ਸਾਡੇ ਨਾਲ ਸ਼ਾਮਲ

Follow us

19.2 C
Chandigarh
Thursday, February 26, 2026
More
    Home Breaking News ਬੈਲੇਰੋ ਤੇ ਟ੍ਰ...

    ਬੈਲੇਰੋ ਤੇ ਟ੍ਰੇਲਰ ਦੀ ਟੱਕਰ ’ਚ ਚਾਰ ਜਣਿਆਂ ਦੀ ਮੌਤ

    ਸੱਤ ਵਿਅਕਤੀ ਜ਼ਖਮੀ

    ਬੀਕਾਨੇਰ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਜਾਮਸਰ ਕੋਲ ਅੱਜ ਬੈਲੇਰੋ ਤੇ ਟ੍ਰੇਲਰ ਦੀ ਆਹਮੋ-ਸਾਹਮਣੇ ਟੱਕਰ ਹੋਣ ਜਾਨ ਨਾਲ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਇਹ ਵਿਅਕਤੀ ਹਨੂਮਾਨਗੜ੍ਹ ਤੋਂ ਬੀਕਾਨੇਰ ਜ਼ਿਲ੍ਹਿੇ ਦੇ ਨੋਖਾ ਆ ਰਹੇ ਸਨ ਕਿ ਜ਼ਿਲ੍ਹੇ ਦੇ ਜਾਮਸਰ ਕੋਲ ਸਵੇਰੇ ਕਰੀਬ ਪੰਜ ਵਜੇ ਬੈਲੇਰੋ ਗੱਡੀ ਤੇ ਸਾਹਮਣੇ ਆ ਰਹੇ ਬੱਜਰੀ ਨਾਲ ਭਰੇ ਟ੍ਰੇਲਰ ’ਚ ਟੱਕਰ ਹੋ ਗਈ ।

    ਹਾਦਸੇ ’ਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਵਿਅਕਤੀ ਨੇ ਬਾਅਦ ’ਚ ਦਮ ਤੋੜ ਦਿੱਤਾ ਮ੍ਰਿਤਕਾਂ ’ਚ ਨੋਖਾ ਦੇ ਪ੍ਰਭੂਰਾਮ, ਮੁਲਾਰਾਮ, ਤੇ ਸਰੋਜ (30) ਤੇ ਉਨ੍ਹਾ ਦਾ ਰਿਸ਼ਤੇਦਾਰ ਜਗਦੀਸ਼ ਸ਼ਾਮਲ ਹੈ ਜ਼ਖਮੀਆਂ ਨੂੰ ਪੀਬੀਐਮ ਹਸਪਤਾਲ ’ਚ ਟ੍ਰਾਮਾ ਸੈਂਟਰ ’ਚ ਭਰਤੀ ਕਰਵਾਇਆ ਗਿਆ ਹੈ ਭਾਜਪਾ ਦੇ ਸੂਬਾ ਪ੍ਰਧਾਨ ਡਾ. ਸਤੀਸ਼ ਪੂਨੀਆ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਾਮਸਰ ਦੇ ਕੋਲ ਸੜਕ ਹਾਦਸੇ ਦੀ ਦੁਖਦਾਈ ਖਬਰ ਮਿਲੀ ਹਾਦਸੇ ’ਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜ਼ਖਮੀ ਛੇਤੀ ਸਿਹਤਮੰਦ ਹੋਣ ਤੇ ਹਾਦਸੇ ’ਚ ਜਾਨ ਗਵਾਉਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।