ਲੁਧਿਆਣਾ ਕਾਤਲਾਨਾ ਹਮਲੇ ਦੇ ਚਾਰ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ

Ludhiana

ਅਦਾਲਤ ਨੇ 50-50 ਹਜ਼ਾਰ ਰੁਪਏ ਜ਼ੁਰਮਾਨਾ ਵੀ ਠੋਕਿਆ

ਲੁਧਿਆਣਾ। ਜ਼ਿਲ੍ਹਾ ਲਧਿਆਣਾ ‘ਚ ਚਾਰ ਸਾਲ ਪਹਿਲਾਂ  ਗੈਂਗਸਟਰਾਂ ਨੇ ਫਾਇਨੈਂਸਰ ਨੂੰ ਮਾਰ ਦੇ ਮਾਮਲੇ ‘ਚ ਅਦਾਲਤ ਨੇ ਅੱਜ ਆਪਣਾ ਅਹਿਮ ਫੈਸਲਾ ਸੁਣਾਉਂਦਿਆਂ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ 10-10 ਸਾਲਾਂ ਦੀ ਕੈਦ ਤੇ 50-50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ।

ਵਧੀਕ ਸੈਸ਼ਨ ਜੱਜ ਬਲਵਿੰਦਰ ਕੁਮਾਰ ਦੀ ਅਦਾਲਤ ਨੇ ਕਾਤਲਾਨਾ ਹਮਲੇ ਦੇ ਚਾਰ ਦੋਸ਼ੀਆਂ ਗੈਂਗਸਟਰ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ, ਅੰਮ੍ਰਿਤਸਰ ਦੇ ਮਨਪ੍ਰੀਤ ਸਿੰਘ, ਸੰਗਰੂਰ ਦੇ ਬੱਗਾ ਖਾਨ ਉਰਫ਼ ਬੂਟਾ ਖਾਨ ਤੇ ਅੰਮ੍ਰਿਤਸਰ ਦੇ ਅੰਕੁਰ ਕੁਮਾਰ ਉਰਫ਼ ਖੱਤਰੀ ਨੂੰ 10-10 ਸਾਲ ਦੀ ਸਜ਼ਾ ਦੇ ਨਾਲ 50-50 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ। ਵਧੀਕ ਸੈਸ਼ਨ ਜੱਜ ਬਲਵਿੰਦਰ ਕੁਮਾਰ ਨੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਕਰਦੇ ਹੋਏ ਵਕੀਲਾਂ ਦੀ ਬਹਿਸ ਸੁਣੀ ਤੇ ਬਹਿਸ ਤੋਂ ਬਾਅਦ ਉਨ੍ਹਾਂ ਨੇ ਉਪਰੋਕਤ ਮਾਮਲੇ ‘ਤੇ ਆਪਣਾ ਫੈਸਲਾ ਸੁਣਾਉਂਦਿਆਂ ਚਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ।

ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਹੋ ਗਏ ਸਨ ਫਰਾਰ

ਜ਼ਿਕਰਯੋਗ ਹੈ ਕਿ ਇਸ ਘਟਨਾ ਨੂੰ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਸੀ। ਸਰਕਾਰੀ ਪੱਖ ਅਨੁਸਾਰ 23 ਜੂਨ 2016 ਨੂੰ ਸ਼ਿਕਾਇਤ ਕਰਤਾ ਰਵੀ ਕੁਮਾਰ ਨੇ ਡੀਵਜ਼ਨ ਨੰਬਰ 5 ‘ਚ ਬਿਆਨ ਦਰਜ ਕਰਵਾਏ ਸਨ ਕਿ ਉਹ ਨਿੱਜੀ ਬੱਸਾਂ ‘ਚ ਸਵਾਰੀਆਂ ਬਿਠਾਉਣ ਦਾ ਕੰਮ ਕਰਦਾ ਹੈ ਤੇ ਉਹ ਆਪਣੇ ਭਰਾ ਜੋਨੀ, ਅਜੇ ਗਿੱਲ, ਪ੍ਰਭਦੀਪ ਦੇ ਨਾਲ ਸ਼ਾਮ ਨਗਰ ਸਥਿਤ ਇੰਜਣ ਸ਼ੈੱਡ ‘ਚ ਖੜੇ ਸਨ। ਇਸ ਦੌਰਾਨ ਮੁਲਜ਼ਮਾ ਗੋਰੂ ਆਪਣੇ ਉਕਤ ਸਾਥੀਆਂ ਨਾਲ ਗੱਡੀ ‘ਚ ਆਇਆ ਤੇ ਉਸਦੇ ਭਰਾ ਨੂੰ ਦੋ ਗੋਲੀਆ ਮਾਰ ਦਿੱਤੀਆਂ। ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਕੇਸ ਅਦਾਲਤ ‘ਚ ਚੱਲ ਰਿਹਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.