ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home Breaking News ਦਰਦਨਾਕ ਸੜਕ ਹਾ...

    ਦਰਦਨਾਕ ਸੜਕ ਹਾਦਸੇ ਨੇ ਲਈਆਂ ਚਾਰ ਜਾਨਾਂ

    ਦਰਦਨਾਕ ਸੜਕ ਹਾਦਸੇ ਨੇ ਲਈਆਂ ਚਾਰ ਜਾਨਾਂ

    ਦੋਦਾ, (ਰਵੀਪਾਲ) ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮੁੱਖ ਸੜਕ ’ਤੇ ਪਿੰਡ ਭਲਾਈਆਣਾ ਦੀ ਦਾਣਾ ਮੰਡੀ ਨੇੜੇ ਪੈਂਦੇ ਮੋੜ ’ਤੇ ਕਾਰ ਦਰਖਤ ਨਾਲ ਟਕਰਾਉਣ ਕਾਰਣ ਬੇਹੱਦ ਦਰਦਨਾਕ ਹਾਦਸੇ ’ਚ ਕਾਰ ਸਵਾਰ ਇੱਕ ਪਰਿਵਾਰ ਨਾਲ ਸਬੰਧਤ 4 ਜਾਣਿਆਂ ਦੀ ਮੌਤ ਹੋ ਗਈ। ਨਰਿੰਦਰ ਸਿੰਘ ਡੀ.ਐਸ.ਪੀ. ਗਿੱਦੜਬਾਹਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਂ ਕਾਰ ਨੰਬਰ ਪੀ ਬੀ 19 ਆਰ 5957 ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ ਸੀ, ਜਦ ਪਿੰਡ ਭਲਾਈਆਣਾ ਦੀ ਦਾਣਾ ਮੰਡੀ ਨੇੜੇ ਮੋੜ ’ਤੇ ਪੁੱਜੀ ਤਾਂ ਕਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾ ਕੇ ਖ਼ੇਤਾਨ ’ਚ ਡਿੱਗ ਗਈ, ਜਿਸ ’ਚ ਸਵਾਰ ਪਤੀ,ਪਤਨੀ, ਭੈਣ ਤੇ ਭਾਣਜੇ ਦੀ ਮੌਕੇ ’ਤੇ ਮੌਤ ਹੋ ਗਈ। ਪਿੰਡ ਭਲਾਈਆਣਾ ਵਾਸੀਆਂ ਨੇ ਦੱਸਿਆਂ ਕਿ ਕਾਰ ਸਵਾਰਾ ਨੂੰ ਬਹੁਤ ਹੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ, ਪਰ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ।

    ਥਾਣਾ ਕੋਟਭਾਈ ਦੇ ਏਐਸਆਈ ਨੇ ਦੱਸਿਆ ਕਿ ਹਾਦਸੇ ’ਚ ਕਾਰ ਸਵਾਰ ਮ੍ਰਿਤਕਾਂ ਦੀ ਪਛਾਣ ਸਤਨਾਮ ਸਿੰਘ ਤੇ ਉਸ ਦੀ ਪਤਨੀ ਰਾਣੀ ਕੌਰ ਪਿੰਡ ਭੱਮਾਵਧੀ ਸੰਗਰੂਰ ਅਤੇ ਰੁਘਬੀਰ ਕੌਰ ਤੇ ਉਸ ਦਾ 12 ਸਾਲ ਦਾ ਬੇਟਾ ਸੁਖਜੋਤ ਪਿੰਡ ਅਤਰ ਸਿੰਘ ਜ਼ਿਲ੍ਹਾ ਬਰਨਾਲਾ ਅਤੇ ਜਖਮੀ ਕਾਰ ਚਾਲਕ ਰਜਿੰਦਰ ਸਿੰਘ ਵਜੋਂ ਹੋਈ ਹੈ, ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਕੇ ਲਾਸ਼ਾਂ ਪੋਸਟਮਾਰਟਮ ਲਈ ਗਿੱਦੜਬਾਹਾ ਭੇਜ ਦਿੱਤੀਆਂ ਹਨ। ਇਸ ਮੌਕੇ ਥਾਣਾ ਕੋਟਭਾਈ ਦੀ ਇੰਚਾਰਜ ਐਸਐਚਓ ਲਵਮੀਤ ਕੌਰ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.