ ਦੀ ਕੀਟਨਾਸ਼ਕ ਨਿਰਮਾਤਾ ਕੰਪਨੀ ਪੂਰੇ ਦੇਸ਼ ‘ਚ ਡਿਸਟਰੀਬਿਊਟਰਾਂ ਰਾਹੀਂ ਆਪਣੇ ਉਤਪਾਦਾਂ ਦੀ ਵਿੱਕਰੀ ਕਰਦੀ ਹੈ ਕੰਪਨੀ ਨੇ ਨਿਊ ਪਰਿਆਗ ਐਗਰੋ ਟਰੇਡਰਜ਼ ਰਤੀਆ, ਕੁਬੇਰ ਬੀਜ ਭੰਡਾਰ ਗਰੇਨ ਮਾਰਕੀਟ ਭੱਟੂ ਅਤੇ ਗਣੇਸ਼ ਟ੍ਰੇਡਿੰਗ ਕੰਪਨੀ ਭੱਟੂ ਨੂੰ ਡਿਸਟਰੀਬਿਊਟਰ ਬਣਾਇਆ ਸੀ ਜੋ ਕੰਪਨੀ ਤੋਂ ਮਾਲ ਲੈ ਕੇ ਅੱਗੇ ਡੀਲਰਾਂ ਨੂੰ ਵੇਚਦੇ ਸਨ। (Fraud)
ਤਿੰਨਾਂ ਫਰਮਾਂ ਨੇ 1 ਕਰੋੜ 14 ਲੱਖ 96 ਹਜ਼ਾਰ 46 ਰੁਪਏ 91 ਪੈਸੇ ਦੀਆਂ ਕੀੜੇਮਾਰ ਦਵਾਈਆਂ ਖਰੀਦ ਲਈਆਂ ਤਿੰਨਾਂ ਡੀਲਰਾਂ ਨੇ ਮਾਲ ਪੁੱਜਣ ‘ਤੇ ਵੀ ਕੰਪਨੀ ਨੂੰ ਸਮੇਂ ਸਿਰ ਪੈਸੇ ਅਦਾ ਕਰਨ ਅਤੇ ਇਸ ਤੋਂ ਵੀ ਵੱਡੇ ਆਰਡਰ ਦੇਣ ਦਾ ਭਰੋਸਾ ਦਿਵਾਇਆ ਉਨ੍ਹਾਂ ਦੱਸਿਆ ਕਿ ਤਿੰਨਾਂ ਫਰਮਾਂ ਨੇ ਮਾਲ ਵੇਚ ਦਿੱਤਾ ਪਰ ਛੇ ਮਹੀਨਿਆਂ ‘ਚ ਪੈਸੇ ਅਦਾ ਕਰਨ ਦੀ ਬਜਾਏ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਲਾਰਾ ਲਾਉਂਦੇ ਰਹੇ ਉਨ੍ਹਾਂ ਦੱਸਿਆ ਕਿ ਮਾਰਚ 2019 ‘ਚ ਡੀਲਰਾਂ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਉਣ ਵਾਲੀ ਫਸਲ ਤੇ ਪੈਸੇ ਦੇਣ ਦਾ ਵਾਅਦਾ ਕੀਤਾ ਅਤੇ ‘ਪੋਟ ਡੇਟਡ’ ਚੈਕ ਦੇ ਦਿੱਤੇ।
ਕੰਪਨੀ ਨੂੰ ਦਿੱਤੇ ਚੈਂਕਾਂ ਵਾਲੇ ਖਾਤੇ ਪਹਿਲਾਂ ਹੀ ਬੰਦ
ਸ਼ਿਕਾਇਤ ਮੁਤਾਬਕ ਨਿਊ ਪਰਿਆਗ ਐਗਰੋ ਟਰੇਡਰਜ਼ ਦੇ ਰਾਧੇ ਸ਼ਾਮ ਨੇ 8 ਅਪਰੈਲ 2019 ਨੂੰ ਐਕਸਿਸ ਬੈਂਕ ਦਾ 50,71,770.89 ਰੁਪਏ ਦਾ ਚੈਕ ਨੰਬਰ 16557, ਕੁਬੇਰ ਬੀਜ ਭੰਡਾਰ ਦੇ ਧਰਮਵੀਰ ਮੱਕੜ ਨੇ ਮਿਤੀ 4ਅਪਰੈਲ 2019 ਨੂੰ ਸਟੇਟ ਬੈਂਕ ਆਫ ਇੰਡੀਆ ਦਾ ਰੁਪਏ 30,31,425.89 ਦਾ ਚੈਕ ਨੰਬਰ 285278 ਅਤੇ ਗਣੇਸ਼ ਟਰੇਡਿੰਗ ਕੰਪਨੀ ਦੇ ਸੰਦੀਪ ਨੇ 10 ਮਈ ਨੂੰ 33,92,850.13 ਰੁਪਏ ਦਾ ਸਟੇਟ ਬੈਂਕ ਆਫ ਇੰਡੀਆ ਦਾ ਚੈਕ ਨੰਬਰ 410651 ਕੰਪਨੀ ਨੂੰ ਦਿੱਤਾ ਸੀ ਸ਼ਿਕਾਇਤ ਅਨੁਸਾਰ ਜਦੋਂ ਇਹ ਚੈਕ ਕੰਪਨੀ ਨੇ ਆਪਣੇ ਬੈਂਕ ‘ਚ ਦਿੱਤੇ ਤਾਂ ਕਿਸੇ ਦੀ ਵੀ ਅਦਾਇਗੀ ਨਹੀਂ ਹੋਈ ਰਾਧੇ ਸ਼ਾਮ ਨੇ ਇਹ ਖਾਤਾ 2016 ਅਤੇ ਸੰਦੀਪ ਨੇ 2017 ‘ਚ ਖਾਤਾ ਬੰਦ ਕਰਵਾ ਦਿੱਤਾ ਸੀ ਜਦੋਂਕਿ ਧਰਮਵੀਰ ਮੱਕੜ ਨੇ ਚੈਕ ‘ਤੇ ਰੋਕ ਲਗਾ ਦਿੱਤੀ ਸੀ ਸਰਵਨ ਕੁਮਾਰ ਨੇ ਦੱਸਿਆ ਕਿ ਬੀਕਿੰਗ ਸਿਸਟਮ ਦਾ ਫਾਇਦਾ ਉਠਾਉਂਦਿਆਂ ਕੰਪਨੀ ਨਾਲ ਠੱਗੀ ਮਾਰੀ ਹੈ। (Fraud)
ਮੁਲਜ਼ਮਾਂ ਦੀ ਤਲਾਸ਼ ਜਾਰੀ
ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਰਜੀਵ ਕੁਮਾਰ ਦਾ ਕਹਿਣਾ ਸੀ ਕਿ ਨਾਮਜ਼ਦ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ।
ਵਧੇਰੇ ਮੁਨਾਫਿਆਂ ਦੇ ਲਾਲਚ ‘ਚ ਡੁੱਬੀ ਰਾਸ਼ੀ
ਕਾਰੋਬਾਰੀ ਮਾਹਿਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਵਧੇਰੇ ਮੁਨਾਫੇ ਦੇ ਲਾਲਚ ‘ਚ ਸਕੀਮਾਂ ਦਿੰਦੀਆਂ ਹਨ ਤੇ ਇਹ ਕੰਪਨੀ ਵੀ ਇਸੇ ਜਾਲ ‘ਚ ਫਸ ਗਈ ਸ਼ਿਕਾਇਤ ਅਨੁਸਾਰ ਕੰਪਨੀ ਨੇ ਮਾਰਚ 2018 ਤੋਂ ਅਗਸਤ 2018 ਤੱਕ ਡਿਸਟਰੀਬਿਊਟਰਾਂ ਨੂੰ ਸਕੀਮ ਦਿੱਤੀ ਸੀ ਕਿ ਇੰਨ੍ਹਾਂ ਤਿੰਨ ਮਹੀਨਿਆਂ ‘ਚ ਡਿਸਟਰੀਬਿਊਟਰ ਜਿੰਨ੍ਹਾਂ ਵੀ ਮਾਲ ਖਰੀਦਣਗੇ ਉਸ ਦੇ ਪੈਸੇ ਇੱਕ ਸਾਲ ਦੇ ਅੰਦਰ ਅੰਦਰ ਅਦਾ ਕਰਨੇ ਪੈਣਗੇ ਪਹਿਲੇ ਛੇ ਮਹੀਨਿਆਂ ‘ਚ ਅੱੱਧੀ ਰਾਸ਼ੀ ਅਤੇ ਬਾਕੀ ਅਗਲੇ ਛੇ ਮਹੀਨੇ ਵਿਚ ਅਦਾ ਕਰਨ ਲਈ ਪਾਬੰਦ ਕੀਤਾ ਗਿਆ ਸੀ ਇਨ੍ਹਾਂ ਫਰਮਾਂ ਨੇ ਇੱਕ ਕਰੋੜ ਰੁਪਏ ਦਾ ਮਾਲ ਖਰੀਦਣ ਅਤੇ ਇੱਕ ਸਾਲ ਅੰਦਰ ਚੈਕ ਰਾਹੀਂ ਪੈਸੇ ਦੇਣ ਦੀ ਕੰਪਨੀ ਨਾਲ ਸਹਿਮਤੀ ਬਣਾ ਲਈ ਪ੍ਰੰਤੂ ਅਦਾ ਨਹੀਂ ਕੀਤੇ ਹਨ। (Fraud)
ਐਸ.ਪੀ ਦੀ ਪੜਤਾਲ ‘ਤੇ ਦਰਜ ਹੋਇਆ ਮਾਮਲਾ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੇ ਸਰਵਨ ਕੁਮਾਰ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਐਸ.ਪੀ ਸਿਟੀ ਜਸਬੀਰ ਸਿੰਘ ਨੂੰ ਸੌਂਪੀ ਸੀ ਐਸ ਪੀ ਨੇ ਆਪਣੀ ਪੜਤਾਲੀਆ ਰਿਪੋਰਟ ‘ਚ ਆਖਿਆ ਹੈ ਕਿ ਤਿੰਨਾਂ ਡੀਲਰਾਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਕੰਪਨੀ ਨੂੰ ਬੰਦ ਖਾਤਿਆਂ ਵਾਲੇ ਚੈਕ ਦੇਕੇ ਅਤੇ ਤੀਸਰੇ ਦੀ ਅਦਾਇਗੀ ਰੁਕਵਾਕੇ ਧੋਖਾਧੜੀ ਕਰਨ ਦੇ ਤੱਥ ਸਾਹਮਣੇ ਆਏ ਹਨ ਐਸਪੀ ਨੇ ਆਪਣੀ ਰਿਪੋਰਟ ‘ਚ ਐਸਐਸਪੀ ਨੂੰ ਬਣਦੀਆਂ ਧਾਰਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ ਜ਼ਿਲ੍ਹਾ ਠਟਾਰਨੀ ਦੀ ਸਲਾਹ ਲੈਣ ਉਪਰੰਤ ਐਸਐਸਪੀ ਬਠਿੰਡਾ ਦੇ ਹੁਕਮਾਂ ਤੇ ਥਾਣਾ ਕੋਤਵਾਲੀ ਪੁਲਿਸ ਨੇ ਨਾਮਜਦ ਕੀਤੇ ਤਿੰਨਾਂ ਡਿਸਟਰੀਬਿਊਟਰਾਂ ਖਿਲਾਫ ਧਾਰਾ 406 ,420 ਤਹਿਤ ਕੇਸ ਦਰਜ ਕੀਤਾ ਹੈ।