Eye Camp: 33ਵੇਂ ‘ਯਾਦ-ਏ-ਮੁਰਸ਼ਿਦ ਪਰਮੋ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦਾ ਚੌਥਾ ਦਿਨ

ਸਰਸਾ : ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਅੱਖਾਂ ਦੀ ਰੌਸ਼ਨੀ ਮਿਲਣ ਤੋਂ ਬਾਅਦ ਬਜ਼ੁਰਗ। ਤਸਵੀਰ : ਸੁਸ਼ੀਲ ਕੁਮਾਰ

225 ਅੱਖਾਂ ਦੇ ਰੋਗੀਆਂ ਦੀ ਜ਼ਿੰਦਗੀ ’ਚ ਆਈ ਨਵੀਂ ਰੌਸ਼ਨੀ, 13,425 ਮਰੀਜ਼ਾਂ ਦੀ ਹੋਈ ਜਾਂਚ

Eye Camp: (ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸਰਵ ਧਰਮ ਸੰਗਮ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ’ਚ ਹਨ੍ਹੇਰੀ ਜ਼ਿੰਦਗੀਆਂ ’ਚ ਰੌਸ਼ਨੀ ਭਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਲਾਏ ਗਏ। 33ਵੇਂ ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦੇ ਚੌਥੇ ਦਿਨ ਐਤਵਾਰ ਨੂੰ ਸਮਾਚਾਰ ਲਿਖੇ ਜਾਣ ਤੱਕ 13,425 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਹੋ ਚੁੱਕੀ ਸੀ ਅਤੇ 225 ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਹੋ ਚੁੱਕੇ ਸਨ।

ਅੱਖਾਂ ਦੀ ਰੌਸ਼ਨੀ ਹਾਸਲ ਕਰਕੇ ਬਜ਼ੁਰਗਾਂ ਦੇ ਚਿਹਰਿਆਂ ’ਤੇ ਅਦਭੁੱਤ ਮੁਸਕਾਨ ਖਿੜ ਉੱਠੀ। ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: Farmers Protest News: ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੇ ਕੇਂਦਰ : ਚੀਮਾ

ਦੱਸ ਦੇਈਏ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 12 ਦਸੰਬਰ ਤੋਂ ਆਰੰਭ ਹੋਏ ਚਾਰ ਰੋਜ਼ਾ ਕੈਂਪ ’ਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਪਹੁੰਚੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਰੀਜ਼ਾਂ ਦੇ ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿ ਆਧੁਨਿਕ ਆਪ੍ਰੇਸ਼ਨ ਥੀਏਟਰ ’ਚ ਕੀਤੇ ਜਾ ਰਹੇ ਹਨ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਹਸਪਤਾਲ ਦੇ ਮੈਡੀਕਲ ਵਾਰਡ ’ਚ ਰੱਖਿਆ ਜਾ ਰਿਹਾ ਹੈ ਜਿੱਥੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਭਾਈ-ਭੈਣ ਤੇ ਪੈਰਾਮੈਡੀਕਲ ਸਟਾਫ ਦੇ ਮੈਂਬਰ ਮਰੀਜ਼ਾਂ ਦੀ ਸਾਂਭ-ਸੰਭਾਲ ’ਚ ਲੱਗੇ ਹਨ। Eye Camp: 33ਵੇਂ ‘ਯਾਦ-ਏ-ਮੁਰਸ਼ਿਦ ਪਰਮੋ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦਾ ਚੌਥਾ ਦਿਨ

ਆਪ੍ਰੇਸ਼ਨ ਤੋਂ ਬਾਅਦ ਹਨ੍ਹੇਰੀ ਜ਼ਿੰਦਗੀ ’ਚ ਰੌਸ਼ਨੀ ਭਰ ਕੇ ਆਪਣੇੇ ਘਰਾਂ ਨੂੰ ਪਰਤ ਰਹੇ ਲੋਕਾਂ ਦੇ ਚਿਹਰਿਆਂ ’ਤੇ ਵੱਖਰੀ ਮੁਸਕਾਨ

Eye Camp

ਐਤਵਾਰ ਨੂੰ ਉਨ੍ਹਾਂ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨ੍ਹਾਂ ਦੇ ਆਪ੍ਰੇਸ਼ਨ 12 ਦਸੰਬਰ ਨੂੰ ਹੋਏ ਸਨ ਇਨ੍ਹਾਂ ਮਰੀਜ਼ਾਂ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੱਕ ਆਪਣੇ ਸਾਧਨਾਂ ’ਤੇ ਛੱਡ ਕੇ ਆਏ ਮਰੀਜ਼ਾਂ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸਟਾਫ ਦੁਆਰਾ ਦਵਾਈਆਂ ਅਤੇ ਆਪ੍ਰੇਸ਼ਨ ਤੋਂ ਬਾਅਦ ਅੱਖਾਂ ਦੀ ਦੇਖਭਾਲ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਆਪ੍ਰੇਸ਼ਨ ਤੋਂ ਬਾਅਦ ਹਨ੍ਹੇਰੀ ਜ਼ਿੰਦਗੀ ’ਚ ਰੌਸ਼ਨੀ ਭਰ ਕੇ ਆਪਣੇੇ ਘਰਾਂ ਨੂੰ ਪਰਤ ਰਹੇ ਲੋਕਾਂ ਦੇ ਚਿਹਰਿਆਂ ’ਤੇ ਵੱਖਰੀ ਮੁਸਕਾਨ ਹੈ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸੇਵਾਭਾਵਨਾ ਅਤੇ ਆਈਂ ਕੈਂਪ ’ਚ ਮਿਲੀਆਂ ਸਹੂਲਤਾਂ ਲਈ ਉਹ ਵਾਰ-ਵਾਰ ਡੇਰਾ ਸੱਚਾ ਸੌਦਾ ਦੇ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਸਨ। Eye Camp

ਜ਼ਿਕਰਯੋਗ ਹੈ ਕਿ ਸਾਲ 1992 ਤੋਂ ਹਰ ਸਾਲ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ ਜਾ ਰਿਹਾ ਹੈ। ਹੁਣ ਤੱਕ ਇਸ ਕੈਂਪ ਰਾਹੀਂ 30 ਹਜ਼ਾਰ ਤੋਂ ਵੱਧ ਮਰੀਜ਼ਾਂ ਦੇ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਹਨ੍ਹੇਰੀ ਜ਼ਿੰਦਗੀਆਂ ’ਚ ਰੌਸ਼ਨੀ ਭਰੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੱਖਾਂ ਲੋਕ ਮੁਫ਼ਤ ਅੱਖਾਂ ਦੀ ਜਾਂਚ ਕਰਵਾ ਕੇ ਕੈਂਪ ਦਾ ਲਾਭ ਉੱਠਾ ਚੁੱਕੇ ਹਨ।