ਕਾਂਗਰਸ ਨੇ ਵੀ ਕਰ ਦਿੱਤੀ ਜੇਪੀਸੀ ਜਾਂਚ ਦੀ ਮੰਗ
ਏਜੰਸੀ ਨਵੀਂ ਦਿੱਲੀ। ਲੋਕ ਸਭਾ ਚੋਣਾਂ ’ਚ ਕਾਂਗਰਸ ਦਾ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰੇ ਰਾਫੇਲ ਸੌਦੇ ਸਬੰਧੀ ਇੱਕ ਵਾਰ ਫਿਰ ਚਰਚਾ ਜ਼ੋਰਾਂ ’ਤੇ ਹੈ ਫਰਾਂਸ ਸਰਕਾਰ ਭਾਰਤ ਨਾਲ ਲਗਭਗ 59 ਹਜ਼ਾਰ ਕਰੋੜ ਰੁਪਏ ਦੇ ਰਾਫੇਲ ਸੌਦੇ ’ਚ ਕਥਿਤ ਭ੍ਰਿਸ਼ਟਾਚਾਰ ਦੀ ਨਿਆਂਇਕ ਜਾਂਚ ਲਈ ਤਿਆਰ ਹੋ ਗਈ ਹੈ। ਇਸ ਜਾਂਚ ਲਈ ਇੱਕ ਫਰਾਂਸੀਸੀ ਜੱਜ ਨੂੰ ਵੀ ਨਿਯੁਕਤ ਕਰ ਲਿਆ ਗਿਆ ਹੈ ।
ਫਰਾਂਸੀਸੀ ਮੀਡੀਆ ਜਨਰਲ ਮੇਡਿਆਪਾਰਟ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਇੱਕ ਵਾਰ ਫਿਰ ਰਾਫੇਲ ਦੀ ਖਰੀਦ ’ਚ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਫਰਾਂਸ ’ਚ ਰਾਫੇਲ ਦੀ ਜਾਂਚ ਦੀ ਸ਼ੁਰੂਆਤ ਤੋਂ ਬਾਅਦ ਭਾਰਤ ’ਚ ਵੀ ਰਾਫੇਲ ਸੌਦੇ ’ਚ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਦੁਹਰਾਈ ਹੈ ਸੁਰਜੇਵਾਲ ਨੇ ਕਿਹਾ, ਫਰਾਂਸ ’ਚ ਰਾਫੇਲ ਸੌਦੇ ਲਈ ਜੱਜ ਦੀ ਨਿਯੁਕਤੀ ਹੋਈ ਹੈ ਫਰਾਂਸ ’ਚ ਮੀਡੀਆ ਰਿਪੋਰਟਾਂ ਅਨੁਸਾਰ ਪਹਿਲੇ ਨਜ਼ਰੀਏ ਰਾਫੇਲ ਸੌਦੇ ’ਚ ਭ੍ਰਿਸ਼ਟਾਚਾਰ ਹੋਇਆ ਹੈ ਫਰਾਂਸ ’ਚ ਭ੍ਰਿਸ਼ਟਾਚਾਰ ’ਤੇ ਜਾਂਚ ਸ਼ੁਰੂ ਹੋਈ ਹੈ ਸਾਬਕਾ ਰਾਸ਼ਟਰਪਤੀ ਫਰਾਂਸਵਾ ਹਾਲੈਂਡ, ਮੌਜ਼ੂਦਾ ਰਾਸ਼ਟਰਪਤੀ ਇਮੂਨੁਏਲ ਮੈਕਰੋ ਦੀ ਭੂਮਿਕਾ ਦੀ ਵੀ ਜਾਂਚ ਹੋਵੇਗੀ ਕਾਂਗਰਸ ਰਾਫੇਲ ’ਤ ਜੇਪੀਸੀ ਜਾਂਚ ਦੀ ਮੰਗ ਕਰਦੀ ਹੈ।