ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਇੱਕ ਨਜ਼ਰ ਇਕ ਹੀ ਪਰਿਵਾਰ ...

    ਇਕ ਹੀ ਪਰਿਵਾਰ ਦੇ ਚਾਰ ਜੀਆਂ ਨੇ ਖ਼ੁਦ ਨੂੰ ਅੱਗ ਲਾ ਕੇ ਕੀਤੀ ਖੁਦਕਸ਼ੀ

    ਇਕ ਹੀ ਪਰਿਵਾਰ ਦੇ ਚਾਰ ਜੀਆਂ ਨੇ ਖ਼ੁਦ ਨੂੰ ਅੱਗ ਲਾ ਕੇ ਕੀਤੀ ਖੁਦਕਸ਼ੀ

    ਫਰੀਦਕੋਟ, (ਗੁਰਪ੍ਰੀਤ ਪੱਕਾ) ਫਰੀਦਕੋਟ ਜਿਲ੍ਹੇ ਦੇ ਨਜ਼ਦੀਕ ਇੱਕ ਪਿੰਡ ਕਲੇਰ ਭੱਠੇ ਉਪਰ ਐਸੀ ਵੱਡੀ ਵਾਰਦਾਤ ਹੋਈ ਹੈ, ਜਿਸ ਨੇ ਪੂਰੇ ਹਲਕੇ ਨੂੰ ਦੁੱਖ ਵਿੱਚ ਡਬੋ ਦਿੱਤਾ ਹੈ। ਇਹ ਘਟਨਾ ਪਿੰਡ ਕਲੇਰ ਤੋਂ ਹੈ ਜਿੱਥੇ ਇਕ ਹੀ ਪਰਿਵਾਰ ਦੇ ਚਾਰ ਜੀਆਂ ਨੇ ਖ਼ੁਦ ਨੂੰ ਅੱਗ ਲਾ ਕੇ ਖੁਦਕਸ਼ੀ ਕਰ ਲਈ ਅਤੇ ਇਸ ਸਬੰਧੀ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਪਿੰਡ ਵਿੱਚ ਸਥਿਤ ਇਕ ਇੱਟਾਂ ਦੇ ਭੱਠੇ ‘ਤੇ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਮੁਖ਼ੀ ਧਰਮਪਾਲ ਭੱਠੇ ‘ਤੇ ਮੁਨਸ਼ੀ ਸੀ।ਮੂਲ ਰੂਪ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਇਹ ਹੌਲਨਾਕ ਕਦਮ ਉਠਾਉੇਣ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖ਼ਿਆ ਹੈ ਅਤੇ ਪਰਿਵਾਰ ਦੇ ਮੁਖ਼ੀ ਵੱਲੋਂ ਇਹ ਸੁਸਾਈਡ ਨੋਟ ਆਪਣੇ ਇਕ ਦੋਸਤ ਨੂੰ ਵਾਟਸਐਪ ਕਰ ਦਿੱਤਾ ਗਿਆ ਜਿਸ ਨੇ ਸਵੇਰੇ ਵਾਟਸਐਪ ਵੇਖ਼ਣ ਤੋਂ ਬਾਅਦ ਪਰਿਵਾਰ ਦੇ ਘਰ ਦਾ ਰੁਖ਼ ਕੀਤਾ ਤਾਂ ਉਦੋਂ ਤਕ ਭਾਣਾ ਵਰਤ ਚੁੱਕਾ ਸੀ।

    ਇਹ ਵੀ ਜਾਣਕਾਰੀ ਮਿਲੀ ਹੈ ਕਿ ਘਰ ਦੇ ਮੁਖ਼ੀ ਨੇ ਪਹਿਲਾਂ ਪਰਿਵਾਰ ਦੇ ਬਾਕੀ ਤਿੰਨ ਜੀਆਂ ‘ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾਈ ਅਤੇ ਬਾਅਦ ਵਿੱਚ ਖ਼ੁਦ ਨੂੰ ਵੀ ਅੱਗ ਹਵਾਲੇ ਕਰ ਦਿੱਤਾ। ਮੌਕੇ ਤੇ ਲੋਕਾਂ ਦੱਸਿਆ ਕਿ ਪਿਛਲੇ 10 ਸਾਲ ਤੋਂ ਭੱਠੇ ‘ਤੇ ਮੁਨੀਸ਼ੀ ਦੇ ਤੌਰ ‘ਤੇ ਕੰਮ ਕਰਦੇ ਇਸ ਵਿਅਕਤੀ ਦਾ ਪਰਿਵਾਰ ਮਕਾਨ ਕਿਰਾਏ ‘ਤੇ ਲੈ ਕੇ ਪਿੰਡ ਵਿੱਚ ਰਹਿ ਰਿਹਾ ਸੀ। ਸੂਤਰਾਂ ਅਨੁਸਾਰ ਸੁਸਾਈਡ ਨੋਟ ਵਿੱਚ ਲਿਖ਼ਿਆ ਮਿਲਿਆ ਹੈ ਕਿ ਲੌਕਡਾਊਨ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਕਾਫ਼ੀ ਖ਼ਰਾਬ ਸੀ ਅਤੇ ਉਨ੍ਹਾਂ ਦਾ ਕਾਫ਼ੀ ਲੈਣ ਦੇਣ ਵੀ ਸੀ ਜਿਸ ਕਾਰਨ ਉਹਨਾਂ ਨੂੰ ਇਹ ਕਦਮ ਉਠਾਉਣਾ ਪੈ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.