ਮਹਿਲਾਂ ਚੌਕ ’ਚ ਵਿਖੇ ਬੱਸ ਦੀ ਫੇਟ ’ਚ ਆਈਆਂ ਚਾਰ ਸਕੂਲੀ ਵਿਦਿਆਰਥਣਾਂ ਇੱਕ ਦੀ ਮੌਤ, ਤਿੰਨ ਵਿਦਿਆਰਥਣਾਂ ਜ਼ਖਮੀ

sangrur-2

ਇੱਕ ਦੀ ਮੌਤ, ਤਿੰਨ ਵਿਦਿਆਰਥਣਾਂ ਜ਼ਖਮੀ

(ਗੁਰਪ੍ਰੀਤ ਸਿੰਘ) ਸੰਗਰੂਰ। ਅੱਜ ਸੰਗਰੂਰ ਨੇੜਲੇ ਪਿੰਡ ਮਹਿਲਾਂ ਚੌਕ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਵਿਦਿਆਰਥਣਾਂ ਜ਼ਖਮੀ ਹੋ ਗਈਆਂ ਹਨ ਇਹ ਹਾਦਸਾ ਪੀਆਰਟੀਸੀ ਦੀ ਬੱਸ ਨਾਲ ਵਾਪਰਿਆ ਹੈ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ। (School Bus Accident )

ਹਾਸਲ ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿੱਚ ਪੜ੍ਹਨ ਵਾਲੀਆਂ ਚਾਰ ਵਿਦਿਆਰਥਣਾਂ ਮਹਿਲਾਂ ਚੌਕ ਵਿਖੇ ਬਣੇ ਡਿਵਾਇਡਰ ਦੇ ਕੋਲ ਖੜ੍ਹੀਆਂ ਸਨ ਕਿ ਅਚਾਨਕ ਪੀਆਰਟੀਸੀ ਸੰਗਰੂਰ ਡਿਪੂ ਦੀ ਬੱਸ ਜਿਹੜੀ ਕੈਥਲ ਤੋਂ ਸੰਗਰੂਰ ਆ ਰਹੀ ਸੀ, ਨੇ ਇਨ੍ਹਾਂ ਵਿਦਿਆਰਥਣਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਹ ਦਿਲ ਕੰਬਾਊ ਦਿ੍ਰਸ਼ ਵੇਖ ਕੇ ਆਸੇ ਪਾਸੇ ਖੜ੍ਹੀਆਂ ਸਵਾਰੀਆਂ ਨੇ ਰੌਲਾ ਪਾ ਦਿੱਤਾ ਅਤੇ ਡਰਾਇਵਰ ਗੱਡੀ ਵਿੱਚੋਂ ਉੁਤਰ ਕੇ ਫਰਾਰ ਹੋ ਗਿਆ। (School Bus Accident )

ਇਸ ਹਾਦਸੇ ਵਿੱਚ ਪਿੰਡ ਮਹਿਲਾਂ ਦੀ ਹੀ ਅਮਨਦੀਪ ਕੌਰ ਜਿਹੜੀ ਉਕਤ ਸਕੂਲ ਵਿੱਚ ਪੜ੍ਹਦੀ ਸੀ, ਦੀ ਮੌਤ ਹੋ ਗਈ ਅਤੇ ਬਾਕੀ ਲੜਕੀਆਂ ਜਿਨ੍ਹਾਂ ਵਿੱਚ ਬਲਜਿੰਦਰ ਕੌਰ, ਦਮਨਪ੍ਰੀਤ ਕੌਰ ਅਤੇ ਗੁਰਵੀਰ ਕੌਰ ਨੂੰ ਮੁਢਲੇ ਉਪਚਾਰ ਲਈ ਮੁਢਲੇ ਸਿਹਤ ਕੇਂਦਰ ਵਿਖੇ ਲਿਜਾਇਆ ਗਿਆ, ਜਿੱਥੇ ਇਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਵੱਲੋਂ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ
ਇਸ ਸਬੰਧੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here